Ranji Trophy 2022-23 Semifinal: ਭਾਰਤ ਦੇ ਘਰੇਲੂ ਕ੍ਰਿਕਟ ਵਿੱਚ ਲਾਲ ਗੇਂਦ ਨਾਲ ਖੇਡਿਆ ਜਾਣ ਵਾਲਾ ਸਭ ਤੋਂ ਵੱਡਾ ਟੂਰਨਾਮੈਂਟ ਰਣਜੀ ਟਰਾਫੀ 2022-23 ਆਪਣੇ ਆਖਰੀ ਪੜਾਅ ‘ਚ ਪਹੁੰਚ ਗਿਆ ਹੈ, ਜਿਸ ਲਈ ਸੈਮੀਫਾਈਨਲ ਲਈ 4 ਟੀਮਾਂ ਦੀ ਪੁਸ਼ਟੀ ਹੋ ਗਈ ਹੈ। ਰਣਜੀ ਟਰਾਫੀ ਦੇ ਸੈਮੀਫਾਈਨਲ ਮੈਚ 8 ਫਰਵਰੀ ਤੋਂ ਸ਼ੁਰੂ ਹੋਣਗੇ, ਜਿਸ ਵਿਚ ਬੰਗਾਲ, ਸੌਰਾਸ਼ਟਰ ਅਤੇ ਕਰਨਾਟਕ ਦੀਆਂ ਟੀਮਾਂ ਨੇ ਮੌਜੂਦਾ ਚੈਂਪੀਅਨ ਮੱਧ ਪ੍ਰਦੇਸ਼ ਦੇ ਨਾਲ-ਨਾਲ ਕੁਆਲੀਫਾਈ ਕੀਤਾ ਹੈ। ਟੂਰਨਾਮੈਂਟ ਦਾ ਫਾਈਨਲ ਮੈਚ 18 ਫਰਵਰੀ ਤੋਂ ਖੇਡਿਆ ਜਾਣਾ ਹੈ।
ਜਾਣੋ ਸੈਮੀਫਾਈਨਲ ‘ਚ ਕਿਸਦੀ ਟੱਕਰ ਕਿਸ ਟੀਮ ਨਾਲ
ਕੁਆਰਟਰ ਫਾਈਨਲ ਮੈਚਾਂ ਵਿੱਚ ਸੌਰਾਸ਼ਟਰ ਦੀ ਟੀਮ ਨੇ ਰਾਜਕੋਟ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ, ਜਦੋਂ ਕਿ ਬੰਗਾਲ ਦੀ ਟੀਮ ਨੇ ਝਾਰਖੰਡ ਨੂੰ ਹਰਾ ਦਿੱਤਾ। ਕਰਨਾਟਕ ਦੀ ਟੀਮ ਨੇ ਉਤਰਾਖੰਡ ਨੂੰ ਹਰਾ ਕੇ ਜਿੱਥੇ ਮੱਧ ਪ੍ਰਦੇਸ਼ ਦੀ ਟੀਮ ਨੇ ਆਂਧਰਾ ਪ੍ਰਦੇਸ਼ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ।
ਹੁਣ ਸੈਮੀਫਾਈਨਲ ਮੈਚ ‘ਚ ਮੱਧ ਪ੍ਰਦੇਸ਼ ਦੀ ਟੀਮ ਦਾ ਸਾਹਮਣਾ ਬੰਗਾਲ ਨਾਲ ਹੋਵੇਗਾ, ਜਦਕਿ ਕਰਨਾਟਕ ਦੀ ਟੀਮ ਸੌਰਾਸ਼ਟਰ ਨਾਲ ਭਿੜੇਗੀ। ਸੈਮੀਫਾਈਨਲ ਮੈਚਾਂ ਤੋਂ ਪਹਿਲਾਂ, ਆਓ ਇਨ੍ਹਾਂ ਟੀਮਾਂ ਦੁਆਰਾ ਕੁਆਰਟਰ ਫਾਈਨਲ ਵਿੱਚ ਖੇਡੇ ਗਏ ਮੈਚਾਂ ‘ਤੇ ਇੱਕ ਨਜ਼ਰ ਮਾਰੀਏ ਅਤੇ ਸਮਝੀਏ ਕਿ ਕਿਸ ਟੀਮ ਦਾ ਪ੍ਰਦਰਸ਼ਨ ਰਿਹਾ ਹੈ।
ਝਾਰਖੰਡ ਨੂੰ 9 ਵਿਕਟਾਂ ਨਾਲ ਹਰਾ ਕੇ ਬੰਗਾਲ ਸੈਮੀਫਾਈਨਲ ‘ਚ
ਪਹਿਲੇ ਕੁਆਰਟਰ ਫਾਈਨਲ ਮੈਚ ਵਿੱਚ ਬੰਗਾਲ ਦੀ ਟੀਮ ਨੇ ਇੱਕ ਦਿਨ ਪਹਿਲਾਂ ਹੀ ਮੈਚ ਸਮਾਪਤ ਕਰ ਦਿੱਤਾ ਤੇ ਝਾਰਖੰਡ ਦੀ ਟੀਮ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਰਣਜੀ ਟਰਾਫੀ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਬੰਗਾਲ 2019-20 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ। ਇਸ ਵਾਰ ਵੀ ਸੈਮੀਫਾਈਨਲ ‘ਚ ਬੰਗਾਲ ਦਾ ਸਾਹਮਣਾ ਮੱਧ ਪ੍ਰਦੇਸ਼ ਨਾਲ ਹੋਵੇਗਾ।
ਪਾਰਥ ਭੂਤ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਸੌਰਾਸ਼ਟਰ ਜਿੱਤਿਆ
ਦੂਜੇ ਕੁਆਰਟਰ ਫਾਈਨਲ ਮੈਚ ਵਿੱਚ ਪਾਰਥ ਭੂਤ ਦੇ ਹਰਫਨਮੌਲਾ ਪ੍ਰਦਰਸ਼ਨ ਦੇ ਦਮ ’ਤੇ ਸੌਰਾਸ਼ਟਰ ਦੀ ਟੀਮ ਨੇ ਪੰਜਾਬ ਨੂੰ 71 ਦੌੜਾਂ ਨਾਲ ਹਰਾ ਕੇ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਕਰਨਾਟਕ ਨਾਲ ਹੋਵੇਗਾ।
ਕਰਨਾਟਕ ਦੀ ਟੀਮ ਨੇ ਉਤਰਾਖੰਡ ਨੂੰ ਇਕਤਰਫਾ ਹਰਾਇਆ
ਤੀਜੇ ਕੁਆਰਟਰ ਫਾਈਨਲ ਮੈਚ ਵਿੱਚ ਅੱਠ ਵਾਰ ਦੀ ਚੈਂਪੀਅਨ ਕਰਨਾਟਕ ਨੇ ਉਤਰਾਖੰਡ ਨੂੰ ਇੱਕ ਪਾਰੀ ਅਤੇ 281 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਕਰਨਾਟਕ ਨੇ 2014-15 ‘ਚ ਰਣਜੀ ਖਿਤਾਬ ਜਿੱਤਿਆ ਸੀ।
ਮੱਧ ਪ੍ਰਦੇਸ਼ ਨੇ ਆਂਧਰਾ ਨੂੰ 5 ਵਿਕਟਾਂ ਨਾਲ ਹਰਾਇਆ
ਰਣਜੀ ਟਰਾਫੀ ਦੇ ਚੌਥੇ ਕੁਆਰਟਰ ਫਾਈਨਲ ਮੈਚ ਵਿੱਚ ਸਲਾਮੀ ਬੱਲੇਬਾਜ਼ ਯਸ਼ ਦੂਬੇ ਅਤੇ ਰਜਤ ਪਾਟੀਦਾਰ ਦੇ ਅਰਧ ਸੈਂਕੜਿਆਂ ਦੇ ਦਮ ’ਤੇ ਮੌਜੂਦਾ ਚੈਂਪੀਅਨ ਮੱਧ ਪ੍ਰਦੇਸ਼ ਨੇ ਸ਼ੁੱਕਰਵਾਰ ਨੂੰ ਆਂਧਰਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਰਣਜੀ ਟਰਾਫੀ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h