Sania Mirza Last Match: ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਹੁਣ ਅਧਿਕਾਰਤ ਤੌਰ ‘ਤੇ ਸੰਨਿਆਸ ਲੈ ਚੁੱਕੀ ਹੈ। ਆਸਟਰੇਲੀਅਨ ਓਪਨ ਦੇ ਮਿਕਸਡ ਡਬਲਜ਼ ਫਾਈਨਲ ਵਿੱਚ ਹਾਰਨ ਤੋਂ ਬਾਅਦ ਸਾਨੀਆ ਮਿਰਜ਼ਾ ਦਾ ਸ਼ਾਨਦਾਰ ਕਰੀਅਰ ਖ਼ਤਮ ਹੋ ਗਿਆ। ਮੈਚ ਤੋਂ ਬਾਅਦ ਸਾਨੀਆ ਮਿਰਜ਼ਾ ਕਾਫੀ ਭਾਵੁਕ ਹੋ ਗਈ।
ਸਾਨੀਆ ਨੇ ਦੱਸਿਆ ਕਿ ਇਹ ਮੌਕਾ ਉਸ ਲਈ ਬਹੁਤ ਖਾਸ ਸੀ ਕਿਉਂਕਿ ਉਸ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮੈਲਬੌਰਨ ਤੋਂ ਕੀਤੀ ਸੀ ਤੇ ਉਸ ਨੇ ਆਪਣਾ ਆਖਰੀ ਮੈਚ ਮੈਲਬੌਰਨ ‘ਚ ਹੀ ਖੇਡਿਆ।
ਸਾਨੀਆ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਆਸਟਰੇਲੀਆ ਓਪਨ ਉਸ ਦਾ ਆਖਰੀ ਟੂਰਨਾਮੈਂਟ ਹੋਵੇਗਾ। ਮਹਿਲਾ ਡਬਲਜ਼ ਵਿੱਚ ਉਹ ਦੂਜੇ ਦੌਰ ਵਿੱਚ ਹੀ ਬਾਹਰ ਹੋ ਗਈ। ਮਿਕਸਡ ਡਬਲਜ਼ ਵਿੱਚ, ਉਹ ਰੋਹਨ ਬੋਪੰਨਾ ਨਾਲ ਖੇਡੀ ਅਤੇ ਫਾਈਨਲ ਵਿੱਚ ਪਹੁੰਚੀ। ਹਾਲਾਂਕਿ ਫਾਈਨਲ ‘ਚ ਹਾਰ ਦੇ ਨਾਲ ਹੀ ਉਸ ਦਾ ਜਿੱਤ ਦੇ ਨਾਲ ਅਲਵਿਦਾ ਦਾ ਸੁਪਨਾ ਚਕਨਾਚੂਰ ਹੋ ਗਿਆ।
ਸਾਨੀਆ ਮਿਰਜ਼ਾ ਪਿਛਲੇ ਮੈਚ ਤੋਂ ਬਾਅਦ ਕਾਫੀ ਭਾਵੁਕ ਨਜ਼ਰ ਆਈ। ਜਦੋਂ ਉਹ ਬੋਲਣ ਆਈ ਤਾਂ ਉਸ ਦਾ ਗਲਾ ਭਰ ਗਿਆ ਸੀ ਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ।
“My professional career started in Melbourne… I couldn’t think of a better arena to finish my [Grand Slam] career at.”
We love you, Sania ❤️@MirzaSania • #AusOpen • #AO2023 pic.twitter.com/E0dNogh1d0
— #AusOpen (@AustralianOpen) January 27, 2023
2005 ਵਿੱਚ ਮੈਲਬੌਰਨ ਤੋਂ ਕੀਤੀ ਸ਼ੁਰੂਆਤ
ਇਸ ਮੌਕੇ ਸਾਨੀਆ ਮਿਰਜ਼ਾ ਨੇ ਕਿਹਾ, ‘ਮੇਰੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਮੈਲਬੌਰਨ ਤੋਂ ਹੀ ਹੋਈ ਸੀ।’ ਇਹ ਕਹਿੰਦੇ ਹੀ ਉਹ ਰੋ ਪਈ। ਕਿਸੇ ਤਰ੍ਹਾਂ ਖੁਦ ਨੂੰ ਸੰਭਾਲਣ ਤੋਂ ਬਾਅਦ ਸਾਨੀਆ ਨੇ ਅੱਗੇ ਕਿਹਾ, ‘ਜਦੋਂ ਮੈਂ 2005 ‘ਚ ਤੀਜੇ ਦੌਰ ‘ਚ ਸੇਰੇਨਾ ਵਿਲੀਅਮਸ ਦੇ ਸਾਹਮਣੇ ਖੇਡਣਾ ਸ਼ੁਰੂ ਕੀਤਾ ਤਾਂ ਮੈਂ 18 ਸਾਲ ਦੀ ਸੀ। ਇਹ ਮੇਰੀ ਉਮਰ ਲਈ ਡਰਾਉਣਾ ਸੀ ਪਰ ਮੈਂ ਇੱਥੇ ਵਾਰ-ਵਾਰ ਆਈ ਤੇ ਕੁਝ ਟੂਰਨਾਮੈਂਟ ਜਿੱਤੇ। ਮੈਂ ਆਪਣੇ ਕਰੀਅਰ ਨੂੰ ਅਲਵੀਦਾ ਕਹਿਣ ਲਈ ਇਸ ਤੋਂ ਵਧੀਆ ਥਾਂ ਨਹੀਂ ਲੱਭ ਸਕਦੀ ਸੀ।
ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਜੋੜੀ ਨੇ ਫਾਈਨਲ ਮੈਚ ਵਿੱਚ ਬ੍ਰਾਜ਼ੀਲ ਦੀ ਲੁਈਸਾ ਸਟੇਫਨੀ ਅਤੇ ਰਾਫੇਲ ਮਾਟੋਸ ਦੀ ਜੋੜੀ ਨਾਲ ਭਿੜੀ। ਇਸ ਮੈਚ ਵਿੱਚ ਭਾਰਤੀ ਜੋੜੀ ਨੂੰ 6-7, 2-6 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ, ਇਸ ਜੋੜੀ ਨੇ ਸੈਮੀਫਾਈਨਲ ਵਿੱਚ ਡੇਸਿਰੀਆ ਕ੍ਰਾਵਜ਼ਿਕ ਅਤੇ ਨੀਲ ਸਕੁਪਸਕੀ ਦੀ ਜੋੜੀ ਨੂੰ 7-6(5), 6-7(5) ਅਤੇ 10-6 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h