ਸਿੰਘੂ ਬਾਰਡਰ ‘ਤੇ ਉਸ ਸਮੇਂ ਤਹਿਲਕਾ ਮਚ ਗਿਆ ਜਦੋਂ ਇੱਕ ਵਿਅਕਤੀ ਦੀ ਲਾਸ਼ ਅੰਦੋਲਨ ਦੀ ਮੁੱਖ ਸਟੇਜ ਦੇ ਕੋਲ ਲਟਕੀ ਹੋਈ ਸੀ।ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਹਰਿਆਣਾ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ।ਨੌਜਵਾਨ ਦਾ ਹੱਥ ਤੇ ਲੱਤ ਕੱਟ ਕੇ ਬੈਰੀਕੇਡ ਨਾਲ ਲਟਕਾਏ ਗਏ ਸਨ।ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।ਇਸ ਹੱਤਿਆਕਾਂਡ ‘ਚ ਨਿਹੰਗ ਸਿੱਖ ਸ਼ੱਕ ਦੇ ਘੇਰੇ ‘ਚ ਹਨ।
ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਨਿਹੰਗ ਸਿੰਘ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।ਸਰਬਜੀਤ ਨੂੰ ਦੇਰ ਰਾਤ ਗ੍ਰਿਫਤਾਰ ਕਰ ਕੇ ਕ੍ਰਾਈਮ ਬ੍ਰਾਂਚ ਖਰਖੋਦਾ ਅਤੇ ਕੁੰਡਲੀ ਥਾਣੇ ਦੀ ਪੁਲਿਸ ਸਿਵਿਲ ਹਸਪਤਾਲ ਲੈ ਕੇ ਪਹੁੰਚੀ ਸੀ।ਜਿੱਥੇ ਉਨਾਂ੍ਹ ਦਾ ਮੈਡੀਕਲ ਚੈਕਅਪ ਕਰਾਇਆ ਗਿਆ।
ਦੂਜੇ ਪਾਸੇ ਅੱਜ ਸਰਦਾਰ ਸਰਬਜੀਤ ਸਿੰਘ ਨੇ ਕੋਰਟ ‘ਚ ਪੇਸ਼ ਕੀਤਾ ਜਾਵੇਗਾ।ਜਾਣਕਾਰੀ ਮੁਤਾਬਕ ਜਦੋਂ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਨਿਹੰਗ ਸਿੰਘਾਂ ਨਾਲ ਕੋਈ ਲੈਣ-ਦੇਣ ਨਹੀਂ ਹੈ ਕਿਹਾ ਸੀ।ਦੱਸ ਦੇਈਏ ਕਿ ਇੱਕ ਵਿਅਕਤੀ ਨੇ ਖੁਦ ਹੀ ਥਾਣੇ ਪਹੁੰਚਕੇ ਸਰੈਂਡਰ ਕਰ ਦਿੱਤਾ।