ਪੰਜਾਬ ਦੇ ਸੂਫੀ ਗਾਇਕ ‘ਤੇ ਡਾਕਟਰ ਸਤਿੰਦਰ ਸਰਤਾਜ ਜੋ ਕਿ ਹਮੇਸ਼ਾ ਨਵੀਂਆਂ ਲੀਹਾਂ ਪਾਉਣ ਲਈ ਜਾਣਿਆ ਜਾਂਦਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਈਮਹਿਫਲ ਨਾਮੀ ਐਪ ਅਤੇ ਓ ਟੀ ਟੀ ਪਲੇਟਫ਼ਾਰਮ ਦੀ ਸ਼ੁਰੂਆਤ ਕਰਕੇ ਭਵਿੱਖ ਵਿੱਚ ਆਉਣ ਵਾਲੇ ਗੀਤ ਜਾਂ ਫਿਲਮਾਂ ਨੂੰ ਆਪ ਹੀ ਰਲੀਜ਼ ਕਰਣ ਦੇ ਸੰਕੇਤ ਦਿੱਤੇ ਹਨ।
ਪਲੇਟਫ਼ਾਰਮ ਦਾ ਨਾਮ ਈਮਹਿਫਲ ਹੀ ਦਰਸਾਉਂਦਾ ਹੈ ਕਿ ਸਤਿੰਦਰ ਸਰਤਾਜ ਆਪਣੇ ਸ਼ੋਅ ਹੁਣ ਆਨਲਾਈਨ ਤੇ ਵੀ ਦਿਖਾਏਗਾ। ਇੱਹ ਪੰਜਾਬੀ ਅਤੇ ਬਾਲੀਵੁੱਡ ਦਾ ਪਹਿਲਾ ਆਨਲਾਈਨ ਸ਼ੋਅ ਦਖਾਉਣ ਵਾਲਾ ਪਲੇਟਫ਼ਾਰਮ ਹੋਏਗਾ। ਐਪ ਤੇ ਦਿੱਲੀ ਵਿੱਚ 24 ਸਤੰਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਸ਼ੋਅ ਨੂੰ ਦੁਨੀਆਂ ਵਿੱਚ ਬੈਠੇ ਲੋਕ ਘਰਾਂ ਵਿੱਚ ਆਨਲਾਈਨ ਦੇਖ ਸਕਣਗੇ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਲਜਿੰਦਰ ਕੌਰ ਦੀ ਘਰ ‘ਚ ਕੁੱਟਮਾਰ, ਵੀਡੀਓ ਵਾਇਰਲ
ਇਸੇ ਤਰਾਂ ਐਪ ਵਿੱਚ ਇੱਕ ਕੈਟੇਗਰੀ ਉਹਨਾਂ ਗੀਤਾਂ ਦੀ ਵੀ ਹੈ ਜਿਹੜੇ ਹਲੇ ਤੱਕ ਰਲੀਜ਼ ਨਹੀਂ ਹੋਏ। ਹੁਣ ਤੱਕ ਦੇ ਵੇਰਵਿਆਂ ਮੁਤਾਬਕ ਪਹਿਲੇ ਦਿਨ ਹੀ 19000 ਤੋਂ ਉੱਪਰ ਲੋਕਾਂ ਨੇ ਐਪ ਡਾਊਨਲੋਡ ਕੀਤੀ ਹੈ।
ਸਤਿੰਦਰ ਸਰਤਾਜ ਦੇ ਦਫਤਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਉਹਨਾਂ ਦਾ ਮਿਸ਼ਨ ਹੀ ਵਿਚੋਲਿਆਂ ਨੂੰ ਖਤਮ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਰਨਾ ਹੈ। ਉਹਨਾਂ ਨੇ ਦੁਨੀਆਂ ਭਰ ਵਿੱਚ ਹੋਣ ਵਾਲੇ ਸ਼ੋਆਂ ਵਿੱਚ ਵੀ ਇਹੀ ਕੀਤਾ ਹੈ ਅਤੇ ਹੁਣ ਇਸ ਐਪ ਰਾਹੀਂ ਲੋਕ ਸ਼ੋਆਂ ਦੀਆਂ ਟਿਕਟਾਂ, ਗੀਤ, ਫਿਲਮਾਂ ਆਦਿ ਦੇਖ ਸਕਣਗੇ।