Sara Ali Khan at Gurudwara Bangla Sahib: ਬਾਲੀਵੁੱਡ ਐਕਟਰਸ ਸਾਰਾ ਅਲੀ ਖ਼ਾਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਸਾਰਾ ਅਲੀ ਖ਼ਾਨ ਛੁੱਟੀਆਂ ਮਨਾ ਕੇ ਵਾਪਸ ਆਈ ਹੈ। ਪਰ ਹੁਣ ਐਕਟਰਸ ਨੇ ਆਪਣੀ ਆਉਣ ਵਾਲੀ ਫਿਲਮ ‘ਏ ਵਤਨ ਮੇਰੇ ਵਤਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਆਖਰੀ ਵਾਰ ਫਿਲਮ ‘ਗੈਸਲਾਈਟ’ ‘ਚ ਦੇਖਣ ਤੋਂ ਬਾਅਦ ਫੈਨਸ ਸਾਰਾ ਅਲੀ ਖਾਨ ਨੂੰ ਇਸ ਇਤਿਹਾਸਕ ਫਿਲਮ ‘ਚ ਵੇਖਣ ਲਈ ਬੇਤਾਬ ਹਨ। ‘ਐ ਵਤਨ ਮੇਰੇ ਵਤਨ’ ਨੂੰ ਲੈ ਕੇ ਕਈ ਖੁਲਾਸੇ ਕਰ ਚੁੱਕੀ ਸਾਰਾ ਅਲੀ ਅੱਜਕਲ ਆਪਣੀਆਂ ਤਾਜ਼ਾ ਤਸਵੀਰਾਂ ਕਾਰਨ ਸੁਰਖੀਆਂ ‘ਚ ਹੈ। ਇਨ੍ਹਾਂ ਤਸਵੀਰਾਂ ਤੋਂ ਸਾਫ ਹੈ ਕਿ ਉਹ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਆਈ ਸੀ।
ਦੱਸ ਦਈਏ ਕਿ ਸਾਰਾ ਅਲੀ ਖ਼ਾਨ ਆਪਣੀ ਫਿਲਮ ਦੀ ਟੀਮ ਨਾਲ ਬੰਗਲਾ ਸਾਹਿਬ ਗਈ। ਤਸਵੀਰਾਂ ‘ਚ ਅਭਿਨੇਤਰੀ ਸੂਟ ਪਹਿਨੀ ਨਜ਼ਰ ਆ ਰਹੀ ਹੈ। ਸਾਰਾ ਨੇ ਆਪਣੀ ਇੰਸਟਾ ਸਟੋਰੀ ‘ਤੇ ਆਪਣੇ ਟ੍ਰਿਪ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਦੇ ਕੈਪਸ਼ਨ ‘ਚ ਉਸ ਨੇ ਲਿਖਿਆ, ‘ਜਦੋਂ ਸਾਨੂੰ ਲੰਚ ਬ੍ਰੇਕ ਮਿਲਿਆ।’
ਇੰਨਾ ਹੀ ਨਹੀਂ ਸਾਰਾ ਨੇ ਆਪਣੀ ਪੂਰੀ ਟੀਮ ਦਾ ਆਪਣੇ ਹੋਟਲ ‘ਚ ਲੰਚ ਕਰਨ ਦਾ ਵੀਡੀਓ ਵੀ ਪੋਸਟ ਕੀਤਾ ਤੇ ਮਜ਼ਾਕ ‘ਚ ਲਿਖਿਆ, ‘ਜਦੋਂ ਤੁਸੀਂ ਆਪਣੀ ਟੀਮ ਨੂੰ ਲੰਚ ਲਈ ਬਾਹਰ ਲੈ ਜਾਂਦੇ ਹੋ ਪਰ ਫਿਰ ਉਹ ਵਾਪਸ ਆ ਕੇ ਕਹਿੰਦੇ ਹਨ ਕਿ ਸਾਨੂੰ ਕੰਮ ‘ਤੇ ਵਾਪਸ ਜਾਣਾ ਚਾਹੀਦਾ ਹੈ, ਦੁਪਹਿਰ ਦਾ ਖਾਣਾ ਵੀ ਚਾਹੀਦਾ ਹੈ। ਇਸ ਲਈ ਅਜਿਹਾ ਕੁਝ ਵਾਪਰਦਾ ਹੈ।
ਫਿਲਮ ‘ਗੈਸਲਾਈਟ’ ਨਾਲ ਲੋਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਸਾਰਾ ਅਲੀ ਖ਼ਾਨ ਹੁਣ ਆਪਣੀ ਅਗਲੀ ਫਿਲਮ ‘ਏ ਵਤਨ ਮੇਰੇ ਵਤਨ’ ਦੀ ਤਿਆਰੀ ਕਰ ਰਹੀ ਹੈ। ਐਕਟਰਸ ਨੇ ਇਸ ਫਿਲਮ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ ਤੇ ਹਾਲ ਹੀ ‘ਚ ਇਸੇ ਸਿਲਸਿਲੇ ‘ਚ ਦਿੱਲੀ ‘ਚ ਸੀ। ਸਾਰਾ ਨੂੰ ਦਿੱਲੀ ਵਿੱਚ ਸ਼ੂਟਿੰਗ ਦੌਰਾਨ ਬੰਗਲਾ ਸਾਹਿਬ ਦੇ ਦਰਬਾਰ ਵਿੱਚ ਦੇਖਿਆ ਗਿਆ। ਇਸ ਦੀਆਂ ਤਸਵੀਰਾਂ ਉਸ ਨੇ ਖੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤੀਆਂ ਹਨ।
https://www.instagram.com/stories/saraalikhan95/3076325915456836563/
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ 1942 ‘ਚ ਭਾਰਤ ਛੱਡੋ ਅੰਦੋਲਨ ਦੇ ਪਿਛੋਕੜ ‘ਤੇ ਬਣੀ ‘ਐ ਵਤਨ ਮੇਰੇ ਵਤਨ’ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਸ ਫਿਲਮ ਦੀ ਕਹਾਣੀ ਬਾਂਬੇ ਕਾਲਜ ਦੀ ਇੱਕ ਲੜਕੀ ‘ਤੇ ਆਧਾਰਿਤ ਹੈ ਜੋ ਆਜ਼ਾਦੀ ਘੁਲਾਟੀਏ ਬਣ ਜਾਂਦੀ ਹੈ। ਖ਼ਬਰਾਂ ਮੁਤਾਬਕ ਇਹ ਫਿਲਮ ਆਜ਼ਾਦੀ ਘੁਲਾਟੀਏ ਊਸ਼ਾ ਮਹਿਤਾ ‘ਤੇ ਆਧਾਰਿਤ ਹੈ, ਜਿਸ ਨੇ ਭਾਰਤ ਛੱਡੋ ਅੰਦੋਲਨ ਦੌਰਾਨ ਰੇਡੀਓ ਰਾਹੀਂ ਦੇਸ਼ ਭਰ ‘ਚ ਖਬਰਾਂ ਪ੍ਰਸਾਰਿਤ ਕਰਨ ‘ਚ ਅਹਿਮ ਭੂਮਿਕਾ ਨਿਭਾਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h