ਪੰਜਾਬ ‘ਚ ਸ਼ੁੱਕਰਵਾਰ ਯਾਨੀ ਕਿ 29 ਮਾਰਚ ਨੂੰ ਸੂਬੇ ਭਰ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਸਰਕਾਰ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚ ਗੁੱਡ ਫਰਾਈਡੇ ਦੇ ਮੌਕੇ ‘ਤੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਸਰਕਾਰੀ ਸਕੂਲ, ਕਾਲਜ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।ਤੁਹਾਨੂੰ ਦੱਸ ਦੇਈਏ ਕਿ ਈਸਾਈ ਧਰਮ ਦੇ ਲੋਕਾਂ ਲਈ ਗੁੱਡ ਫਰਾਈਡੇ ਬਹੁਤ ਮਹੱਤਵਪੂਰਨ ਹੈ। ਪ੍ਰਭੂ ਯਿਸੂ ਨੂੰ ਗੁੱਡ ਫਰਾਈਡੇ ਨੂੰ ਸਲੀਬ ਦਿੱਤੀ ਗਈ ਹੈ। ਇਸ ਲਈ, ਗੁੱਡ ਫਰਾਈਡੇ ਨੂੰ ਸੋਗ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।