ਗੰਨ ਕਲਚਰ ਨੂੰ ਲੈ ਕੇ ਮਾਨ ਸਰਕਾਰ ਲਗਾਤਾਰ ਐਕਸ਼ਨ ‘ਚ ਹੈ।ਦੱਸ ਦੇਈਏ ਕਿ ਗੰਨ ਕਲਚਰ ਖਿਲਾਫ ਸਖਤ ਪ੍ਰਸ਼ਾਸਨ ਨੇ ਸੰਗਰੂਰ ਜ਼ਿਲ੍ਹੇ ‘ਚ 119 ਅਸਲਾ ਲਾਇਸੈਂਸ ਰੱਦ ਕੀਤੇ ਜਾਣਗੇ।ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਹਥਿਆਰ ਪ੍ਰਮੋਟ ਕਰਨ ਵਾਲੇ 7 ਲੋਕਾਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ।ਜ਼ਿਲ੍ਹਾ ਸੰਗਰੂਰ ‘ਚ ਅਸਲਾ ਲਾਇਸੈਂਸ ਦੀ ਪੜਤਾਲ ਪ੍ਰਕ੍ਰਿਆ ਜਾਰੀ,ਪ੍ਰਕ੍ਰਿਆ ਦੇ ਲਈ ਸਪੈਸ਼ਲ਼ ਕਮੇਟੀਆਂ ਬਣਾਈਆਂ ਗਈਆਂ।
ਜ਼ਿਲ੍ਹਾ ਸੰਗਰੂਰ ‘ਚ 15825 ਲੋਕਾਂ ਦੇ ਕੋਲ ਹਥਿਆਰਾਂ ਦੇ ਲਾਇਸੈਂਸ ਹਨ।ਜਿਨ੍ਹਾਂ ‘ਤੇ 19705 ਹਥਿਆਰ ਲੋਕਾਂ ਨੇ ਰਜਿਸਟਰਡ ਕਰਚਾਏ ਹਨ।ਦੱਸ ਦੇਈਏ ਕਿ ਜੋ 119 ਲਾਇਸੈਂਸ ਰੱਦ ਹੋਣਗੇ ਉਨ੍ਹਾਂ ‘ਚੋਂ 55 ਲਾਇਸੈਂਸ ਹੋਲਡਰ ‘ਤੇ ਪੁਲਿਸ ਕੇਸ ਦਰਜ ਹੈ।
ਵਿਆਹਾਂ ‘ਚ ਹਥਿਆਰ ਚਲਾਉਣ ਤੇ ਹਥਿਆਰ ਦਿਖਾਉਣ ਵਾਲੇ ‘ਤੇ ਸਖਤ ਪਾਬੰਦੀ ਹੈ।ਹੁਣ ਨਵੇਂ ਗੰਨ ਲਾਇਸੈਂਸ ਪੁਲਿਸ ਵੈਰੀਫਿਕੇਸ਼ਨ ਡਾਪ ਟੈਸਟ ਤੇ ਹਰ ਜਾਂਚ ਦੇ ਬਾਅਦ ਲੋੜਵੰਦ ਨੂੰ ਹੀ ਕੀਤੇ ਜਾਣਗੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
YOU MAY LIKE
Android: https://bit.ly/3VMis0h