[caption id="attachment_117978" align="alignnone" width="1179"]<img class="size-full wp-image-117978" src="https://propunjabtv.com/wp-content/uploads/2023/01/samsung-galaxy-s23-ultra-render.webp" alt="" width="1179" height="583" /> ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਨਵੇਂ ਸਮਾਰਟਫੋਨਜ਼ ਦੀ ਲਾਂਚ ਡੇਟ ਵੀ ਸਾਹਮਣੇ ਆ ਰਹੀ ਹੈ। ਅਸੀਂ ਹੁਣ ਕਈ ਬ੍ਰਾਂਡਾਂ ਦੇ ਫਲੈਗਸ਼ਿਪ ਡਿਵਾਈਸਾਂ ਨੂੰ ਦੇਖਾਂਗੇ। ਅਜਿਹੀ ਹੀ ਇੱਕ ਫਲੈਗਸ਼ਿਪ ਸੀਰੀਜ਼ ਹੈ Samsung Galaxy S23, ਜਿਸਦਾ ਬਹੁਤ ਸਾਰੇ ਲੋਕ ਇੰਤਜ਼ਾਰ ਕਰ ਰਹੇ ਹਨ। ਇਸ ਦੀ ਲਾਂਚਿੰਗ ਡੇਟ ਨੂੰ ਲੈ ਕੇ ਕਈ ਚਰਚਾਵਾਂ ਚੱਲ ਰਹੀਆਂ ਹਨ।[/caption] [caption id="attachment_117979" align="alignnone" width="1600"]<img class="size-full wp-image-117979" src="https://propunjabtv.com/wp-content/uploads/2023/01/s23-ultra-16672198644x3-1.webp" alt="" width="1600" height="1200" /> ਇਸ ਦੌਰਾਨ ਸੀਰੀਜ਼ ਦੀ ਆਫੀਸ਼ੀਅਲ ਲਾਂਚ ਡੇਟ ਸਾਹਮਣੇ ਆ ਗਈ ਹੈ। ਸੈਮਸੰਗ ਦੀ ਫਲੈਗਸ਼ਿਪ ਸੀਰੀਜ਼ 1 ਫਰਵਰੀ ਨੂੰ ਲਾਂਚ ਹੋਵੇਗੀ। ਇਹ ਜਾਣਕਾਰੀ ਸੈਮਸੰਗ ਕੋਲੰਬੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਲਾਈਵ ਹੋਈ।[/caption] [caption id="attachment_117980" align="alignnone" width="1200"]<img class="size-full wp-image-117980" src="https://propunjabtv.com/wp-content/uploads/2023/01/1-18-galaxy-s22-ultra-group-image1-design-pequeno.webp" alt="" width="1200" height="799" /> ਹਾਲਾਂਕਿ ਵੈੱਬਸਾਈਟ 'ਤੇ ਜ਼ਿਆਦਾ ਜਾਣਕਾਰੀ ਨਹੀਂ ਹੈ। ਟੀਜ਼ਰ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿਖਾਇਆ ਗਿਆ ਹੈ। ਇਸ ਸੀਰੀਜ਼ 'ਚ ਵੀ ਪਿਛਲੇ ਸਾਲ ਦੀ ਤਰ੍ਹਾਂ ਤਿੰਨ ਨਵੇਂ ਸਮਾਰਟਫੋਨ ਦੇਖਣ ਨੂੰ ਮਿਲ ਸਕਦੇ ਹਨ।[/caption] [caption id="attachment_117981" align="alignnone" width="705"]<img class="size-full wp-image-117981" src="https://propunjabtv.com/wp-content/uploads/2023/01/Samsung-2.jpg" alt="" width="705" height="454" /> Galaxy Unpacked ਈਵੈਂਟ ਅਗਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਹੋਵੇਗਾ। ਪਿਛਲੇ ਕੁਝ ਸਮੇਂ ਤੋਂ ਇਸ ਸਮਾਰਟਫੋਨ ਸੀਰੀਜ਼ ਨਾਲ ਜੁੜੇ ਵੇਰਵੇ ਲਗਾਤਾਰ ਲੀਕ ਹੋ ਰਹੇ ਹਨ। ਟੀਜ਼ਰ ਵਿੱਚ ਦਿਖਾਇਆ ਗਿਆ ਕੈਮਰਾ ਸੈੱਟਅੱਪ।[/caption] [caption id="attachment_117982" align="alignnone" width="1280"]<img class="size-full wp-image-117982" src="https://propunjabtv.com/wp-content/uploads/2023/01/samsung-s-23.webp" alt="" width="1280" height="720" /> ਸ਼ਾਇਦ ਇਸ ਨੂੰ ਸੀਰੀਜ਼ ਦੇ ਤਿੰਨੋਂ ਫੋਨਾਂ 'ਚ ਦੇਖਿਆ ਜਾ ਸਕਦਾ ਹੈ। ਹਾਲ ਹੀ ਵਿੱਚ Samsung Galaxy S23 ਅਤੇ Galaxy S23 Ultra ਦੇ ਰੈਂਡਰ ਸਾਹਮਣੇ ਆਏ ਸਨ। ਇਹ ਸਮਾਰਟਫੋਨ ਕਾਟਨ ਫਲਾਵਰ, ਮਿਸਟਲੀ ਲਿਲਾਕ, ਬੋਟੈਨਿਕ ਗ੍ਰੀਨ ਅਤੇ ਫੈਂਟਮ ਬਲੈਕ ਰੰਗਾਂ 'ਚ ਮਿਲ ਸਕਦੇ ਹਨ।[/caption] [caption id="attachment_117983" align="alignnone" width="1220"]<img class="size-full wp-image-117983" src="https://propunjabtv.com/wp-content/uploads/2023/01/S23.jpg" alt="" width="1220" height="526" /> ਤਿੰਨੋਂ ਸਮਾਰਟਫੋਨਜ਼ 'ਚ Qualcomm Snapdragon 8 Gen 2 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਕੰਪਨੀ ਕੁਝ ਖੇਤਰਾਂ 'ਚ Exynos ਪ੍ਰੋਸੈਸਰ ਵਾਲੇ ਹੈਂਡਸੈੱਟ ਨੂੰ ਵੀ ਲਾਂਚ ਕਰ ਸਕਦੀ ਹੈ। ਸੀਰੀਜ਼ ਦੇ ਡਿਜ਼ਾਈਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਹਾਲਾਂਕਿ ਸੈਮਸੰਗ ਨੇ ਅਧਿਕਾਰਤ ਤੌਰ 'ਤੇ ਇਨ੍ਹਾਂ ਫੀਚਰਸ ਅਤੇ ਡਿਜ਼ਾਈਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।[/caption]