ਕੁਝ ਦਿਨ ਪਹਿਲਾਂ ਗ੍ਰਿਫਤਾਰ ਹੋਏ ਪੰਜਾਬ ਦੇ ਆਈਏਐਸ ਸੰਜੇ ਪੋਪਲੀ ਦੇ ਬੇਟੇ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਪਿਛਲੇ ਹਫ਼ਤੇ 3.5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਆਈਏਐਸ ਸੰਜੇ ਪੋਪਲੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ। ਅੱਜ ਵਿਜੀਲੈਂਸ ਦੀ ਟੀਮ ਜਾਂਚ ਲਈ ਆਈਏਐਸ ਅਧਿਕਾਰੀ ਨੂੰ ਉਸ ਦੇ ਘਰ ਲੈ ਗਈ।
ਫਿਰ ਉਪਰਲੀ ਮੰਜ਼ਿਲ ‘ਤੇ ਪੋਪਲੀ ਦੇ ਬੇਟੇ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਲਈ। ਚੰਡੀਗੜ੍ਹ ਪੁਲੀਸ ਵੀ ਸੈਕਟਰ-11 ਵਿੱਚ ਵਿਜੀਲੈਂਸ ਟੀਮ ਦੇ ਨਾਲ ਮੌਜੂਦ ਸੀ।
ਮ੍ਰਿਤਕ ਦੀ ਪਛਾਣ 27 ਸਾਲਾ ਕਾਰਤਿਕ ਵਜੋਂ ਕੀਤੀ ਗਈ ਹੈ।
ਵਿਜੀਲੈਂਸ ਉਸ ‘ਤੇ ਝੂਠੇ ਬਿਆਨ ਦੇਣ ਲਈ ਦਬਾਅ ਪਾ ਰਹੀ ਸੀ। ਜਿਸ ਕਾਰਨ ਬੇਟੇ ਨੇ ਇਹ ਕਦਮ ਚੁੱਕਿਆ।