satnam singh sandhu news: ਸੈਕਟਰ 42 ਦੀ ਝੀਲ ’ਤੇ ਛੱਠ ਪੂਜਾ ਦੇ ਪਵਿੱਤਰ ਤੇ ਪਾਵਨ ਤਿਉਹਾਰ ਦੀ ਸਮਾਪਤੀ ’ਤੇ ਇੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ, ਜਿਸ ਦੀ ਅਗੁਵਾਈ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਕੀਤੀ ਗਈ। ਇਸ ਝੀਲ ’ਤੇ ਬਿਹਾਰ ਅਤੇ ਪੂਰਵਾਂਚਲ ਦੇ 80 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਚਾਰ ਦਿਨਾਂ ਦੇ ਇਸ ਮਹਾਨ ਤਿਉਹਾਰ ਦੌਰਾਨ ਧਾਰਮਿਕ ਰਸਮਾਂ ਨਿਭਾਈਆਂ, ਜੋ ਅੱਜ ਭਗਵਾਨ ਸੂਰਜਦੇਵਤਾ ਨੂੰ ਉਸ਼ਾ ਅਰਘਿਆ (ਸਵੇਰ ਦੀ ਅਰਪਣਾ) ਨਾਲ ਸਮਾਪਤ ਹੋਇਆ।

ਸੰਸਦ ਮੈਂਬਰ (ਰਾਜ ਸਭਾ) ਸੰਧੂ, ਪੂਰਵਾਂਚਲ ਵੈਲਫੇਅਰ ਐਸੋਸੀਏਸ਼ਨ ਦੁਆਰਾ ਸੈਕਟਰ 42 ਝੀਲ ’ਤੇ ਆਯੋਜਿਤ ਛੱਠ ਪੂਜਾ ਸਮਾਗਮਾਂ ਦੌਰਾਨ ਮੁੱਖ ਮਹਿਮਾਨ ਸਨ। ਇਸ ਦੌਰਾਨ ਲਗਭਗ 200 ਵਲੰਟੀਅਰਾਂ ਨੇ ਛੱਠ ਪੂਜਾ ਸਮਾਗਮਾਂ ਦੌਰਾਨ ਪੈਦਾ ਹੋਏ ਕੂੜੇ ਨੂੰ ਸਾਫ਼ ਕਰਨ ਤੇ ਇਲਾਕੇ ਦੀ ਸਾਫ਼ ਸਫਾਈ ਲਈ ਸਫ਼ਾਈ ਮੁਹਿੰਮ ਚਲਾਈ। ਐੱਮਪੀ ਸਤਨਾਮ ਸਿੰਘ ਸੰਧੂ ਨੇ ਵਲੰਟੀਅਰਾਂ ਦੇ ਨਾਲ ਹੱਥ ਵਿਚ ਝਾੜੂ ਫੜ ਕੇ ਅਗੁਵਾਈ ਕੀਤੀ ਗਈ ਅਤੇ ਝੀਲ ਦੇ ਕਿਨਾਰੇ ਪਿਆ ਪੂਜਾ ਦਾ ਸਮਾਨ ਹਟਾਇਆ ਅਤੇ ਵੱਖ-ਵੱਖ ਥਾਵਾਂ ’ਤੇ ਖਿੱਲਰੇ ਕੂੜੇ ਕਰਕਟ ਨੂੰ ਇੱਕਠਾ ਕੀਤਾ ਅਤੇ ਤਾਂ ਜ਼ੋ ਉਸ ਨੂੰ ਉਥੋਂ ਹਟਾਇਆ ਜਾ ਸਕੇ। ਇਹ ਸਫਾਈ ਮੁਹਿੰਮ ਮੰਗਲਵਾਰ ਦੀ ਸਵੇਰ 9 ਵਜੇ ਸ਼ੁਰੂ ਹੋਈ ਅਤੇ ਦੇਰ ਦੁਪਹਿਰ ਤੱਕ ਜਾਰੀ ਰਹੀ। ਇਸ ਵਿਚ ਸੰਧੂ ਅਤੇ ਵਲੰਟੀਅਰਾਂ ਨੇ ਨਿਊ ਝੀਲ ਅਤੇ ਇਸ ਦੇ ਆਲੇ ਦੁਆਲੇ, ਜਿਸ ਵਿਚ ਪੌੜੀਆਂ, ਪਾਰਕਾਂ ਅਤੇ ਪਾਰਕਿੰਗ ਖੇਤਰ ਸ਼ਾਮਲ ਸਨ, ਜਿਸ ਦੀ ਸਾਫ਼ ਸਫਾਈ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸਫਾਹੀ ਕਰਮਚਾਰੀਆਂ ਦਾ ਵੀ ਸਫ਼ਾਈ ਮੁਹਿੰਮ ਵਿਚ ਵੱਡਮੁੱਲਾ ਯੋਗਦਾਨ ਪਾਉਣ ਬਦਲੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।

ਪੂਰਵਾਂਚਲ ਅਤੇ ਬਿਹਾਰ ਵਾਸੀਆਂ ਨੂੰ ਛੱਠ ਪੂਜਾ ਦੇ ਪਵਿੱਤਰ ਤੇ ਪਾਵਨ ਤਿਉਹਾਰ ਦੀ ਵਧਾਈ ਦਿੰਦਿਆਂ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਛੱਠ ਪੂਜਾ ਕੁਦਰਤ ਦੇ ਦੇਵੀ ਦੇਵਤਿਆਂ ਦੀ ਪੂਜਾ ਹੈ। ਚਾਰ ਦਿਨਾ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਅਸੀਂ ਛੱਠ ਪੂਜਾ ਦੀ ਆਪਣੀ ਮਹਾਨ ਪਰੰਪਰਾ ਦੀ ਇੱਕ ਦੈਵੀ ਝੱਲਕ ਦੇਖੀ, ਜੋ ਕਿ ਸਮਰਪਣ, ਵਿਸ਼ਵਾਸ ਅਤੇ ਸਫਾਈ ਦੀ ਇੱਕ ਵੱਡੀ ਮਿਸਾਲ ਹੈ। ਮੈਂ ਇਸ ਮਹਾਨ ਪਰੰਪਰਾ ਅੱਗੇ ਸਿਰ ਝੁਕਾਉਂਦਾ ਹਾਂ ਅਤੇ ਛੱਠੀ ਮਈਆ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਇਸ ਪਵਿੱਤਰ ਸਮਾਗਮ ਵਿਚ ਸ਼ਾਮਲ ਹੋਏ ਸਾਰੇ ਸ਼ਰਧਾਲੂਆਂ, ਪੂਜਾ ਕਰਨ ਵਾਲਿਆਂ ਅਤੇ ਪਰਿਵਾਰ ਮੈਂਬਰਾਂ ਲਈ ਖੁਸ਼ੀਆਂ ਖੇੜੇ ਲਿਆਵੇ ਅਤੇ ਚੰਗੀ ਸਿਹਤਯਾਬੀ ਬਖ਼ਸ਼ੇ। ਸੰਧੂ ਨੇ ਕਿਹਾ ਕਿ ਪੂਰਵਾਂਚਲ ਤੋਂ ਆਏ ਲੋਕਾਂ ਨੇ ’ਸਿਟੀ ਬਿਊਟੀਫੁੱਲ’ (ਚੰਡੀਗੜ੍ਹ) ਨੂੰ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਲਈ, ਜਿਵੇਂ ਕਿ ਸਾਡੇ ਇਨ੍ਹਾਂ ਪੂਰਵਾਂਚਲ ਦੇ ਭੈਣਾਂ-ਭਰਾਵਾਂ ਨੇ ਆਪਣਾ ਛੱਠ ਪੂਜਾ ਦਾ ਤਿਉਹਾਰ ਸੈਕਟਰ 42 ਝੀਲ ’ਤੇ ਮਨਾਇਆ ਹੈ, ਹੁਣ ਸ਼ਹਿਰ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਇਸ ਥਾਂ ਦੀ ਸਫ਼ਾਈ ਬਹਾਲ ਕਰੀਏ। ਇਸ ਲਈ ਅਸੀਂ ਵਲੰਟੀਅਰਾਂ ਦੀ ਟੀਮ ਨਾਲ ਸੈਕਟਰ 42 ਝੀਲ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕੇ ਨੂੰ ਸਾਫ਼ ਕਰਨ ਲਈ ਇੱਥੇ ਆਏ ਹਾਂ।

ਲੋਕਾਂ ਨੂੰ ਇਲਾਕੇ ਅਤੇ ’ਸਿਟੀ ਬਿਊਟੀਫੁੱਲ’ ਚੰਡੀਗੜ੍ਹ ਨੂੰ ਸਾਫ਼ ਰੱਖਣ ਦੀ ਅਪੀਲ ਕਰਦੇ ਹੋਏ ਸੰਧੂ ਨੇ ਕਿਹਾ ਕਿ ਜਿਵੇਂ ਕਿ ਅਸੀਂ ਸਵੱਛ ਭਾਰਤ ਮਿਸ਼ਨ ਦੇ 10 ਸਾਲ ਮਨਾ ਰਹੇ ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰਦਰਸ਼ੀ ਉਪਰਾਲੇ ਨੇ ਸਵੱਛ ਅਤੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਹਕੀਕਤ ਬਣਾਇਆ ਹੈ। ਸਾਨੂੰ ਇੱਕ ਸਾਫ਼, ਹਰਿਆ-ਭਰਿਆ ਅਤੇ ਵਧੇਰੇ ਮਜ਼ਬੂਤ ਭਾਰਤ ਵੱਲ ਪ੍ਰਧਾਨ ਮੰਤਰੀ ਮੋਦੀ ਦੇ ਦਿਖਾਏ ਰਸਤੇ ’ਤੇ ਚੱਲਣਾ ਚਾਹੀਦਾ ਹੈ। ਤਾਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ ਭਾਰਤ ਦਾ ਟੀਚਾ ਹਾਸਲ ਕਰ ਸਕਦੇ ਹਾਂ। ਵਲੰਟੀਅਰਾਂ ਦੀ ਸਰਗਰਮ ਭਾਗੀਦਾਰੀ ਨਾਲ ਸੰਸਦ ਮੈਂਬਰ (ਰਾਜ ਸਭਾ) ਸੰਧੂ, ਪਿਛਲੇ ਚਾਰ ਸਾਲਾਂ ਤੋਂ ਚੰਡੀਗੜ੍ਹ ਵਿੱਚ ਅਜਿਹੀਆਂ ਸਫ਼ਾਈ ਮੁਹਿੰਮਾਂ ਚਲਾ ਰਹੇ ਹਨ ਤਾਂ ਜੋ ’ਸਿਟੀ ਬਿਊਟੀਫੁੱਲ’ (ਚੰਡੀਗੜ੍ਹ) ਨੂੰ ਹੋਰ ਸੁੰਦਰ ਅਤੇ ਸਫ਼ਾਈ ਪੱਖੋਂ ਨੰਬਰ ਇੱਕ ਵਜੋਂ ਸਥਾਪਤ ਕੀਤਾ ਜਾ ਸਕੇ।
ਸੰਧੂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਨੂੰ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਨਗਰ ਨਿਗਮ ਨਾਲ ਮਿਲ ਕੇ ਬਹੁਤ ਮਿਹਨਤ ਕੀਤੀ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ, ਸਾਲ 2023 ਦੀਆਂ ਰੈਂਕਿੰਗਾਂ ਵਿੱਚ 11ਵੇਂ ਸਥਾਨ ਦੇ ਮੁਕਾਬਲੇ, ਚੰਡੀਗੜ੍ਹ 2024-25 ਸਵੱਛ ਸਰਵੇਖਣ ਰੈਂਕਿੰਗਾਂ ਵਿੱਚ ’ਵੱਡੇ ਸ਼ਹਿਰਾਂ’ ਵਿੱਚੋਂ ਦੂਜਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣ ਕੇ ਉੱਭਰਿਆ ਹੈ। ਇਸ ਲਈ, ਸਾਨੂੰ ਇਸ ’ਤੇ ਸਖ਼ਤ ਮਿਹਨਤ ਕਰਦੇ ਰਹਿਣਾ ਹੋਵੇਗਾ ਤੇ ਉਦੋਂ ਤੱਕ ਨਹੀਂ ਰੁਕਣਾ ਜਦੋਂ ਤੱਕ ਚੰਡੀਗੜ੍ਹ ਸਵੱਛ ਸਰਵੇਖਣ ਰੈਂਕਿੰਗਾਂ ਵਿੱਚ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਨਹੀਂ ਕਰ ਲੈਂਦਾ। ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਡੇ ਵੱਲੋਂ ਅੱਜ ਇਹ ਸਫ਼ਾਈ ਮੁਹਿੰਮ ਚਲਾਈ ਗਈ, ਤਾਂ ਜੋ ਸ਼ਹਿਰ ਦੇ ਹਰ ਨਾਗਰਿਕ ਨੂੰ ਆਪਣੇ ਆਲੇ-ਦੁਆਲੇ ਅਤੇ ਜਨਤਕ ਥਾਵਾਂ ਨੂੰ ਸਾਫ਼ ਰੱਖਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਦੇਸ਼ ਮਿਲ ਸਕੇ। ਇਸ ਮੌਕੇ ਪੂਰਵਾਂਚਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਾਜੇਂਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਯੂਕੇ ਸਿੰਘ ਅਤੇ ਜਨਰਲ ਸਕੱਤਰ ਭੋਲਾ ਰਾਏ ਨੇ ਸਫ਼ਾਈ ਮੁਹਿੰਮ ਲਈ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਦਾ ਸਨਮਾਨ ਕੀਤਾ। ਇਸ ਉਪਰਾਲੇ ਲਈ ਸੰਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਛੱਠੀ ਮਈਆ ਦਾ ਆਸ਼ੀਰਵਾਦ ਸੰਧੂ ਤੇ ਉਨ੍ਹਾਂ ਦੇ ਪਰਿਵਾਰ ’ਤੇ ਹਮੇਸ਼ਾ ਬਣਿਆ ਰਹੇ, ਤਾਂ ਜੋ ਉਹ ਅਜਿਹੇ ਸਮਾਜਿਕ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ।







