The Kapil sharma Show: ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ ‘ਕਲੀ ਜੋਟਾ’ ਆ ਰਹੀ ਹੈ।ਜਿਸਦਾ ਸ਼ਾਨਦਾਰ ਟ੍ਰੇਲਰ ਰਲੀਜ਼ ਹੋ ਚੁੱਕਾ ਹੈ।’ਕਲੀ ਜੋਟਾ’ ਫਿਲਮ ਜਿਸ ‘ਚ ਅਸੀਂ ਪਹਿਲੀ ਵਾਰ ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਨੂੰ ਇਕੱਠੇ ਦੇਖਾਂਗੇ।

ਅੱਜਕੱਲ੍ਹ ਸਤਿੰਦਰ ਸਰਤਾਜ ਆਪਣੀ ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।ਲੋਹੜੀ ਦੇ ਮੌਕੇ ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਸਟਾਰ ਕਾਸਟ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਪਹੁੰਚੇ।
ਜਿਸ ਦੀਆਂ ਕੁਝ ਤਸਵੀਰਾਂ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤੀਆਂ ਹਨ।

ਜਿੱਥੇ ਉਨ੍ਹਾਂ ਨੇ ਖੂਬ ਮਸਤੀ ਕੀਤੀ ਤੇ ਆਪਣੀ ਆਉਣ ਵਾਲੀ ਫਿਲਮ ਬਾਰੇ ਦੱਸਿਆ।ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ।

ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, ਯੂ ਐਂਡ ਆਈ ਫਿਲਮਜ਼ ਤੇ ਵੀਐੱਚ ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਗਈ ਹੈ।

ਫਿਲਮ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਹੈ।ਦਰਸ਼ਕਾਂ ਨੂੰ ਇਹ ਫਿਲਮ 3 ਫਰਵੀਰ 2023 ਨੂੰ ਸਿਨੇਮਾਘਰਾਂ ‘ਚ ਦੇਖਣ ਨੂੰ ਮਿਲੇਗੀ।

ਜਿਵੇਂ ਕਿ ਅਸੀਂ ਟ੍ਰੇਲਰ ਤੋਂ ਦੇਖ ਸਕਦੇ ਹਾਂ, ਫਿਲਮ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਵਿਚਕਾਰ ਇੱਕ ਸੁੰਦਰ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ,

ਜੋ ਦੋਵੇਂ ਇੱਕੋ ਸਕੂਲ ਵਿੱਚ ਅਧਿਆਪਕ ਦੀ ਭੂਮਿਕਾ ਨਿਭਾਉਂਦੇ ਹਨ ਅਤੇ ਹੌਲੀ ਹੌਲੀ ਪਿਆਰ ਵਿੱਚ ਪੈ ਜਾਂਦੇ ਹਨ। ਹਾਲਾਂਕਿ, ਵਾਮਿਕਾ ਗੱਬੀ ਦੁਆਰਾ ਨਿਭਾਇਆ ਗਿਆ ਇੱਕ ਮਹੱਤਵਪੂਰਣ ਰੋਲ ਹੈ ਜੋ ਫਿਲਮ ਨੂੰ ਇੱਕ ਮਹੱਤਵਪੂਰਨ ਮੋੜ ਪ੍ਰਦਾਨ ਕਰੇਗਾ।
