ਹਰਿਆਣਾ ‘ਚ ਕਰਨਾਲ ‘ਚ ਕਿਸਾਨਾਂ ‘ਤੇ ਲਾਠੀਚਾਰਜ ਦਾ ਮੁੱਦਾ ਪੂਰਾ ਭਖਿਆ ਹੋਇਆ ਹੈ।ਵਿਰੋਧੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਅਸਤੀਫੇ ਦੀ ਮੰਗ ਕਰ ਰਿਹਾ ਹੈ।ਇਸ ਦੌਰਾਨ ਮੁਖ ਮੰਤਰੀ ਮਨੋਹਰ ਲਾਲ ਖੱਟੲ ਸੋਮਵਾਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਪੁਲਿਸ ਕਾਰਵਾਈ ਦਾ ਬਚਾਅ ਕਰਦੇ ਹੋਏ ਦਿਖਾਈ ਦਿੱਤੇ।ਇਸ ‘ਤੇ ਉਨਾਂ੍ਹ ਨੇ ਸਫਾਈ ਦਿੰਦਿਆਂ ਕਿਹਾ ਕਿ ‘ਸ਼ਬਦਾਂ ਦੀ ਚੋਣ’ ਸਹੀ ਨਹੀਂ ਸੀ।
ਦੱਸਣਯੋਗ ਹੈ ਕਿ ਐੱਸਡੀਐੱਮ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ‘ਚ ਉਹ ਪੁਲਿਸਕਰਮਚਾਰੀਆਂ ਨੂੰ ਕਿਸਾਨਾਂ ‘ਤੇ ਲਾਠੀਚਾਰਜ ਦਾ ਨਿਰਦੇਸ਼ ਦੇ ਰਹੇ ਹਨ ਅਤੇ ਨਾਲ ਹੀ ਇਹ ਵੀ ਕਹਿ ਰਹੇ ਹਨ ਕਿ ਕਿਸਾਨਾਂ ਦਾ ਸਿਰ ਪਾੜ ਦਿੱਤਾ ਜਾਵੇ।
ਮੁੱਖ ਮੰਤਰੀ ਖੱਟੲ ਨੇ ਇੱਕ ਪ੍ਰੈੱਸ ਕਾਨਫ੍ਰੰਸ ‘ਚ ਕਿਹਾ , ਜੇਕਰ ਅਧਿਕਾਰੀ ਨੇ ਜਿਨਾਂ੍ਹ ਸ਼ਬਦਾਂ ਦੀ ਵਰਤੋਂ ਕੀਤੀ, ਉਹ ਸਹੀ ਨਹੀਂ ਸਨ, ਪਰ ਕਾਨੂੰਨ ਵਿਵਸਥਾ ਸੁਨਿਸ਼ਚਿਤ ਕਰਨ ਲਈ ਸਖਤੀ ਵਰਤੀ ਜਾਣੀ ਜ਼ਰੂਰੀ ਸੀ।ਉਨ੍ਹਾਂ ਨੇ ਕਿਹਾ, ਜੇਕਰ ਕੋਈ ਕਾਰਵਾਈ ਅਧਿਕਾਰੀ ਦੇ ਵਿਰੁੱਧ ਕਰਨੀ ਹੈ, ਤਾਂ ਪਹਿਲਾ ਜ਼ਿਲਾ ਪ੍ਰਸ਼ਾਸਨ ਵਲੋਂ ਇਸਦਾ ਵਿਸ਼ਲੇਸ਼ਣ ਹੋਵੇਗਾ।
ਪੁਲਿਸ ਮਹਾਨਿਰਦੇਸ਼ਕ ਇਸਨੂੰ ਦੇਖ ਰਹੇ ਹਨ।ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਲਈ, ਸਖਤੀ ਸੁਨਿਸ਼ਚਿਤ ਕਰਨੀ ਹੋਵੇਗੀ।ਸ਼ਨੀਵਾਰ ਨੂੰ ਹੋਏ ਲਾਠੀਚਾਰਜ ਦੇ ਬਾਅਦ ਕਰੀਬ 10 ਲੋਕ ਜਖਮੀ ਹੋ ਗਏ ਸਨ।ਇੱਕ ਵਿਅਕਤੀ ਦੀ ਮੌਤ ਵੀ ਹੋਈ ਸੀ।ਹਾਲਾਂਕਿ, ਬਾਅਦ ‘ਚ ਪੁਲਿਸ ਨੇ ਕਿਹਾ ਕਿ ਵਿਅਕਤੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।ਦੱਸਣਯੋਗ ਹੈ ਕਿ ਭਾਜਪਾ ਦੀ ਇੱਕ ਬੈਠਕ ਦੇ ਵਿਰੋਧ ‘ਚ ਹਰਿਆਣਾ ਦੇ ਕਰਨਾਲ ਵੱਲ ਜਾ ਰਹੇ ਕਿਸਾਨਾਂ ਦੇ ਇੱਕ ਸਮੂਹ ‘ਤੇ ਸੂਬਾ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ।ਜਿੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸੂਬਾ ਭਾਜਪਾ ਪ੍ਰਮੁੱਖ ਓਮ ਪ੍ਰਕਾਸ਼ ਧਨਖੜ ਅਤੇ ਹੋਰ ਸੀਨੀਅਰ ਨੇਤਾ ਮੌਜੂਦ ਰਹੇ।