ਸੁਧੀਰ ਸੂਰੀ ਕਤਲ ਮਾਮਲੇ’ਚ ਸੰਦੀਪ ਦਾ 7 ਦਿਨ ਦਾ ਰਿਮਾਂਡ ਖਤਮ ਹੋ ਚੁੱਕਾ ਹੈ ਤੇ ਪੁਲਿਸ ਨੇ ਅੱਜ ਸੰਦੀਪ ਨੂੰ ਕੋਰਟ ‘ਚ ਪੇਸ਼ ਕੀਤਾ ਹੈ।
।ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਸੰਦੀਪ ਸਿੰਘ ਰਾਮਗੜ੍ਹੀਆ ਨੂੰ ਅਦਾਲਤ ਨੇ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਸੀ, ਜੋ ਅੱਜ ਖਤਮ ਹੋ ਰਿਹਾ ਹੈ। ਪੁਲਿਸ ਨੇ ਅੱਜ ਸੰਦੀਪ ਨੂੰ ਕੋਰਟ ‘ਚ ਪੇਸ਼ ਕੀਤਾ ਹੈ।ਇਸ ਦੌਰਾਨ ਪੇਸ਼ੀ ‘ਤੇ ਆਏ ਸੰਦੀਪ ਸੰਨੀ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦਾ ਜਵਾਬ ਦਿੰਦਾ ਹੋਇਆ ਗੱਡੀ ਤੋਂ ਬਾਹਰ ਨਿਕਲਿਆ।
ਪੁਲਿਸ ਹੁਣ ਇਸ ਮਾਮਲੇ ਵਿੱਚ 10 ਦਿਨ ਦੇ ਹੋਰ ਰਿਮਾਂਡ ਦੀ ਮੰਗ ਕਰੇਗੀ। ਮੋਬਾਈਲ ਅਤੇ ਹੋਰ ਇਲੈਕਟ੍ਰੋਨਿਕਸ ਯੰਤਰਾਂ ਦੀ ਫੋਰੈਂਸਿਕ ਰਿਪੋਰਟ ਪੁਲੀਸ ਕੋਲ ਆਉਣੀ ਬਾਕੀ ਹੈ, ਜਿਸ ਦੇ ਆਧਾਰ ’ਤੇ ਪੁਲੀਸ ਹੋਰ ਰਿਮਾਂਡ ਦੀ ਮੰਗ ਕਰੇਗੀ।