ਵੀਰਵਾਰ, ਮਈ 15, 2025 06:15 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਪਰਾਲੀ ਨੂੰ ਅੱਗ ਲਗਾਉਣ ਕਾਰਨ ਸਕੂਲੀ ਵਿਦਿਆਰਥੀ ਹੋਏ ਜਖ਼ਮੀ ,ਪਰਿਵਾਰ ਵਲੋਂ ਇਨਸਾਫ ਦੀ ਮੰਗ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਕਿਸਾਨ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਸਰਕਾਰ ਦੇ ਹੁਕਮਾਂ ਦੀਆਂ ਲਗਾਤਾਰ ਧੱਜੀਆਂ ਉੱਡਦੀਆਂ ਜਾ ਰਹੀਆਂ ਹਨ ਅਤੇ ਐਕਸੀਡੈਂਟਾਂ ਵਿੱਚ ਵੀ ਵਾਧਾ ਹੋ ਰਿਹਾ ਹੈ।

by Bharat Thapa
ਨਵੰਬਰ 2, 2022
in ਪੰਜਾਬ
0

Punjab News : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਕਿਸਾਨ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਸਰਕਾਰ ਦੇ ਹੁਕਮਾਂ ਦੀਆਂ ਲਗਾਤਾਰ ਧੱਜੀਆਂ ਉੱਡਦੀਆਂ ਜਾ ਰਹੀਆਂ ਹਨ ਅਤੇ ਐਕਸੀਡੈਂਟਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਕਾਲਸਣਾ ਵਿਖੇ ਜਿੱਥੇ 2 ਵਿਦਿਆਰਥੀ ਟਿਊਸ਼ਨ ਲਗਾ ਕੇ ਵਾਪਸ ਘਰ ਪਿੰਡ ਮੱਲੇਵਾਲ ਪਰਤ ਰਹੇ ਸੀ ਸ਼ਾਮ ਨੂੰ ਕਿਸੇ ਕਿਸਾਨ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਤਾਂ ਧੂੰਆਂ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਦਾ ਮੋਟਰਸਾਈਕਲ ਸੜਕ ਉੱਤੇ ਖੜ੍ਹੇ ਟਰੈਕਟਰ ਵਿੱਚ ਜਾ ਵੱਜਾ ਅਤੇ ਹਾਦਸੇ ਤੋਂ ਬਾਅਦ ਕਿਸਾਨ ਟਰੈਕਟਰ ਲੈ ਕੇ ਉੱਥੋਂ ਰਫੂਚੱਕਰ ਹੋ ਗਿਆ। ਦੋਵੇਂ ਵਿਦਿਆਰਥੀ ਇੰਨੇ ਜ਼ਿਆਦਾ ਫੱਟਡ਼ ਹੋ ਗਏ ਇਕ ਨੂੰ ਤਾਂ ਚੰਡੀਗਡ਼੍ਹ ਰੈਫਰ ਕਰਨਾ ਪਿਆ ਤੇ ਦੂਜਾ ਨਾਭਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਹੈ। ਪੀੜਤ ਬਬਨਪ੍ਰੀਤ ਦੀਆਂ ਦੋਵੇਂ ਲੱਤਾਂ ਤੋਂ ਇਲਾਵਾ ਇਕ ਬਾਂਹ ਵੀ ਫਰੈਕਚਰ ਹੋਈ ਹੈ ਜਦੋਂਕਿ ਵਿਦਿਆਰਥੀ ਗੁਰਸ਼ਰਨ ਸਿੰਘ ਦਾ ਗੋਡਾ ਪੂਰੀ ਤਰ੍ਹਾਂ ਫ੍ਰੈਕਚਰ ਹੋ ਚੁੱਕਾ ਹੈ ਜਿਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਪੀੜਤ ਪਰਿਵਾਰ ਕਿਸਾਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਜਦੋਂ ਡੀ.ਸੀ. ਪਟਿਆਲਾ ਸਾਕਸ਼ੀ ਸਾਹਨੀ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕਿਸਾਨਾਂ ਵੱਲੋਂ ਭਾਵੇਂ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਪਰ ਹੁਣ ਇਹ ਅੱਗ ਲਗਾਉਣੀ ਕਿਸਾਨਾਂ ਨੂੰ ਆਪ ਹੀ ਭਾਰੀ ਪੈ ਰਹੀ ਹੈ ਕਿਉਂਕਿ ਹੁਣ ਕਿਸਾਨਾਂ ਦੇ ਪੁੱਤਰ ਇਸ ਅੱਗ ਦੀ ਚਪੇਟ ਵਿੱਚ ਆ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਕਾਲਸਣਾ ਵਿਖੇ ਜਿੱਥੇ ਦੇਰ ਸ਼ਾਮ ਕੱਲ੍ਹ ਦੋ ਭਰਾ ਬਬਨਪ੍ਰੀਤ ਸਿੰਘ +1 ਦਾ ਵਿਦਿਆਰਥੀ ਅਤੇ ਗੁਰਸ਼ਰਨ ਸਿੰਘ +2 ਦਾ ਵਿਦਿਆਰਥੀ ਟਿਊਸ਼ਨ ਪੜ੍ਹ ਕੇ ਆਪਣੇ ਪਿੰਡ ਮੱਲੇਵਾਲ ਪਰਤ ਰਿਹਾ ਸੀ ਤਾਂ ਇਕ ਕਿਸਾਨ ਵੱਲੋਂ ਖੇਤਾਂ ਨੂੰ ਅੱਗ ਲਗਾਈ ਗਈ ਸੀ ਅਤੇ ਧੂੰਆਂ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਦਾ ਮੋਟਰਸਾਈਕਲ ਸਡ਼ਕ ਤੇ ਖਡ਼੍ਹੇ ਟਰੈਕਟਰ ਦੇ ਨਾਲ ਜਾ ਟਕਰਾਇਆ ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਦੀ ਹਾਲਤ ਇੰਨੀ ਗੰਭੀਰ ਹੋ ਗਈ ਕਿ ਇਕ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਅਤੇ ਦੂਜੇ ਨੂੰ ਨਾਭਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਲਈ ਲਿਆਂਦਾ ਗਿਆ। ਇਨ੍ਹਾਂ ਵਿਦਿਆਰਥੀਆਂ ਦੇ ਏਨੀਆਂ ਸੱਟਾਂ ਲੱਗੀਆਂ ਹਨ ਕਿ ਹੁਣ ਇਹ ਪੜ੍ਹਾਈ ਵੀ ਨਹੀਂ ਕਰ ਸਕਦੇ।

ਪੀਡ਼ਤ ਬਬਨਪ੍ਰੀਤ ਸਿੰਘ :
ਇਸ ਮੌਕੇ ਤੇ ਪੀਡ਼ਤ ਬਬਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਟਿਊਸ਼ਨ ਤੋਂ ਵਾਪਸ ਘਰ ਪਰਤ ਰਹੇ ਸੀ ਤਾਂ ਧੂੰਏਂ ਦੇ ਕਾਰਨ ਸਾਨੂੰ ਬਿਲਕੁਲ ਅੱਗੇ ਦਿਖਾਈ ਹੀ ਨਹੀਂ ਦਿੱਤਾ ਅਤੇ ਰਸਤੇ ਵਿੱਚ ਖੜ੍ਹੇ ਟਰੈਕਟਰ ਵਿੱਚ ਅਸੀਂ ਜਾ ਵੱਜੇ ਅਤੇ ਉਸ ਤੋਂ ਬਾਅਦ ਅਸੀਂ ਡਿੱਗ ਗਏ ਅਤੇ ਲੋਕਾਂ ਨੇ ਸਾਨੂੰ ਹਸਪਤਾਲ ਵਿਖੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਹ ਸਾਰੀ ਖੇਤ ਵਿੱਚ ਲੱਗੀ ਝੋਨੇ ਦੀ ਪਰਾਲੀ ਨੂੰ ਅੱਗ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਅਸੀਂ ਤਾਂ ਇਨਸਾਫ਼ ਦੀ ਮੰਗ ਕਰਦੇ ਹਾਂ।

ਪੀੜਤ ਵਿਦਿਆਰਥੀ ਦੇ ਚਾਚਾ ਦਵਿੰਦਰ ਸਿੰਘ :
ਇਸ ਮੌਕੇ ਤੇ ਪੀੜਤ ਵਿਦਿਆਰਥੀ ਦੇ ਚਾਚਾ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਵੀ ਕਿਸਾਨ ਹਾਂ ਪਰ ਅਸੀਂ ਅੱਗ ਨਹੀਂ ਲਗਾਉਂਦੇ ਪਰ ਜੋ ਕਿਸਾਨ ਅੱਗ ਲਗਾ ਰਹੇ ਹਨ ਉਸਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ ਅਤੇ ਜੋ ਹਾਦਸਾ ਵਾਪਰਿਆ ਹੈ ਧੂੰਏਂ ਦੇ ਕਾਰਨ ਵਾਪਰਿਆ ਹੈ। ਸਾਡੇ ਦੋਵੇਂ ਬੱਚੇ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਹਨ ਇਕ ਦੀਆਂ ਦੋਵੇਂ ਲੱਤਾਂ ਫਰੈਕਚਰ ਇਕ ਬਾਂਹ ਫ੍ਰੈਕਚਰ ਹੋਈ ਹੈ ਅਤੇ ਦੂਜੇ ਦਾ ਲੱਤ ਦਾ ਗੋਡਾ ਪੂਰੀ ਤਰ੍ਹਾਂ ਚਕਨਾਚੂਰ ਹੋ ਚੁੱਕਾ ਹੈ ਉਸਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਅਸੀਂ ਤਾਂ ਕਿਸਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਕਿਉਂਕਿ ਅਸੀਂ ਗ਼ਰੀਬ ਕਿਸਾਨ ਹਾਂ।

ਪਿੰਡ ਮੱਲੇਵਾਲ ਦੇ ਸਾਬਕਾ ਸਰਪੰਚ ਬਿੱਲੂ ਮੱਲੇਵਾਲ :
ਇਸ ਮੌਕੇ ਤੇ ਪਿੰਡ ਮੱਲੇਵਾਲ ਦੇ ਸਾਬਕਾ ਸਰਪੰਚ ਬਿੱਲੂ ਮੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਅਸੀਂ ਵੀ ਕਿਸਾਨ ਹਾਂ ਅਤੇ ਹੁਣ ਇਹ ਹਾਦਸੇ ਵਧਣ ਲੱਗ ਗਏ ਹਨ ਅਤੇ ਜਿਸ ਕਰ ਕੇ ਇਹ ਧੂੰਏਂ ਦੀ ਚਪੇਟ ਵਿੱਚ ਦੋਵੇਂ ਬੱਚੇ ਆ ਗਏ ਹਨ ਅਤੇ ਗੰਭੀਰ ਰੂਪ ਵਿਚ ਫੱਟੜ ਹੋਏ ਹਨ ਅਸੀਂ ਤਾਂ ਮੰਗ ਕਰਦੇ ਹਾਂ ਕਿ ਜੋ ਕਿਸਾਨ ਵੱਲੋਂ ਇਹ ਅੱਗ ਲਗਾਈ ਗਈ ਸੀ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਤੁਸੀਂ ਪਰਾਲੀ ਨੂੰ ਅੱਗ ਨਾ ਲਗਾਓ ਦੂਜੇ ਪਾਸੇ ਕਿਸਾਨ ਬੇਝਿਜਕ ਹੋ ਕੇ ਪਰਾਲੀ ਨੂੰ ਅੱਗ ਲਗਾ ਰਹੇ ਹਨ। ਜਿਸ ਕਰਕੇ ਇਹ ਹਾਦਸੇ ਵਾਪਰਦੇ ਹਨ ਹੁਣ ਇਸ ਦੀ ਚਪੇਟ ਵਿੱਚ ਕਿਸਾਨਾਂ ਦੇ ਬੱਚੇ ਵੀ ਆਉਣ ਲੱਗ ਗਏ ਹਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newspro punjab tvpunjab agriculturepunjabi news
Share206Tweet129Share51

Related Posts

Summer Holidays: ਪੰਜਾਬ ‘ਚ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਸਕੂਲ ਦੀਆਂ ਛੁੱਟੀਆਂ ਨੂੰ ਲੈ ਕੇ ਅਪਡੇਟ

ਮਈ 14, 2025

ਪ੍ਰਸ਼ਾਸ਼ਨ ਨੇ ਫਿਰ ਲਗਾਈਆਂ ਪਾਬੰਦੀਆਂ, Alert ਰਹਿਣ ਦੀ ਦਿੱਤੀ ਸਲਾਹ

ਮਈ 14, 2025

PSEB Result 2025: ਅੱਜ ਆਏਗਾ PSEB ਦਾ ਰਿਜਲਟ, ਇੱਥੇ ਕਰ ਸਕਦੇ ਹੋ ਚੈੱਕ

ਮਈ 14, 2025

ਡਰੋਨ ਹਮਲੇ ਦੌਰਾਨ ਜਖਮੀ ਹੋਈ ਮਹਿਲਾ ਦੀ ਹੋਈ ਮੌਤ

ਮਈ 13, 2025

ਅੰਮ੍ਰਿਤਸਰ ਚ ਜਹਿਰੀਲੀ ਸ਼ਰਾਬ ਦਾ ਕਹਿਰ, ਲੋਕ ਹੋ ਰਹੇ ਸ਼ਿਕਾਰ

ਮਈ 13, 2025

ਜੰਗਬੰਦੀ ਤੋਂ ਬਾਅਦ ਵੀ ਕੀ ਪਾਕਿਸਤਾਨ ਕਰ ਰਿਹਾ ਕੋਈ ਸਾਜਿਸ਼, ਸਰਹੱਦੀ ਇਲਾਕਿਆਂ ਚ ਦੇਖੇ ਗਏ ਡਰੋਨ

ਮਈ 13, 2025
Load More

Recent News

131 ਕਿਲੋ ਦੇ ਕੇਕ ਦੀ ਡਰੈੱਸ ਪਹਿਨ ਕੁੜੀ ਨੇ ਲੋਕਾਂ ਨੂੰ ਪਾਇਆ ਚੱਕਰਾਂ ‘ਚ, ਬਣਾਇਆ ਵੱਖਰਾ ਰਿਕਾਰਡ

ਮਈ 14, 2025

ਗਰਮੀਆਂ ਚ ਸਰੀਰ ਲਈ ਵਰਦਾਨ ਹੈ ਇਹ ਫਲ ਦਾ ਸ਼ਰਬਤ, ਅੱਜ ਹੀ ਬਣਾਓ ਆਪਣੇ ਰੁਟੀਨ ਦਾ ਹਿੱਸਾ

ਮਈ 14, 2025

PSEB Result 2025: PSEB ਨੇ ਜਾਰੀ ਕੀਤੇ ਨਤੀਜੇ ਇਥੇ ਕਰ ਸਕਦੇ ਹੋ ਚੈੱਕ ਇਹਨਾਂ ਕੁੜੀਆਂ ਨੇ ਮਾਰੀ ਬਾਜੀ

ਮਈ 14, 2025

Summer Holidays: ਪੰਜਾਬ ‘ਚ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਸਕੂਲ ਦੀਆਂ ਛੁੱਟੀਆਂ ਨੂੰ ਲੈ ਕੇ ਅਪਡੇਟ

ਮਈ 14, 2025

ਪਤੀਆਂ ਨੇ ਦਿੱਤਾ ਧੋਖਾ ਤਾਂ ਕੁੜੀਆਂ ਨੇ ਆਪਸ ‘ਚ ਕਰਵਾਇਆ ਵਿਆਹ

ਮਈ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.