Indian Air Force: ਭਾਰਤੀ ਹਵਾਈ ਸੈਨਾ ਦੇ ਸੁਰੱਖਿਆ ਕਰਮਚਾਰੀਆਂ ਨੇ ਇੱਕ ‘ਸ਼ੱਕੀ’ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅੰਬਾਲਾ ਦੇ ਏਅਰਬੇਸ ਦੀ 12 ਫੁੱਟ ਉੱਚੀ ਬਾਹਰੀ ਕੰਧ ਨੂੰ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੱਸ ਦਈਏ ਕਿ ਜਿੱਥੋਂ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉੱਥੇ ਰਾਫੇਲ ਲੜਾਕੂ ਜਹਾਜ਼ ਰੱਖੇ ਗਏ ਹਨ।
ਹਾਸਲ ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਕਰੀਬ 10.30 ਵਜੇ ਏਅਰ ਫੋਰਸ ਦੇ ਸੁਰੱਖਿਆ ਕਰਮਚਾਰੀ ਚੌਕਸ ਹੋਏ ਜਦੋਂ ਉਨ੍ਹਾਂ ਨੇ ਅੰਬਾਲਾ ਏਅਰਫੋਰਸ ਸਟੇਸ਼ਨ ਦੀ ਕੰਧ ਟੱਪਦੇ ਸ਼ੱਕੀ ਨੌਜਵਾਨਾਂ ਨੂੰ ਦੇਖਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਪੰਜੋਖਰਾ ਵਿਖੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Punjab | Security personnel of the Indian Air Force nabbed a 'suspicious' youth, trying to scale the 12-feet-high outer wall of the air base of Ambala, home to the newly-inducted Rafale fighter aircraft (11.01) pic.twitter.com/USwubSsjqC
— ANI (@ANI) January 12, 2023
ਦੱਸ ਦਈਏ ਕਿ ਦੋਸ਼ੀ ਰੱਸੀ ਦੀ ਮਦਦ ਨਾਲ ਏਅਰ ਫੋਰਸ ਸਟੇਸ਼ਨ ਦੀ ਕੰਧ ਨੂੰ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਜਵਾਨਾਂ ਨੇ ਉਸ ਨੂੰ ਦੇਖ ਲਿਆ ਅਤੇ ਏਅਰ ਫੋਰਸ ਸਟੇਸ਼ਨ ਦੀ ਕੰਧ ਟੱਪਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਦੋਸ਼ੀ ਨੂੰ ਫੜਨ ਤੋਂ ਬਾਅਦ ਫੌਜ ਨੇ ਮੁਲਾਜ਼ਮਾਂ ਨੇ ਉਸ ਨੂੰ ਸਥਾਨਕ ਪੁਲੀਸ ਹਵਾਲੇ ਕਰ ਦਿੱਤਾ।
ਉਧਰ ਅੰਬਾਲਾ ਦੀ ਐਡੀਸ਼ਨਲ ਸੁਪਰਡੈਂਟ ਪੂਜਾ ਡਾਬਲਾ ਮੁਤਾਬਕ ਫੜੇ ਗਏ ਸ਼ੱਕੀ ਦੀ ਪਛਾਣ ਯੂਪੀ ਨਿਵਾਸੀ ਰਾਮੂ ਵਜੋਂ ਹੋਈ ਹੈ। ਹੁਣ ਉਸ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਉਸ ਦਾ ਮੋਬਾਈਲ ਵੀ ਚੈੱਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਦੋਸ਼ੀ ਦਾ ਮਕਸਦ ਕੀ ਸੀ, ਕੀ ਉਸ ਦੇ ਪਿੱਛੇ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੈ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h