ਸੁਧੀਰ ਸੂਰੀ ਤੇ ਕਤਲ ਮਾਮਲੇ ‘ਚ ਸੰਦੀਪ ਸੰਨੀ ‘ਤੇ ਕੋਰਟ ਦਾ ਵੱਡਾ ਫੈਸਲਾ ਆਇਆ ਹੈ।ਸੁਧੀਰ ਸੂਰੀ ਦੇ ਕਤਲ ਮਾਮਲੇ ‘ਚ ਸੰਦੀਪ ਸੰਨੀ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਅੰਮ੍ਰਿਤਸਰ ਅੱਜ ਸੁਧੀਰ ਸੁਰੀ ਕਤਲ ਕਾਂਡ ਦੇ ਮੁੱਖ ਦੋਸ਼ੀ ਸੰਦੀਪ ਸਿੰਘ ਨੂੰ ਅੱਜ ਮੁੜ ਕੋਰਟ ਵਿਚ ਪੇਸ਼ ਕੀਤਾ ਗਿਆ ,ਪੁਲਿਸ ਵੱਲੋਂ ਸੁਰੱਖਿਆ ਵਿਵਸਥਾ ਨੂੰ ਲੈਕੇ ਅੱਜ ਸਵੇਰੇ ਤੜਕੇ ਹੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੰਦੀਪ ਸਿੰਘ ਨੂੰ ਅਦਾਲਤ ਵੱਲੋਂ ਦੋ ਦਿਨ ਦੇ ਰਿਮਾਂਡ ਤੇ ਭੇਜਿਆ ਸੀ ਜੋ ਅੱਜ ਖਤਮ ਹੋ ਗਿਆ ਸੀ ਪੁਲਿਸ ਨੇ ਹੋਰ ਰਿਮਾਂਡ ਦੇਣ ਦੀ ਜੱਜ ਸਾਹਿਬ ਅੱਗੇ ਅਪੀਲ ਕੀਤੀ ਪੁਲਿਸ ਵੱਲੋਂ ਕਿਹਾ ਗਿਆ ਕਿ
ਸੰਦੀਪ ਸੰਨੀ ਦੇ ਮੋਬਾਇਲ ਵਿੱਚੋਂ ਇੱਕ ਲੱਖ 47 ਹਜ਼ਾਰ ਪੇਜਾਂ ਦਾ ਡਾਟਾ ਰਿਕਵਰੀ ਹੈ ਜਿਸ ਦੀ ਜਾਂਚ ਕਰਨ ਲਈ ਪੁਲਿਸ ਨੂੰ ਹੋਰ ਵਕਤ ਦੀ ਜ਼ਰੂਰਤ ਹੈ ਪਰ ਮਾਨਯੋਗ ਅਦਾਲਤ ਵੱਲੋਂ ਸੰਦੀਪ ਸਿੰਘ ਸੰਨੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ਹੁਣ 1 ਦਸੰਬਰ ਨੂੰ ਮੁੜ ਸੰਦੀਪ ਸੰਨੀ ਦੀ ਪੇਸ਼ੀ ਹੋਵੇਗੀ।
ਇਸ ਮੌਕੇ ਸੰਦੀਪ ਸਿੰਘ ਸੈਨੀ ਦੇ ਵਕੀਲ ਭਗਵੰਤ ਸਿੰਘ ਸਿਆਲਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਸੰਦੀਪ ਸਿੰਘ ਸਨੀ ਦੋ ਦਿਨ ਦਾ ਹੋਰ ਰਿਮਾਂਡ ਮੰਗਿਆ ਸੀ ਪੁਲਿਸ ਨੇ ਕਿਹਾ ਕਿ ਉਹਦੇ ਮੁਬਾਈਲ ਦਾ ਕੁਝ ਡਾਟਾ ਰਿਕਵਰੀ ਕਰਨਾ ਹੈ ਜਿਸਦੇ ਚਲਦੇ ਇਸਦਾ ਰਿਮਾਂਡ ਦਿੱਤਾ ਜਾਵੇ ਪਰ ਅਦਾਲਤ ਵੱਲੋਂ ਸੰਦੀਪ ਸਿੰਘ ਸੰਨੀ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ ਸਿਆਲਕਾ ਨੇ ਕਿਹਾ ਕਿ ਇੱਕ ਦਸੰਬਰ ਨੂੰ ਸੰਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ
ਇਸ ਮੌਕੇ ਸੁਧੀਰ ਸੂਰੀ ਦੇ ਵਕੀਲ ਮਾਨਵ ਆਨੰਦ ਨੇ ਮੀਡੀਆ ਨੂੰ ਦੱਸਿਆ ਕਿ ਪੁਲੀਸ ਵੱਲੋਂ ਦੋ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਮਾਨਯੋਗ ਅਦਾਲਤ ਵੱਲੋਂ ਉਸ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸੰਦੀਪ ਸਿੰਘ ਦੇ ਮੋਬਾਇਲ ਦੀ 81 ਦੇ ਕਰੀਬ ਕਾਲ ਡਿਟੇਲ ਹਨ ਉਨ੍ਹਾਂ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ
ਇਸ ਮੌਕੇ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਵੀ ਸੰਦੀਪ ਸਿੰਘ ਨੂੰ ਅਦਾਲਤ ਵਿੱਚ ਮਿਲਣ ਲਈ ਪੁੱਜੇ ਸੰਦੀਪ ਸਿੰਘ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਦੀਪ ਸਿੰਘ ਨੇ ਪਰਿਵਾਰ ਦਾ ਧਿਆਨ ਦੇਣ ਲਈ ਕਿਹਾ ਹੈ
ਇਸ ਮੌਕੇ ਸਿੱਖ ਜਥੇਬੰਦੀ ਦੇ ਆਗੂ ਧਨਜੀਤ ਸਿੰਘ ਅਕਾਲੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਾਨੂੰ court ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਅੱਜ ਪੁਲਿਸ ਵੱਲੋਂ ਅੱਜ ਸਵੇਰੇ ਹੀ ਸੰਦੀਪ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਜੋ ਵੀ ਸਾਡਾ ਫਰਜ਼ ਹੋਵੇਗਾ ਉਹ ਅਸੀਂ ਅਦਾ ਕਰਾਂਗੇ ਉਨ੍ਹਾਂ ਕਿਹਾ ਕਿ ਅਸੀਂ ਸੰਦੀਪ ਦੇ ਪਰਿਵਾਰ ਦੇ ਨਾਲ ਖੜੇ ਹਾਂ