Farmers Protest in Sangrur: ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਧਾਲੀਵਾਲ ਨੇ ਵੱਡਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸੰਗਰੂਰ ‘ਚ ਬੀਤੇ ਕਈਂ ਦਿਨਾਂ ਤੋਂ ਚਲ ਰਿਹਾ ਕਿਸਾਨਾਂ ਦਾ ਪੱਕਾ ਮੋਰਚਾ ਚੁੱਕਿਆ ਜਾਵੇਗਾ। ਦੱਸ ਦਈਏ ਕਿ ਪੰਜਾਬ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਖੇਤੀ ਮੰਤਰੀ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੀਟਿੰਗ ‘ਚ ਦੋਵਾਂ ਧੀਰਾਂ ‘ਚ ਸਹਿਮਤੀ ਬਣੀ ਹੈ। ਜਿਸ ਤੋਂ ਬਾਅਦ ਕਿਸਾਨ ਪੱਕਾ ਮੋਰਚਾ ਚੁੱਕ ਲਿਆ ਜਾਵੇਗਾ।
संगरूर में पंजाब के मुख्यमंत्री सरदार भगवंत सिंह मान जी के घर के बाहर करीब 2 हफ्ते से चल रहे किसान भाइयों के धरने पर हमारी सहमति बनी कल धरना खत्म कर दिया जाएगा @BhagwantMann @AAPPunjab @AamAadmiParty @ANI #punjab #FarmersProtest pic.twitter.com/LcJuuofhHg
— Kuldeep Dhaliwal (@KuldeepSinghAAP) October 28, 2022
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਅੱਗੇ ਕਰੀਬ 2 ਹਫਤਿਆਂ ਤੋਂ ਯੂਨੀਅਨ ਵਲੋਂ ਮੋਰਚਾ ਲਾਇਆ ਹੋਇਆ ਸੀ। ਕਿਸਾਨਾਂ ਵਲੋਂ 29 ਅਕਤੂਬਰ ਨੂੰ ਜੇਤੂ ਰੈਲੀ ਕੀਤੀ ਜਾਵੇਗੀ। ਜਥੇਬੰਦੀ ਨੇ ਸਰਕਾਰ ‘ਤੇ ਵਾਅਦਿਆਂ ਤੋਂ ਪਿੱਛੇ ਹਟਣ ਦਾ ਦੋਸ਼ ਲਾਇਆ ਸੀ। ਜਥੇਬੰਦੀ ਸਰਕਾਰ ਤੋਂ ਮੰਗ ਕਰ ਰਹੀ ਸੀ ਕਿ ਮੰਗਾਂ ਬਾਰੇ ਲਿਖਤੀ ਰੂਪ ਵਿਚ ਦੇਣ। ਅੱਜ ਖੇਤੀ ਮੰਤਰੀ ਨੇ ਮੀਟਿੰਗ ਵਿਚ ਲਿਖਤੀ ਭਰੋਸਾ ਦਿੱਤਾ ਹੈ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਕੱਲ੍ਹ ਤੋਂ ਧਰਨਾ ਚੁੱਕ ਲਵੇਗੀ।