ਸ਼ਨੀਵਾਰ, ਜਨਵਰੀ 17, 2026 10:44 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਰਵਨੀਤ ਬਿੱਟੂ ਦੀਆਂ ਮੁੜ ਵਧੀਆਂ ਮੁਸ਼ਕਿਲਾਂ , SC ਕਮਿਸ਼ਨ ਬਿੱਟੂ ਦੇ ਖਿਲਾਫ਼ ਕੇਸ ਦਰਜ ਕਰਨ ਦਾ ਦੇਵੇ ਹੁਕਮ : SAD

by propunjabtv
ਜੁਲਾਈ 6, 2021
in ਦੇਸ਼, ਪੰਜਾਬ, ਰਾਜਨੀਤੀ
0

ਬੀਤੇ ਦਿਨੀ ਕਾਂਗਰਸ ਐਮ.ਪੀ ਰਵਨੀਤ ਬਿੱਟੂ ਦੇ ਵੱਲੋਂ ਅਨਸੂਚਿਤ ਜਾਤੀਆਂ ਤੇ ਇੱਕ ਵਿਵਾਦਤ ਬਿਆਨ ਦਿੱਤਾ ਗਿਆ ਸੀ ਜਿਸ ਦੀ ਵਿਰੋਧੀ ਪਾਰਟੀਆਂ ਵੱਲੋਂ ਨਿੰਦਾ ਕੀਤੀ ਗਈ ਹੈ | ਇਸ ਮਾਮਲੇ ਦੇ ਵਿੱਚ ਬਿੱਟੂ ਨੂੰ SC ਕਮਿਸ਼ਨ ਦੇ ਵੱਲੋਂ ਤਲਬ ਵੀ ਕੀਤਾ ਗਿਆ ਸੀ ਜਿਸ ਦੌਰਾਨ ਬਿੱਟੂ ਦੇ ਵੱਲੋਂ ਆਪਣੇ ਬਿਆਨ ਤੇ ਗਲਤੀ ਮੰਨ ਲਈ ਗਈ ਸੀ ਪਰ ਉਸ ਤੋਂ ਬਾਅਦ ਇਹ ਮਾਮਲਾ ਥੋੜਾ ਮੱਠਾ ਪੈ ਗਿਆ ਸੀ ,ਅੱਜ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੁੰ ਆਖਿਆ ਕਿ ਉਹ ਕਾਂਗਰਸ ਸਰਕਾਰ ਦੇ ਦਬਾਅ ਹੇਠ ਨਾ ਆਵੇ ਅਤੇ ਸੂਬੇ ਵਿਚ ਐਸ ਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਲੁਧਿਆਣਾ ਐਮ.ਪੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਦੇਵੇ। ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਅਕਾਲੀ ਦਲ ਦੇ ਆਗੂਆਂ ਨੇ ਇਥੇ ਕਮਿਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਮਿਸ਼ਨ ਐਸ.ਸੀ ਪ੍ਰਵੀਵੈਨਸ਼ਨ ਆਫ ਐਟਰੋਸੀਟੀਜ਼ ਐਕਟ 1989 ਤਹਿਤ ਬਿੱਟੂ ਦੀ ਗ੍ਰਿਫਤਾਰੀ ਦੇ ਹੁਕਮ ਦੇਣ ਤੋਂ ਇਨਕਾਰ ਕਰ ਕੇ ਆਪਣਾ ਫਰਜ਼ ਅਦਾ ਕਰਨ ਵਿਚ ਨਾਕਾਮ ਰਿਹਾ ਹੈ।

ਉਹਨਾਂ ਕਿਹਾ ਕਿ ਦਬੇ ਕੁਚਲੇ ਵਰਗ ਲਈ ਕਮਿਸ਼ਨ ਹੀ ਇਕਲੌਤੀ ਆਸ ਸੀ ਤੇ ਇਸਨੂੰ ਕਾਂਗਸ ਪਾਰਟੀ ਦਾ ਹਥਠੋਕਾ ਨਹੀਂ ਬਣਨਾ ਚਾਹੀਦਾ ਤੇ ਬਿੱਟੂ ਵਰਗੇ ਲੋਕਾਂ ਨੁੰ ਨਹੀਂ ਛੱਡਣਾ ਚਾਹੀਦਾ ਜਿਸਨੇ ਦਲਿਤਾਂ ਨੂੰ ਅਪਵਿੱਤਰ ਦੱਸਿਆ ਤੇ ਕਿਹਾ ਕਿ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਵਰਗੀਆਂ ਪਵਿੱਤਰ ਸੀਟਾਂ ਇਹਨਾਂ ਨੂੰ ਨਹੀਂ ਦੇਣੀਆਂ ਚਾਹੀਦੀਆਂ। ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨਾਲ ਮਿਲ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਟੀਨੂੰ ਨੂੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਮਿਸ਼ਨ ਨੇ ਇਹ ਪ੍ਰਭਾਵ ਦੇ ਕੇ ਦਲਿਤ ਭਾਈਚਾਰੇ ਨੁੰ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ ਕਿ ਬਿੱਟੂ ਨੇ ਦਲਿਤਾਂ ਦੇ ਖਿਲਾਫ ਜਾਤੀਸੂਚਕ ਟਿੱਪਣੀਆਂ ਕਰਨ ਲਈ ਬਿਨਾਂ ਸ਼ਰਤ ਮੁਆਫੀ ਮੰਗੀ ਹੋਈ ਹੈ।

ਪੱਤਰਕਾਰਾਂ ਨੂੰ ਚਿਠੀ ਵਿਖਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਕਿਤੇ ਵੀ ਲੁਧਿਆਣਾ ਤੋਂ ਕਾਂਗਰਸ ਦੇ ਐਮ ਪੀ ਨੇ ਐਸ ਸੀ ਕਮਿਸ਼ਨ ਨੁੰ ਲਿਖੇ ਪੱਤਰ ਵਿਚ ਦਲਿਤ ਭਾਈਚਾਰੇ ਦੇ ਕੀਤੇ ਅਪਮਾਨ ਲਈ ਮੁਆਫੀ ਨਹੀਂ ਮੰਗੀ। ਉਹਨਾਂ ਕਿਹਾ ਕਿ ਬਿੱਟੂ ਨੇ ਇਹ ਦਾਅਵਾ ਕੀਤਾ ਹੈ ਕਿ ਸਾਰੇ ਮਾਮਲੇ ਨੂੰ ਗਲਤ ਸਮਝਿਆ ਗਿਆ। ਉਹਨਾਂ ਕਿਹਾ ਕਿ ਅਜਿਹਾ ਕਰ ਕੇ ਉਸਨੇ ਦਲਿਤ ਭਾਈਚਾਰੇ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਸ੍ਰੀ ਟੀਨੂੰ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਥੇ ਬਿੱਟੂ ਲਗਾਤਾਰ ਦਲਿਤ ਭਾਈਚਾਰੇ ਦਾ ਅਪਮਾਨ ਕਰ ਰਿਹਾ ਹੈ, ਉਥੇ ਹੀ ਕਾਂਗਰਸ ਦੇ ਇਕ ਵੀ ਐਸ ਸੀ ਭਾਈਚਾਰੇ ਦੇ ਆਗੂ ਨੇ ਇਸ ’ਤੇ ਇਤਰਾਜ਼ ਪ੍ਰਗਟ ਨਹੀਂ ਕੀਤਾ।

ਉਹਨਾਂ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਪਾਰਟੀ ਦੇ ਦਲਿਤ ਆਗੂਆਂ ਨੇ ਆਪਣੇ ਭਾਈਚਾਰੇ ਦੇ ਹਿੱਤ ਸੌੜੇ ਸਿਆਸੀ ਹਿੱਤਾਂ ਵਾਸਤੇ ਵੇਚ ਦਿੱਤੇ ਹਨ। ਉਹਨਾਂ ਕਿਹਾ ਕਿ ਇਹ ਮਾਮਲਾ ਸਵੈ ਮਾਣ ਦਾ ਹੈ ਤੇ ਅਕਾਲੀ ਦਲ ਲੁਧਿਆਣਾ ਦੇ ਐਮ ਪੀ ਖਿਲਫਾ ਕਾਰਵਾਈ ਹੋਣ ਤੱਕ ਟਿਕ ਕੇ ਨਹੀਂ ਬੈਠੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਇਹ ਮਾਮਲਾ ਵਿਧਾਨ ਸਭਾ ਦੇ ਆਉਂਦੇ ਸੈਸ਼ਨ ਵਿਚ ਵੀ ਚੁੱਕੇਗਾ। ਉਹਨਾਂ ਕਿਹਾ ਕਿ ਅਸੀਂ ਦਲਿਤ ਵਿਦਿਆਰਥੀਆਂ ਨੂੰ ਐਸ ਸੀ ਸਕਾਲਰਸ਼ਿਪ ਦੇਣ ਤੋਂ ਇਨਕਾਰ ਕਰਨ, ਆਟਾ ਦਾਲ ਸਕੀਮ ਤੇ ਕਾਰਡ ਰੱਦ ਕਰਨ ਤੇ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮਾਂ ਵਿਚ ਦੇਰੀ ਸਮੇਤ ਦਲਿਤ ਭਾਈਚਾਰੇ ਨੂੰ ਦਰਪੇਸ਼ ਮਾਮਲੇ ਸੈਸ਼ਨ ਵਿਚ ਚੁੱਕਾਂਗੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਦਲਿਤ ਭਾਈਚਾਰੇ ਦੇ ਬੇਘਰਾਂ ਨੁੰ ਘਰ ਦੇਣ ਸਮੇਤ ਭਾਈਚਾਰੇ ਨਾਲ ਕੀਤੇ ਹੋਰ ਵਾਅਦੇ ਵੀ ਪੂਰੇ ਨਹੀਂ ਕੀਤੇ।

Tags: akali dalcongressRavneet BittuSC Commissionstatement
Share198Tweet124Share50

Related Posts

ਹੁਣ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਆਇਆ ਧਮਕੀ ਭਰਿਆ ਫੋਨ

ਜਨਵਰੀ 17, 2026

ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲਾਂ ਨਾਲ ਗਠਜੋੜ ਦਾ ਮਤਲਬ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਵਾਪਸੀ: ਆਪ

ਜਨਵਰੀ 17, 2026

ਮਾਘ ਮੇਲੇ ਦੌਰਾਨ ਪ੍ਰਯਾਗਰਾਜ ‘ਚ ਵਾਪਰ ਗਿਆ ਵੱਡਾ ਹਾਦਸਾ, ਲੋਕਾਂ ‘ਚ ਮਚੀ ਭਗਦੜ

ਜਨਵਰੀ 16, 2026

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਮੁੱਖ ਮੰਤਰੀ ਮਾਨ

ਜਨਵਰੀ 16, 2026

2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ ‘ਚ ਵੱਡਾ ਦਲ ਬਦਲ, ਚਰਨਜੀਤ ਸਿੰਘ ਬਰਾੜ ਤੇ ਸਾਬਕਾ MP ਜਗਮੀਤ ਬਰਾੜ BJP ‘ਚ ਹੋਏ ਸ਼ਾਮਿਲ

ਜਨਵਰੀ 16, 2026

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਜਲੰਧਰ ਦੌਰਾ ਹੋਇਆ ਰੱਦ, ਜਾਣੋ ਵਜ੍ਹਾ

ਜਨਵਰੀ 16, 2026
Load More

Recent News

ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤੀ ਸੈਨਾ ਦੇ ਹੌਸਲੇ ਤੇ ਕੁਰਬਾਨੀ ਦੇ ਜਜ਼ਬੇ ਨੂੰ ਸਿਜਦਾ ਕਰਨ ਲਈ ’ਜੈ ਜਵਾਨ’ ਡਿਫੈਂਸ ਸਕਾਲਰਸ਼ਿਪ ਕੀਤੀ ਲਾਂਚ

ਜਨਵਰੀ 17, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਭਾਰਤ ਏ ਆਈ’ ਪ੍ਰੀ-ਸਮਿੱਟ ਦਾ ਆਯੋਜਨ

ਜਨਵਰੀ 17, 2026

ਹੁਣ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਆਇਆ ਧਮਕੀ ਭਰਿਆ ਫੋਨ

ਜਨਵਰੀ 17, 2026

ਟਰੰਪ ਨੇ ਗਾਜ਼ਾ ਨੂੰ ਐਲਾਨਿਆ ‘ਪੀਸ ਬੋਰਡ’: ਭਾਰਤੀ ਮੂਲ ਦੇ ਇਸ ਵਿਅਕਤੀ ਨੂੰ ਦਿੱਤੀ ਗਈ ਮੁੱਖ ਭੂਮਿਕਾ

ਜਨਵਰੀ 17, 2026

ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲਾਂ ਨਾਲ ਗਠਜੋੜ ਦਾ ਮਤਲਬ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਵਾਪਸੀ: ਆਪ

ਜਨਵਰੀ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.