ਦੱਸ ਦਈਏ ਬਿੱਗ ਬੌਸ-16 (Bigg Boss -16) ਸ਼ੋਅ ਆਪਣੇ ਆਖਰੀ ਪੜਾਅ ਵੱਲ ਅੱਗੇ ਵਧ ਰਿਹਾ ਹੈ । ਇਸ ਸ਼ੋਅ ‘ਚ ਪ੍ਰਿਯੰਕਾ ਚਾਹਰ ਚੌਧਰੀ ਵੀ ਮੰਨਿਆ ਪ੍ਰਮੰਨਿਆ ਚਿਹਰਾ ਹੈ ਅਤੇ ਇਸ ਸ਼ੋਅ ਦੀ ਬਹੁਤ ਹੀ ਮਜ਼ਬੂਤ ਪ੍ਰਤੀਭਾਗੀ ਹੈ ।

ਪ੍ਰਿਯੰਕਾ ਚਾਹਰ ਚੌਧਰੀ ਦੇ ਲਈ ਲਿਖਿਆ ਖ਼ਾਸ ਸੁਨੇਹਾ
ਸਰਗੁਨ ਮਹਿਤਾ ਨੇ ਪ੍ਰਿਯੰਕਾ ਦੇ ਲਈ ਖ਼ਾਸ ਸੁਨੇਹਾ ਵੀ ਲਿਖਿਆ ਹੈ । ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੂੰ ਸਪੋਟ ਕਰਨ ਲਈ ਆਖਿਆ ਹੈ ਤੇ ਉਸ ਦੇ ਹੱਕ ‘ਚ ਵੋਟ ਕਰਨ ਦੇ ਲਈ ਆਖਿਆ ਹੈ ।

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰੀ ਮੰਮੀ ਪਹਿਲੇ ਦਿਨ ਦੇ ਐਪੀਸੋਡ ਤੋਂ ਹੀ ਕਹਿ ਰਹੀ ਹੈ ਕਿ ‘ਬਾਕੀ ਸਭ ਖੇਲਨੇ ਆਏ ਹੈਂ, ਲੇਕਿਨ ਪ੍ਰਿਯੰਕਾ ਜੀਤਨੇ ਆਈ ਹੈ। ਦਿਲਾਂ ਨੂੰ ਜਿੱਤਣਾ ਅਤੇ ਰਾਜ ਕਰਨਾ’।

ਇਸ ਦੇ ਨਾਲ ਹੀ ਅਦਾਕਾਰਾ ਨੇ ਲਿਖਿਆ ਕਿ ‘ਉਸ ਨੂੰ ਵੋਟ ਕਰੋ, ਜੇ ਤੁਸੀਂ ਹਾਲੇ ਤੱਕ ਨਹੀਂ ਕੀਤੀ’।
ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ‘ਚ ਸਰਗਰਮ
ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਹਾਲ ਹੀ ‘ਚ ਉਹ ਅਕਸ਼ੇ ਕੁਮਾਰ ਦੇ ਨਾਲ ਫ਼ਿਲਮ ‘ਚ ਦਿਖਾਈ ਦਿੱਤੀ ਸੀ ।

ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਵਿਖਾ ਚੁੱਕੀ ਹੈ ।ਜਿਸ ‘ਚ ਸੁਰਖੀ ਬਿੰਦੀ, ਸੌਂਕਣ ਸੌਂਕਣੇ, ਕਿਸਮਤ, ਅੰਗਰੇਜ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਸਰਗੁਨ ਮਹਿਤਾ ਦੇ ਪਤੀ ਰਵੀ ਦੁਬੇ ਵੀ ਇੱਕ ਬਿਹਤਰੀਨ ਅਦਾਕਾਰ ਹਨ ।
View this post on Instagram