Farmers Protest Ends: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਸੰਗਰੂਰ ਕੋਠੀ ਦਾ ਚੱਲ ਰਿਹਾ ਘਿਰਾਓ ਅਤੇ ਪੱਕਾ ਮੋਰਚਾ (Farmers Pakka Morcha) 21ਵੇਂ ਦਿਨ ਜੇਤੂ ਰੈਲੀ (Jetu Rally) ਕਰਕੇ ਉਠਾਇਆ ਗਿਆ। ਦੱਸ ਦਈਏ ਕਿ ਕਿਸਾਨਾਂ ਨੇ ਮੰਗਾਂ ‘ਤੇ ਲਿਖਤੀ ਸਹਿਮਤੀ ਮਿਲਣ ਤੋਂ ਬਾਅਦ ਇਹ ਧਰਨਾ ਖ਼ਤਮ ਕੀਤਾ। ਬੀਤੇ ਦਿਨੀਂ ਖੇਤੀਬਾੜੀ ਮੰਤਰੀ (Agriculture Minister) ਕੁਲਦੀਪ ਸਿੰਘ ਧਾਲੀਵਾਲ (Kuldeep Dhaliwal) ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ (Joginder Singh Ugrahan) ਅਤੇ ਹੋਰ ਸੂਬਾਈ ਆਗੂਆਂ ਨਾਲ ਕੀਤੀ ਮੀਟਿੰਗ ਕੀਤੀ ਗਈ ਸੀ।
ਇਸ ਮੀਟਿੰਗ ‘ਚ ਕਿਸਾਨਾਂ ਅਤੇ ਪੰਜਾਬ ਸਰਕਾਰ ਦਰਮਿਆਨ ਸਾਰੀਆਂ ਮੰਗਾਂ ‘ਤੇ ਲਿਖਤੀ ਰੂਪ ‘ਚ ਸਹਿਮਤੀ ਹੋਈ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਇਸ ਸਹਿਮਤੀ ਨੂੰ ਵਿਸ਼ਾਲ ਇਕੱਠ ‘ਚ ਸਟੇਜ ਦੇ ‘ਤੇ ਐਸਡੀਐਮ ਸੰਗਰੂਰ ਲੈ ਕੇ ਪਹੁੰਚੇ। ਮੋਰਚੇ ਦੌਰਾਨ ਸ਼ਹੀਦ ਹੋਏ ਦੋ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, 1-1 ਪਰਿਵਾਰਕ ਮੈਂਬਰ ਨੂੰ ਪੱਕੀ ਨੌਕਰੀ ਅਤੇ ਸਾਰਾ ਕਰਜ਼ਾ ਖ਼ਤਮ ਕਰਨ ਦੀ ਮੰਗ ਦਾ ਚੈੱਕ ਵੀ ਸਟੇਜ ‘ਤੇ ਦਿੱਤਾ ਗਿਆ ਤੇ ਬਾਕੀ ਕਿਸਾਨਾਂ ਦੇ ਭੋਗ ਸਮਾਗਮਾਂ ਤੱਕ ਦੇਣ ਦਾ ਐਲਾਨ ਕਰਨ ਰਾਹੀਂ ਮੰਨੀ ਗਈ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਵੇਂ ਇਹ ਮੰਗਾਂ 7 ਅਕਤੂਬਰ ਨੂੰ ਹੀ ਮੰਨ ਲਈਆਂ ਸੀ ਪਰ ਇਨ੍ਹਾਂ ਨੂੰ ਲਿਖਤੀ ਰੂਪ ‘ਚ ਹਾਸਲ ਕਰਨ ਲਈ ਹੀ 21 ਦਿਨ ਮੋਰਚਾ ਲਾਉਣਾ ਪਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਜਿੱਤ ਤੋਂ ਉਤਸ਼ਾਹ ਅਤੇ ਪ੍ਰੇਰਣਾ ਲੈਕੇ ਮੋਦੀ ਸਰਕਾਰ ਨਾਲ ਸਬੰਧਤ ਭਖਦੀਆਂ ਮੰਗਾਂ ‘ਤੇ ਆਉਂਦੇ ਸਮੇਂ ‘ਚ ਮੁਲਕ ਵਿਆਪੀ ਸਖ਼ਤ ਜਾਨ ਸੰਘਰਸ਼ ਦੀਆਂ ਤਿਆਰੀਆਂ ਲਈ ਕਮਰਕੱਸੇ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਕੀਤੇ ਗਏ ਐਲਾਨ ਮੁਤਾਬਕ 26 ਨਵੰਬਰ ਨੂੰ ਦਿੱਲੀ ਮੋਰਚੇ ਦੀ ਦੂਜੀ ਸਾਲਗਿਰਹਾ ਮੌਕੇ ਮੁਲਕ ਭਰ ਵਿੱਚ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨਾਂ ਨੂੰ ਪੰਜਾਬ ਵਿੱਚ ਮਿਸਾਲੀ ਬਨਾਉਣ ਦਾ ਸੱਦਾ ਦਿੱਤਾ।
ਕਿਸਾਨਾਂ ਦੀਆਂ ਕੁਝ ਮੰਗਾਂ ਜਿਨ੍ਹਾਂ ‘ਤੇ ਸੂਬਾ ਸਰਕਾਰ ਨੇ ਲਾਈ ਮੋਹਰ
- ਕਿਸਾਨਾਂ ਦੇ ਸਮੁੱਚੇ ਝੋਨੇ ਦਾ ਦਾਣਾ ਦਾਣਾ ਐਮਐਸਪੀ ਤੇ ਖ਼ਰੀਦਣਾ ਯਕੀਨੀ ਬਣਾਉਣ
- ਐਮਐਸਪੀ ਤੋਂ ਘੱਟ ਰੇਟ ‘ਤੇ ਖਰੀਦੀ ਮੂੰਗੀ ਦੀ ਫ਼ਸਲ ਦੀ ਰਹਿੰਦੀ ਅਦਾਇਗੀ 15 ਦਿਨਾਂ ‘ਚ ਮੁਕੰਮਲ ਕਰਨ
- ਕੁਦਰਤੀ ਆਫ਼ਤਾਂ ਤੇ ਬਿਮਾਰੀਆਂ ਨਾਲ ਤਬਾਹ ਹੋਈਆਂ ਸਭ ਫਸਲਾਂ ਦਾ ਸਮੁੱਚਾ ਮੁਆਵਜ਼ਾ 30 ਨਵੰਬਰ ਤੱਕ ਵੰਡਣ
- ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਕਿਸੇ ਕਿਸਮ ਦੀ ਸਖ਼ਤੀ ਨਾ ਕਰਨ
- ਪਿਛਲੇ ਸਾਲਾਂ ਦੌਰਾਨ ਦਰਜ ਕੇਸ ਵਾਪਿਸ ਲੈਣ
ਇਹ ਵੀ ਪੜ੍ਹੋ: OMG! 8 ਕਿਲੋ ਦਾ ‘ਬਾਹੁਬਲੀ’ ਸਮੋਸਾ, ਖਾਣ ਵਾਲੇ ਨੂੰ 51 ਹਜ਼ਾਰ ਦਾ ਇਨਾਮ, ਬਸ ਪੂਰੀ ਕਰਨੀ ਪਵੇਗੀ ਇਹ ਸ਼ਰਤ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h