Indian Consulate in San Francisco: ਸੈਨ ਫਰਾਂਸਿਸਕੋ ‘ਚ ਐਤਵਾਰ ਨੂੰ ਹੋਏ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਇੱਕ ਵਾਰ ਫਿਰ ਖਾਲਿਸਤਾਨੀ ਸਮਰਥਕ ਭਾਰਤੀ ਦੂਤਘਰ ਦੇ ਬਾਹਰ ਪਹੁੰਚ ਗਏ। ਇੱਥੇ 200 ਤੋਂ ਵੱਧ ਦੀ ਗਿਣਤੀ ਵਿੱਚ ਪਹੁੰਚੇ ਖਾਲਿਸਤਾਨੀ ਸਮਰਥਕਾਂ ਦੇ ਹੱਥਾਂ ਵਿੱਚ ਝੰਡੇ ਸੀ।
ਇਸ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਦੇ ਖਦਸ਼ੇ ਦੇ ਮੱਦੇਨਜ਼ਰ ਸੈਨ ਫਰਾਂਸਿਸਕੋ ਪੁਲਿਸ ਭਾਰਤੀ ਦੂਤਾਵਾਸ ਦੇ ਬਾਹਰ ਮੌਜੂਦ ਸੀ। ਪ੍ਰਦਰਸ਼ਨਕਾਰੀਆਂ ਵਿੱਚ ਹਰ ਉਮਰ ਦੇ ਦਸਤਾਰਧਾਰੀ ਪੁਰਸ਼ ਸ਼ਾਮਲ ਸਨ ਜਿਨ੍ਹਾਂ ਨੇ ਖਾਲਿਸਤਾਨ ਪੱਖੀ ਨਾਅਰੇ ਲਾਏ।
ਪ੍ਰਦਰਸ਼ਨਕਾਰੀਆਂ ਨੇ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ‘ਚ ਭਾਰਤ ਵਿਰੋਧੀ ਭਾਸ਼ਣ ਦੇਣ ਲਈ ਮਾਈਕ ਦੀ ਵਰਤੋਂ ਕੀਤੀ ਤੇ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਲਈ ਪੰਜਾਬ ਪੁਲਿਸ ਨੂੰ ਨਿਸ਼ਾਨਾ ਬਣਾਇਆ। ਨਿਊਜ਼ ਏਜੰਸੀ ਏਐਨਆਈ ਦੇ ਪ੍ਰਤੀਨਿਧੀ ਨੇ ਜਦੋਂ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਭਾਰਤੀ ਮੀਡੀਆ ‘ਤੇ ਹਮਲਾ ਕੀਤਾ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਸਮਰਥਨ ਦਾ ਦੋਸ਼ ਲਗਾਇਆ।
United States | Protesters waving Khalistan flags gathered outside the Indian Consulate in San Francisco on Wednesday amid heightened security presence. The protesters were heavily barricaded across the road with uniformed police officers present on the spot. pic.twitter.com/6MFHUCGToJ
— ANI (@ANI) March 23, 2023
ਖਾਲਿਸਤਾਨੀ ਸਮਰਥਕਾਂ ਨੇ 19 ਮਾਰਚ ਨੂੰ ਦੂਤਘਰ ‘ਤੇ ਹਮਲਾ ਕੀਤਾ ਸੀ
ਦੱਸ ਦੇਈਏ ਕਿ ਐਤਵਾਰ ਨੂੰ ਖਾਲਿਸਤਾਨੀ ਸਮਰਥਕਾਂ ਨੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ‘ਤੇ ਹਮਲਾ ਕੀਤਾ ਸੀ। ਹਮਲੇ ਦੌਰਾਨ ਉੱਥੇ ਪੁਲਿਸ ਮੌਜੂਦ ਨਹੀਂ ਸੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਖਾਲਿਸਤਾਨੀ ਸਮਰਥਕਾਂ ਨੇ ਥਾਂ-ਥਾਂ ‘ਤੇ ਭੰਨਤੋੜ ਕੀਤੀ। ਹਮਲੇ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਨੂੰ ਲੈ ਕੇ ਅਮਰੀਕੀ ਸਰਕਾਰ ਨਾਲ ਨਾਰਾਜ਼ਗੀ ਜਤਾਈ ਸੀ।
ਹਮਲੇ ਦੇ ਦੋ ਦਿਨ ਬਾਅਦ ਬੁੱਧਵਾਰ ਨੂੰ, ਸੈਨ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲ ਜਨਰਲ ਨਗੇਂਦਰ ਪ੍ਰਸਾਦ ਨੇ ਟਵੀਟ ਕੀਤਾ ਕਿ ਉਹ ਚੈਂਸਰੀ ਬਿਲਡਿੰਗ ‘ਤੇ 19 ਮਾਰਚ ਨੂੰ ਹੋਏ ਹਮਲੇ ਬਾਰੇ ਚਰਚਾ ਕਰਨ ਲਈ ਚੀਫ ਸਕਾਟ ਨੂੰ ਮਿਲੇ। ਇਸ ਦੌਰਾਨ ਕੌਂਸਲੇਟ ਕੰਪਲੈਕਸ ਅਤੇ ਕਰਮਚਾਰੀਆਂ ਦੀ ਸੁਰੱਖਿਆ ਦਾ ਪੱਧਰ ਵਧਾਉਣ ਦੀ ਬੇਨਤੀ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h