Sania Mirza-Shoaib Malik: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੁਨੀਆ ਦੇ ਪਾਵਰ ਕਪਲਸ ਚੋਂ ਇੱਕ ਹਨ। ਤਲਾਕ ਦੀਆਂ ਖ਼ਬਰਾਂ ਵਿਚਾਲੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ ਵੱਡਾ ਐਲਾਨ ਕੀਤਾ। ਦੋਵੇਂ ਹੁਣ ਜਲਦ ਹੀ ਇਕੱਠੇ ਨਜ਼ਰ ਆਉਣ ਵਾਲੇ ਹਨ। ਦਰਅਸਲ ਸਾਨੀਆ ਅਤੇ ਸ਼ੋਇਬ ਨੇ ਐਲਾਨ ਕੀਤਾ ਹੈ ਕਿ ਉਹ ਇੱਕ ਟਾਕ ਸ਼ੋਅ ਲਿਆਉਣ ਜਾ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਕੁਝ ਫੈਨਸ ਖੁਸ਼ ਹੋਏ ਅਤੇ ਕੁਝ ਦਾ ਪਾਰਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ।
ਆ ਰਿਹਾ ‘ਮਿਰਜ਼ਾ ਮਲਿਕ ਸ਼ੋਅ’
ਪਿਛਲੇ ਦਿਨੀਂ ਪਾਕਿਸਤਾਨੀ ਮੀਡੀਆ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਸੀ ਕਿ ਸਾਨੀਆ ਅਤੇ ਸ਼ੋਇਬ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ। ਇਸ ਦੇ ਨਾਲ ਹੀ ਸਾਨੀਆ ਮਿਰਜ਼ਾ ਦੀ ਇੱਕ ਇੰਸਟਾਗ੍ਰਾਮ ਪੋਸਟ ਨੇ ਇਨ੍ਹਾਂ ਖ਼ਬਰਾਂ ਨੂੰ ਜਨਮ ਦਿੱਤਾ। ਪੋਸਟ ‘ਚ ਉਨ੍ਹਾਂ ਨੇ ਦਿਲ ਟੁੱਟਣ ਵੱਲ ਇਸ਼ਾਰਾ ਕੀਤਾ। ਜਿਸ ਤੋਂ ਬਾਅਦ ਦੋਵਾਂ ਦੇ ਤਲਾਕ ਦੀ ਚਰਚਾ ਸ਼ੁਰੂ ਹੋ ਗਈ। ਇਸ ਸਭ ਦੇ ਵਿਚਕਾਰ ਹੁਣ ਉਨ੍ਹਾਂ ਦੇ ਨਵੇਂ ਸ਼ੋਅ ‘ਦ ਮਿਰਜ਼ਾ ਮਲਿਕ ਸ਼ੋਅ’ ਦੀ ਰਿਲੀਜ਼ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਇਆ ਹੈ।
ਟਾਕ ਸ਼ੋਅ ‘ਚ ਹੀ ਖ਼ਤਮ ਹੋ ਸਕਦੈ ਤਲਾਕ ਦਾ ਸਸਪੈਂਸ
ਸ਼ੋਇਬ ਮਲਿਕ ਦਾ ਨਾਂ ਮਾਡਲ ਆਇਸ਼ਾ ਉਮਰ ਨਾਲ ਜੋੜਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਸ਼ੋਇਬ ਤੇ ਆਇਸ਼ਾ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਕਾਰਨ ਸਾਨੀਆ ਅਤੇ ਸ਼ੋਇਬ ਵਿਚਾਲੇ ਅਧਿਕਾਰਤ ਤੌਰ ‘ਤੇ ਤਲਾਕ ਵੀ ਹੋ ਗਿਆ ਹੈ। ਪਰ ਹੁਣ ਜਦੋਂ ਨਵੇਂ ਸ਼ੋਅ ਦਾ ਐਲਾਨ ਹੋ ਗਿਆ ਹੈ ਤਾਂ ਫੈਨਸ ‘ਚ ਇਹ ਸਸਪੈਂਸ ਵਧ ਗਿਆ ਹੈ ਕਿ ਕੀ ਸੱਚਮੁੱਚ ਦੋਵਾਂ ਵਿਚਾਲੇ ਤਲਾਕ ਹੋ ਗਿਆ ਹੈ? ਜਾਂ ਕੀ ਦੋਵਾਂ ਵਿਚਕਾਰ ਸਭ ਕੁਝ ਠੀਕ ਚੱਲ ਰਿਹਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਸ਼ਾਇਦ ਟਾਕ ਸ਼ੋਅ ਆਉਣ ਤੋਂ ਬਾਅਦ ਹੀ ਮਿਲ ਸਕਣਗੇ।
View this post on Instagram
ਟਾਕ ਸ਼ੋਅ ‘ਚ 13 ਸਾਲ ਪੁਰਾਣਾ ਕਿੱਸਾ ਸੁਣਾ ਰੋਏ ਸ਼ੋਇਬ
ਪਾਕਿਸਤਾਨ ਦੇ ਦਿੱਗਜ ਖਿਡਾਰੀ ਸ਼ੋਇਬ ਮਲਿਕ ਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ 13 ਸਾਲ ਪੁਰਾਣਾ ਕਿੱਸਾ ਸੁਣਾਇਆ। ਇੱਥੇ ਖਾਸ ਗੱਲ ਇਹ ਸੀ ਕਿ ਇਸ ਕਹਾਣੀ ਨੂੰ ਸੁਣਾਉਂਦੇ ਸਮੇਂ ਸ਼ੋਇਬ ਮਲਿਕ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ਆਏ। ਮਲਿਕ ਨੇ ‘ਏ-ਸਪੋਰਟਸ’ ‘ਤੇ ਕਿਹਾ, ‘ਜਦੋਂ ਅਸੀਂ 2009 ‘ਚ ਵਿਸ਼ਵ ਕੱਪ ਜਿੱਤਿਆ ਸੀ ਤਾਂ ਯੂਨਿਸ ਖ਼ਾਨ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਇਹ ਟਰਾਫੀ ਤੁਸੀਂ ਫੜੋ। ਅਤੇ ਇਹ ਮੇਰੇ ਲਈ ਬਹੁਤ ਖਾਸ ਪਲ ਸੀ।
For everyone asking. Both Misbah and Malik remembering 2009 WT20 win and praising YK as captain. Malik got emotional. https://t.co/4oJrdGNy6R pic.twitter.com/F325Qaict4
— Hassan Cheema (@Gotoxytop1) November 12, 2022
ਸ਼ੋਇਬ ਨੇ ਇਹ ਦੱਸਦੇ ਹੀ ਰੋਣਾ ਸ਼ੁਰੂ ਕਰ ਦਿੱਤਾ। ਉਸ ਨੇ ਰੁਮਾਲ ਨਾਲ ਆਪਣੇ ਹੰਝੂ ਪੂੰਝਣੇ ਪਏ। ਇਸ ਦੌਰਾਨ ਵਸੀਮ ਅਕਰਮ ਅਤੇ ਮਿਸਬਾਹ-ਉਲ-ਹੱਕ ਵਰਗੇ ਦਿੱਗਜ ਖਿਡਾਰੀ ਵੀ ਪੈਨਲ ਵਿੱਚ ਬੈਠੇ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h