ਪੰਜਾਬ ਦੇ ਵਿੱਚ ਪ੍ਰਾਈਵੇਟ ਕਾਲਜ਼ਾ ਦੇ ਵਿਦਿਆਰਥੀਆਂ ਨੂੰ ਰੋਲ ਨੰਬਰ ਮਿਲਣ ਦੇ ਵਿੱਚ ਮੁਸ਼ਕਿਲ ਆ ਸਕਦੀ ਹੈ| ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਅਦਾਇਗੀ ਨਾ ਹੋਣ ਕਾਰਨ ਅਨੁਸੂਚਿਤ ਜਾਤੀਆਂ ਦੇ ਵਿਦਿਆਰਥਿਆਂ ਦਾ ਭਵਿੱਖ ਮੁਸ਼ਕਲ ਵਿੱਚ ਪੈ ਸਕਦਾ ਹੈ। ਜੈਕ (JAC) ਨੇ ਇਨ੍ਹਾਂ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣ ਦਾ ਫੈਸਲਾ ਲਿਆ ਹੈ।
ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਸ (ਜੈਕ) ਦੇ ਚੇਅਰਮੈਨ ਡਾ ਗੁਰਮੀਤ ਸਿੰਘ ਧਾਲੀਵਾਲ ਅਤੇ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਜੈਕ ਨੇ ਉਨ੍ਹਾਂ ਸਾਰੇ ਵਿਦਿਆਰਥੀਆਂ ਦੇ ਰੋਲ ਨੰਬਰ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ 2017-18, 2018-19, ਅਤੇ 2019- 20 ਵਿੱਚ ਪੜ੍ਹਾਈ ਕੀਤੀ ਹੈ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੀ ਰਕਮ ਅਦਾ ਨਹੀਂ ਕੀਤੀ।
ਇਹ ਫੈਸਲਾ ਜ਼ੂਮ ਮੀਟਿੰਗ ਵਿੱਚ ਲਿਆ ਗਿਆ ਜਿਸ ਵਿੱਚ 1600 ਅਨਏਡਿਡ ਕਾਲਜਾਂ ਦੇ ਸਮੂਹ ਵਾਲੀਆਂ 13 ਐਸੋਸੀਏਸ਼ਨਾਂ ਨੇ ਭਾਗ ਲਿਆ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 2017 ਤੋਂ 2020 ਤੱਕ ਦੇ ਸਾਲਾਂ ਦੀ ਲਗਭਗ 1850 ਕਰੋੜ ਤੋਂ ਵੱਧ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਗਈ, ਜਦਕਿ ਕਾਲਜਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 2021 ਦੀ ਰਕਮ ਵੀ ਅਦਾ ਨਹੀਂ ਕੀਤੀ ਗਈ। ਅਜਿਹੇ ਲਗਭਗ 2 ਲੱਖ ਵਿਦਿਆਰਥੀਆਂ ਨੂੰ ਤਿੰਨ-ਚਾਰ ਸਾਲਾਂ ਤੋਂ ਉਹ ਬਿਨਾਂ ਫੀਸ ਦੇ ਪੜ੍ਹਾ ਰਹੇ ਹਨ ਤੇ ਹੁਣ ਅਜਿਹਾ ਅੱਗੇ ਜਾਰੀ ਨਹੀਂ ਰੱਖ ਸਕਦੇ।
ਜੈਕ ਦੇ ਚੇਅਰਮੈਨ ਤੇ ਪ੍ਰਧਾਨ ਨੇ ਕਿਹਾ ਕਿ ਅਜਿਹੇ ਵਿੱਚ ਵਿਦਿਆਰਥੀਆਂ ਦਾ ਜੇਕਰ ਭਵਿੱਖ ਖਰਾਬ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਨ੍ਹਾਂ ਵਿਦਿਆਰਥੀਆਂ ਨੇ ਕਾਲਜ ਵਿੱਚ ਪੜ੍ਹਾਈ ਕੀਤੀ ਪਰ ਨਾ ਤਾਂ ਇਨ੍ਹਾਂ ਨੂੰ ਸਰਕਾਰ ਵੱਲੋਂ ਸਕਾਲਰਸ਼ਿਪ ਦਿੱਤੀ ਗਈ ਅਤੇ ਨਾ ਹੀ ਇਨ੍ਹਾਂ