ਪੰਜਾਬ ‘ਚ ਅੱਜ ਯਾਨੀ 8 ਸਤੰਬਰ ਤੋਂ ਮੁੜ ਸਕੂਲ ਖੁੱਲ੍ਹਣਗੇ। ਫਿਲਹਾਲ ਅਧਿਆਪਕ ਹੀ ਸਕੂਲ ‘ਚ ਹਾਜ਼ਰ ਰਹਿਣਗੇ ਅਤੇ ਸਕੂਲਾਂ ਦਾ ਜਾਇਜ਼ਾ ਲੈਣਗੇ ਅਤੇ ਸਕੂਲ ਦੀ ਸਫ਼ਾਈ ਕਰਵਾਉਣਗੇ। ਦੱਸ ਦਈਏ ਕਿ ਬੱਚੇ 9 ਸਤੰਬਰ ਤੋਂ ਕਲਾਸਾਂ ਲਗਾਉਣਗੇ।
ਬੀਤੇ ਕੱਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਜਾਣਕਾਰੀ ਅਤੇ ਹਦਾਇਤ ਦਿੱਤੀ ਸੀ ਕਿ ਜੇਕਰ ਕਿਸੇ ਜ਼ਿਲ੍ਹੇ ;ਚ ਹੜ੍ਹ ਕਰਕੇ ਹਾਲਾਤ ਠੀਕ ਨਹੀਂ ਹਨ ਤਾਂ ਉਥੋਂ ਦੇ ਡਿਪਟੀ ਕਮਿਸ਼ਨਰ ਸਕੂਲ ਨਾ ਖੋਲ੍ਹਣ ਤਾਂ ਜੋ ਬੱਚਿਆਂ ਤੇ ਟੀਚਰਾਂ ਨੂੰ ਸਕੂਲ ਆਉਣ ‘ਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।