Punjab weather update : ਨਵੇਂ ਸਾਲ ਦੀ ਆਮਦ ਤੋਂ ਬਾਅਦ ਪੰਜਾਬ ‘ਚ ਠੰਡ ਬਹੁਤ ਜਿਆਦਾ ਵੱਧ ਗਈ ਹੈ।ਗਹਿਰੀ ਸੰਘਣੀ ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਕਈ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ।ਮੌਸਮ ਵਿਭਾਗ ਵਲੋਂ ਅਗਲੇ 2 ਦਿਨਾਂ ਤੱਕ ਸੂਬੇ ‘ਚ ਰੈੱਡ ਅਲਰਟ ਐਲਾਨ ਕੀਤਾ ਹੈ।
ਪੰਜਾਬ ‘ਚ ਅਗਲੇ 72 ਘੰਟਿਆਂ ਦੌਰਾਨ ਕੜਾਕੇ ਦੀ ਸਰਦੀ ਰਹੇਗੀ। ਇਸ ਦੌਰਾਨ ਤਾਪਮਾਨ ‘ਚ ਕੋਈ ਫਰਕ ਨਹੀਂ ਪਵੇਗਾ। ਅਗਲੇ ਦੋ ਦਿਨ ਬਹੁਤ ਠੰਡੇ ਦਿਨ ਹੋਣ ਵਾਲੇ ਹਨ। ਰੈੱਡ ਅਲਰਟ ਦਾ ਐਲਾਨ ਕਰਦੇ ਹੋਏ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਦੋ ਦਿਨਾਂ ਤੱਕ ਪੂਰੇ ਸੂਬੇ ਵਿੱਚ ਸੀਤ ਲਹਿਰ ਬਣੀ ਰਹੇਗੀ। ਜ਼ਿਆਦਾਤਰ ਇਲਾਕਿਆਂ ‘ਚ ਸੰਘਣੀ ਧੁੰਦ ਬਣੀ ਰਹੇਗੀ।
ਅਜਿਹੇ ‘ਚ ਡਰਾਈਵਰਾਂ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਮੰਗਲਵਾਰ ਨੂੰ ਕਈ ਥਾਵਾਂ ‘ਤੇ ਸੰਘਣੀ ਧੁੰਦ ਦੇਖਣ ਨੂੰ ਮਿਲੀ। ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਅਗਲੇ ਤਿੰਨ ਦਿਨਾਂ ਬਾਅਦ ਪੰਜਾਬ ਦਾ ਤਾਪਮਾਨ ਦੋ ਤੋਂ ਤਿੰਨ ਡਿਗਰੀ ਵੱਧ ਸਕਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h