Mecca Flash Flood: ਸਾਊਦੀ ਅਰਬ ਦੇ ਸ਼ਹਿਰ ਮੱਕਾ ‘ਚ ਸ਼ੁੱਕਰਵਾਰ ਰਾਤ ਨੂੰ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਨੇ ਵਾਹਨਾਂ ਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ। ਹੜ੍ਹ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਪਾਣੀ ਦੇ ਤੇਜ਼ ਵਹਾਅ ‘ਚ ਵਾਹਨਾਂ ਨੂੰ ਰੁੜ੍ਹਦੇ ਦੇਖਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਕਈ ਮੁੱਖ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਥਾਨਕ ਨਿਊਜ਼ ਵੈੱਬਸਾਈਟ ‘Middle East Eye’ ਦੀ ਰਿਪੋਰਟ ਮੁਤਾਬਕ ਮੱਕਾ ‘ਚ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਸਵੇਰ ਤੱਕ ਭਾਰੀ ਮੀਂਹ ਪਿਆ।
ਸਾਊਦੀ ਅਰਬ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਸ਼ੁੱਕਰਵਾਰ ਨੂੰ ਮੱਕਾ ਸੂਬੇ ‘ਚ ਚਿਤਾਵਨੀ ਜਾਰੀ ਕੀਤੀ ਕਿਉਂਕਿ ਰਾਨੀਆ, ਤੈਫ, ਅਧਮ ਤੇ ਮਾਇਸਾਨ ਖੇਤਰਾਂ ‘ਚ ਦਰਮਿਆਨੀ ਤੋਂ ਗੰਭੀਰ ਬਾਰਿਸ਼ ਜਾਰੀ ਹੈ। ਮੱਕਾ ਮਸਜਿਦ ਦੀ ਵੀਡੀਓ ਫੁਟੇਜ ਵਿੱਚ ਮਸਜਿਦ ਦੇ ਵਿਹੜੇ ਵਿੱਚ ਸ਼ਰਧਾਲੂਆਂ ਅਤੇ ਉਪਾਸਕਾਂ ਨੂੰ ਭਾਰੀ ਮੀਂਹ ਵਿੱਚ ਭਿੱਜਦੇ ਹੋਏ ਦਿਖਾਇਆ ਗਿਆ ਹੈ।
ਜੇਦਾਹ ਦੇ ਕਿੰਗ ਅਬਦੁਲਅਜ਼ੀਜ਼ ਹਵਾਈ ਅੱਡੇ ਨੇ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ ਆਪਣੀ ਉਡਾਣ ਸਥਿਤੀ ਦੀ ਪੁਸ਼ਟੀ ਕਰਨ ਲਈ ਕਿਹਾ, ਕਿਉਂਕਿ ਕੁਝ ਉਡਾਣਾਂ ਖਰਾਬ ਮੌਸਮ ਕਾਰਨ ਰੱਦ ਕਰ ਦਿੱਤੀਆਂ ਗਈਆਂ ਸੀ।
Rain 🌧️ Subahanallah 💕#Makkah #rain #SaudiArabia pic.twitter.com/jUXI166dd5
— Irfan Hossain Abir (@itsirfanabir) December 23, 2022
ਦੱਸ ਦਈਏ ਕਿ ਮੱਕਾ ਦੁਨੀਆ ਭਰ ਦੇ ਮੁਸਲਮਾਨਾਂ ਲਈ ਸਭ ਤੋਂ ਵੱਡੇ ਤੀਰਥ ਸਥਾਨਾਂ ਚੋਂ ਇੱਕ ਹੈ। ਭਾਰੀ ਮੀਂਹ ਕਾਰਨ ਇੱਥੋਂ ਦੀ ਗ੍ਰੈਂਡ ਮਸਜਿਦ ਵੀ ਪਾਣੀ ਨਾਲ ਭਰ ਗਈ। ਦੇਸ਼ ਦੇ ਮੌਸਮ ਵਿਭਾਗ ਨੇ ਮੱਕਾ ਦੇ ਉੱਤਰ ‘ਚ ਜੇਦਾਹ ਸੂਬੇ ‘ਚ ਭਾਰੀ ਬਾਰਿਸ਼ ਦੇ ਨਾਲ ਹੜ੍ਹ ਤੇ ਤੂਫਾਨ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਜੇਦਾਹ ਵਿੱਚ ਮੀਂਹ ਕਾਰਨ ਹੋਣ ਵਾਲੀ ਕਿਸੇ ਵੀ ਸਮੱਸਿਆ ਨਾਲ ਨਜਿੱਠਣ ਲਈ 3,822 ਕਰਮਚਾਰੀ ਅਤੇ 1,490 ਉਪਕਰਣ ਤਾਇਨਾਤ ਕੀਤੇ ਗਏ ਹਨ।
ਨਵੰਬਰ ਵਿਚ ਜੇਦਾਹ ਵਿਚ ਰਿਕਾਰਡ ਬਾਰਿਸ਼ ਹੋਈ, ਜਿਸ ਕਾਰਨ ਇਸ ਤੱਟੀ ਸ਼ਹਿਰ ਵਿਚ ਹੜ੍ਹ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਸਾਲ ਜਨਵਰੀ ਦੇ ਸ਼ੁਰੂ ਵਿੱਚ ਸਾਊਦੀ ਅਰਬ ਵਿੱਚ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਤੋਂ ਬਾਅਦ ਤਾਬੁਕ ਖੇਤਰ ਵਿੱਚ ਦੁਰਲੱਭ ਬਰਫਬਾਰੀ ਦੇ ਵੀਡੀਓ ਸ਼ੇਅਰ ਕੀਤੇ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h