Navjot Singh Sidhu’s House: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਸਥਿਤ ਘਰ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਹਟਾ ਦਿੱਤਾ ਗਿਆ ਹੈ। ਸਰਕਾਰ ਨੇ ਇਹ ਹੁਕਮ 08 ਫਰਵਰੀ ਸਵੇਰੇ ਜਾਰੀ ਕੀਤਾ।
ਹੁਕਮਾਂ ਵਿੱਚ ਕਿਹਾ ਗਿਆ ਕਿ ਪਟਿਆਲਾ ਦੀ ਯਾਦਵਿੰਦਰ ਕਲੋਨੀ ਵਿੱਚ ਨਵਜੋਤ ਸਿੰਘ ਸਿੱਧੂ ਦੇ ਘਰ ਦੀ ਸੁਰੱਖਿਆ ਵਿੱਚ ਤਾਇਨਾਤ ਚਾਰ ਪੁਲਿਸ ਮੁਲਾਜ਼ਮਾਂ ਨੂੰ ਹਟਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਚਾਰਾਂ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਲਾਈਨ ਵਿੱਚ ਰਿਪੋਰਟ ਕਰਨ ਦੇ ਹੁਕਮ ਦਿੱਤੇ ਹਨ।
ਪੰਜਾਬ ਸਰਕਾਰ ਤੋਂ ਸਿੱਧੂ ਨੂੰ ਮਿਲੀ ਜ਼ੈੱਡ ਸੁਰੱਖਿਆ
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ ਜ਼ੈੱਡ ਸੁਰੱਖਿਆ ਮਿਲੀ ਹੋਈ ਹੈ ਪਰ ਉਹ ਜੇਲ੍ਹ ਵਿੱਚ ਹਨ। ਜੇਲ ਤੋਂ ਰਿਹਾਅ ਹੋਣ ‘ਤੇ ਉਸ ਨੂੰ ਇਹ ਜ਼ੈੱਡ ਸੁਰੱਖਿਆ ਵਾਪਸ ਮਿਲ ਜਾਵੇਗੀ। ਪਰ ਸੁਰੱਖਿਆ ਲਈ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਸਿੱਧੂ ਦੇ ਘਰ ਦੇ ਬਾਹਰ ਚਾਰ-ਚਾਰ ਪੁਲਿਸ ਮੁਲਾਜ਼ਮ ਤਾਇਨਾਤ ਸੀ। ਸਰਕਾਰ ਨੇ ਪਟਿਆਲਾ ਸਥਿਤ ਘਰ ਤੋਂ ਚਾਰੇ ਪੁਲਿਸ ਮੁਲਾਜ਼ਮਾਂ ਨੂੰ ਹਟਾ ਦਿੱਤਾ ਹੈ ਪਰ ਅੰਮ੍ਰਿਤਸਰ ਵਿੱਚ ਸਿੱਧੂ ਦੇ ਘਰ ਦੇ ਬਾਹਰ ਸੁਰੱਖਿਆ ਲਈ ਤਾਇਨਾਤ ਚਾਰ ਪੁਲੀਸ ਮੁਲਾਜ਼ਮ ਅਜੇ ਵੀ ਮੌਜੂਦ ਹਨ।
ਸਿੱਧੂ ਇਸ ਸਮੇਂ ਜੇਲ੍ਹ ਵਿੱਚ
ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ 19 ਮਈ 2022 ਨੂੰ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਨਿਯਮਾਂ ਮੁਤਾਬਕ ਸਿੱਧੂ ਨੂੰ ਅਪ੍ਰੈਲ ‘ਚ ਹੀ ਰਿਹਾਅ ਕੀਤਾ ਜਾਵੇਗਾ। ਨਵਜੋਤ ਸਿੰਘ ਸਿੱਧੂ ਨੂੰ ਆਪਣੀ ਸਜ਼ਾ ਦੀ ਨਿਰਧਾਰਤ ਮਿਤੀ, 20 ਮਈ ਤੋਂ ਲਗਪਗ ਇੱਕ ਮਹੀਨਾ ਪਹਿਲਾਂ ਅਪ੍ਰੈਲ ਵਿੱਚ ਰਿਹਾਅ ਕੀਤਾ ਜਾ ਸਕਦਾ ਹੈ, ਕਿਉਂਕਿ ਉਨ੍ਹਾਂ ਨੇ ਆਪਣੀ ਇੱਕ ਸਾਲ ਦੀ ਸਜ਼ਾ ਦੀ ਮਿਆਦ ਦੌਰਾਨ ਕੋਈ ਪੈਰੋਲ ਅਤੇ ਫਰਲੋ ਦਾ ਲਾਭ ਨਹੀਂ ਲਿਆ। ਪਰ ਇਸ ਵਿੱਚ ਕੋਈ ਵਿਸ਼ੇਸ਼ ਛੋਟ ਨਹੀਂ ਹੋਵੇਗੀ ਤੇ ਹੁਣ ਸਿੱਧੂ ਨੂੰ ਨਿਯਮਾਂ ਮੁਤਾਬਕ ਰਿਹਾਅ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h