Nirav Modi Extradition: ਭਗੌੜੇ ਨੀਰਵ ਮੋਦੀ ਨੂੰ ਜਲਦ ਹੀ ਭਾਰਤ ਲਿਆਂਦਾ ਜਾ ਸਕਦਾ ਹੈ। ਬ੍ਰਿਟੇਨ ਦੀ ਹਾਈ ਕੋਰਟ (British High Court) ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਪਟੀਸ਼ਨ ਨੂੰ ਹਾਈ ਕੋਰਟ ਨੇ ਉੱਥੇ ਹੀ ਖਾਰਜ ਕਰ ਦਿੱਤਾ ਹੈ, ਜਿੱਥੇ ਹਵਾਲਗੀ (Nirav’s extradition) ਨੂੰ ਰੋਕਣ ਦੀ ਅਪੀਲ ਕੀਤੀ ਗਈ ਸੀ। ਅਦਾਲਤ ਦਾ ਕਹਿਣਾ ਹੈ ਕਿ ਨੀਰਵ ਦੀ ਹਵਾਲਗੀ ਕਿਸੇ ਵੀ ਤਰ੍ਹਾਂ ਨਾਲ ਬੇਇਨਸਾਫ਼ੀ ਜਾਂ ਦਮਨਕਾਰੀ ਨਹੀਂ ਹੋਵੇਗੀ।
ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਲੰਬੇ ਸਮੇਂ ਤੋਂ ਨੀਰਵ ਮੋਦੀ ਦੀ ਹਵਾਲਗੀ ਚਾਹੁੰਦਾ ਸੀ। ਪਰ ਬ੍ਰਿਟੇਨ ‘ਚ ਸ਼ਰਨ ਲੈ ਰਿਹਾ ਨੀਰਵ ਮੋਦੀ ਉਸ ਕਾਰਵਾਈ ਤੋਂ ਬਚਣ ਲਈ ਲਗਾਤਾਰ ਵੱਖ-ਵੱਖ ਤਰਕ ਦੇ ਰਿਹਾ ਹੈ। ਬ੍ਰਿਟੇਨ ਦੀ ਹਾਈ ਕੋਰਟ ‘ਚ ਨੀਰਵ ਦੇ ਵਕੀਲ ਦੱਸ ਰਹੇ ਹਨ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੈ ਅਤੇ ਭਾਰਤ ‘ਚ ਜੇਲ੍ਹ ‘ਚ ਹਾਲਾਤ ਅਜਿਹੇ ਹਨ ਕਿ ਉਹ ਉੱਥੇ ਖੁਦਕੁਸ਼ੀ ਵੀ ਕਰ ਸਕਦਾ ਹੈ। ਇਸੇ ਤਰਕ ਦੇ ਆਧਾਰ ‘ਤੇ ਹਵਾਲਗੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਰ ਯੂਕੇ ਹਾਈ ਕੋਰਟ ਨੇ ਪੂਰੀ ਸੁਣਵਾਈ ਤੋਂ ਬਾਅਦ ਨੀਰਵ ਮੋਦੀ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ ਜਦੋਂ ਇਸ ਮਾਮਲੇ ਦੀ ਸੁਣਵਾਈ ਹੋਈ ਤਾਂ ਜਸਟਿਸ ਰੌਬਰਟ ਜੇ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਭਾਰਤ ਦੇ ਬ੍ਰਿਟੇਨ ਨਾਲ ਚੰਗੇ ਸਬੰਧ ਹਨ ਅਤੇ 1992 ਦੀ ਭਾਰਤ-ਯੂਕੇ ਹਵਾਲਗੀ ਸੰਧੀ ਦਾ ਸਨਮਾਨ ਕਰਨਾ ਜ਼ਰੂਰੀ ਹੈ।
ਅਦਾਲਤ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਹਵਾਲਗੀ ਸਬੰਧੀ ਵੈਸਟਮਿੰਸਟਰ ਅਦਾਲਤ ਵੱਲੋਂ ਪਿਛਲੇ ਸਾਲ ਦਿੱਤਾ ਗਿਆ ਫੈਸਲਾ ਸਹੀ ਸੀ। ਅਦਾਲਤ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਆਤਮਹੱਤਿਆ ਦੀ ਧਮਕੀ ਹਵਾਲਗੀ ਵਿਰੁੱਧ ਆਧਾਰ ਨਹੀਂ ਹੋ ਸਕਦੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h