Samantha Ruth Prabhu and Naga Chaitanya Movies: ਸਾਮੰਥਾ ਰੂਥ ਪ੍ਰਭੂ ਦੀ ਹਾਲ ਹੀ ਵਿੱਚ ਨਵੀਂ ਫਿਲਮ ‘ਯਸ਼ੋਦਾ’ ਸਿਨੇਮਾਘਰਾਂ ਚ ਰਿਲੀਜ਼ ਹੋਈ। ਰਿਪੋਰਟਾਂ ਮੁਤਾਬਿਕ ਫਿਲਮ ਚੰਗੀ ਕਮਾਈ ਕਰ ਰਹੀ ਹੈ। ਫਿਲਮ ਦੇ ਨਾਲ-ਨਾਲ ਸਾਮੰਥਾ ਆਪਣੀ ਆਟੋ-ਇਮਿਊਨ ਬਿਮਾਰੀ ਕਰਕੇ ਵੀ ਚਰਚਾ ‘ਚ ਹੈ।
ਫੈਂਸ ਲਗਾਤਾਰ ਉਨ੍ਹਾਂ ਦੇ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ‘ਤੇ ਚਰਚਾ ਹੈ ਕਿ ਸਾਮੰਥਾ ਦੇ ਐਕਸ ਪਤੀ ਨਾਗਾ ਚੈਤਨਿਆ ਨੂੰ ਉਨ੍ਹਾਂ ਦੀ ਬੀਮਾਰੀ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਦਾ ਪਲਾਨ ਕਰ ਰਹੇ ਹਨ। ਹੁਣ ਉਹ ਦੋਵੇਂ ਕਦੋਂ ਮਿਲਦੇ ਹਨ ਜਾਂ ਨਹੀਂ ਇਸ ਬਾਰੇ ਤਾਂ ਕੋਈ ਖ਼ਬਰ ਸਾਹਮਣੇ ਨਹੀਂ ਆਈ। ਪਰ ਦੋਵਾਂ ਦੇ ਫੈਂਨਸ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਖ਼ਬਰਾਂ ਨੇ ਕਿ ਦੋਵੇਂ ਜਲਦੀ ਹੀ ਕਿਸੇ ਪ੍ਰੋਜੈਕਟ ਦਾ ਹਿੱਸਾ ਬਣ ਸਕਦੇ ਹਨ।
ਸਾਮੰਥਾ-ਨਾਗਾ ਫਿਰ ਨਜ਼ਰ ਆਉਣਗੇ ਇੱਕਠੇ
ਸਾਉਥ ਇੰਡਸਟ੍ਰੀ ਨੂੰ ਸਾਮੰਥਾ ਰੂਥ ਪ੍ਰਭੂ ਤੇ ਨਾਗਾ ਚੈਤਨਿਆ ਨੇ ਕਈ ਹਿੱਟ ਫਿਲਮਾਂ ਦਿੱਤੀਆਂ, ਦੋਵਾਂ ਦੀ ਜੋੜੀ ਫੈਨਜ਼ ਨੂੰ ਪਸੰਦ ਆਉਂਦੀ ਹੈ। ਜਦੋਂ ਨਾਗਾ ਅਤੇ ਸਾਮੰਥਾ ਦਾ ਤਲਾਕ ਹੋਇਆ, ਤਾਂ ਸਾਰੇ ਫੈਨਸ ਦਾ ਦਿਲ ਟੁੱਟ ਗਿਆ। ਹੁਣ ਫਿਰ ਖ਼ਬਰਾਂ ਆ ਰਹੀਆਂ ਹਨ ਕਿ ਤਲਾਕ ਦੇ ਇੱਕ ਸਾਲ ਬਾਅਦ ਸਾਮੰਥਾ ਅਤੇ ਨਾਗਾ ਚੈਤਨਿਆ ਇੱਕ ਵਾਰ ਫਿਰ ਇਕੱਠੇ ਆ ਸਕਦੇ ਹਨ।
ਰਿਪੋਰਟ ਤੋਂ ਪਤਾ ਲੱਗਿਆ ਸਾਮੰਥਾ ਰੂਥ ਪ੍ਰਭੂ ਤੇ ਨਾਗਾ ਚੈਤਨਿਆ ਦੇ ਤਲਾਕ ਤੋਂ ਬਾਅਦ ਵੀ ਦੋਵਾਂ ਦੇ ਪ੍ਰੋਫੇਸ਼ਨਲ ਰਿਸ਼ਤੇ ‘ਚ ਹਨ। ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਇੱਕ ਵਾਰ ਫਿਰ ਕੈਮਰੇ ਸਾਹਮਣੇ ਰੋਮਾਂਸ ਦਿਖਾ ਸਕਦੇ ਹਨ।
ਨਾਗਾ ਚੈਤਨਿਆ ਅਤੇ ਸਾਮੰਥਾ ਰੂਥ ਪ੍ਰਭੂ ਦੀ ਜੋੜੀ ਉਹ ਬੇਬੀ, ਮਜਲੀ ਅਤੇ ਇਹ ਮਈਆ ਚੇਸਾਵੇ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ ਸੀ। ਸਾਮੰਥਾ ਜਦੋਂ ਕੌਫ਼ੀ ਵਿਦ ਕਰਨ ਵਿਚ ਪਹੁੰਚੀ ਸੀ, ਤਾਂ ਉਨ੍ਹਾਂ ਨੇ ਨਾਗਾ ਲਈ ਆਪਣੀ ਫੀਲਿੰਗਸ ਸ਼ੇਅਰ ਕੀਤੀਆਂ ਸੀ। ਐਕਸਟ੍ਰੇਸ ਨੇ ਕਿਹਾ- ਉਹ ਉਨ੍ਹਾਂ ਲਈ ਹੁਣ ਕੁਝ ਫੀਲ ਨਹੀਂ ਕਰਦੀ ਪਰ ਜੇਕਰ ਭਵਿੱਖ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਉਹ ਜ਼ਰੂਰ ਕਰੇਗੀ।