ਪੰਜਾਬ ਵਿਚ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੀਟਿੰਗ ਦੌਰਾਨ ਪਵਿੱਤਰ ਕਾਲੀ ਵੇਈਂ, ਚਿੱਟੀ ਵੇਈਂ, ਬੁੱਢਾ ਦਰਿਆ,ਕਾਲਾ ਸੰਘਿਆ ਡਰੇਨ ਸਮੇਤ ਧਰਤੀ ਹੇਠਲੇ ਦੂਸ਼ਿਤ ਹੋ ਰਹੇ ਪਾਣੀਆਂ ਬਾਰੇ ਚਰਚਾ ਕੀਤੀ। ਉਨਾ ਦੱਸਿਆ ਕਿ ਪੰਜਾਬ ਦੇ ਦਰਿਆ ਤੇ ਨਦੀਆਂ ਇਸ ਕਰਕੇ ਪਲੀਤ ਹੋ ਰਹੀਆਂ ਹਨ ਕਿਉਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣਾ ਫਰਜ਼ ਨਹੀਂ ਨਿਭਾਇਆ।
ਉਨਾ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਅਧਿਕਾਰੀਆਂ ਦੀ ਜੁੰਮੇਵਾਰੀ ਤੈਅ ਕੀਤੀ ਜਾਵੇ। ਐਨ.ਜੀ.ਟੀ. ਵਲੋਂ ਪੰਜਾਬ ਨੂੰ ਲਾਏ ਗਏ 2000 ਕਰੋੜ ਦੇ ਜੁਰਮਾਨੇ ਦਾ ਜ਼ਿਕਰ ਕਰਦਿਆ ਸੰਤ ਬਲਬੀਰ ਸਿੰਘ ਜੀ ਨੇ ਕਿਹਾ ਕਿ ਜੇ ਅਫਸਰਾਂ ਨੇ 1974 ਦੇ ਵਾਟਰ ਐਕਟ ਨੂੰ ਲਾਗੂ ਕਰਵਾਉਣ ਵਿੱਚ ਕੋਈ ਭੂਮਿਕਾ ਨਿਭਾਈ ਹੁੰਦੀ ਤਾਂ ਇਸ ਜੁਰਮਾਨੇ ਤੋਂ ਬਚਿਆ ਜਾ ਸਕਦਾ ਸੀ।
ਸੰਤ ਸੀਚੇਵਾਲ ਨੇ ਚਿੱਟੀ ਵੇਈ ਅਤੇ ਬੁੱਢੇ ਦਰਿਆ ਵਿੱਚ 200 ਕਿਊਸਿਕ ਤੇ ਇਸ ਤਰ੍ਹਾ ਕਾਲਾ ਸੰਘਿਆ ਡਰੇਨ ਵਿੱਚ ਵੀ ਅਲਾਵਲਪੁਰ ਤੋ ਸਾਫ ਪਾਣੀ ਛੱਡਿਆ ਜਾਵੇ। ਸੰਤ ਸੀਚੇਵਾਲ ਨੇ ਦਸਿਆ ਪਵਿੱਤਰ ਕਾਲੀ ਵੇਈਂ ਪ੍ਰੋਜੈਕਟ ਦੀ ਮੀਟਿੰਗ ਸੱਦੀ ਜਾਵੇ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਉਨਾ ਦੀ ਦਿਲੀ ਇੱਛਾ ਹੈ ਕਿ ਪੰਜਾਬ ਦੇ ਦਰਿਆ ਮੁੜ ਸਾਫ ਤੇ ਨਿਰਮਲ ਵੱਗਣ। ਉਨਾ ਕਿਹਾ ਪੰਜਾਬ ਦੇ ਦੂਸ਼ਿਤ ਹੋ ਚੁੱਕੇ ਪਾਣੀਆਂ ਨੂੰ ਸਾਫ ਕਰਨ ਦੇ ਪ੍ਰੋਜੈਕਟ ਨੂੰ ਉਨਾ ਦੀ ਸਰਕਾਰ ਇਕ ਚਣੌਤੀ ਵਜੋਂ ਲਵੇਗੀ। ਭਗਵੰਤ ਮਾਨ ਜੀਨੇ
ਕਿਹਾ ਕਿ ਵੇਈਂ ਪ੍ਰੋਜੈਕਟ ਦੀ ਉਚ ਪੱਧਰੀ ਮੀਟਿੰਗ ਜਲਦੀ ਸੱਦੀ ਜਾਵੇਗੀ ।