ਬੁੱਧਵਾਰ, ਅਕਤੂਬਰ 22, 2025 06:57 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

AI ਤਕਨਾਲੋਜੀ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਕੀਤੀ ਜਾ ਰਹੀ ਬੇਅਦਬੀ ਰੋਕਣ ਲਈ ਨੀਤੀ ਬਨਾਉਣ ਵਾਸਤੇ SGPC ਨੇ ਤਕਨੀਕੀ ਮਾਹਿਰਾਂ ਨਾਲ ਕੀਤੀ ਇਕੱਤਰਤਾ

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨਾਲੋਜੀ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਕੀਤੀ ਜਾ ਰਹੀ ਬੇਅਦਬੀ ਰੋਕਣ ਲਈ ਨੀਤੀ ਬਨਾਉਣ ਵਾਸਤੇ

by Pro Punjab Tv
ਅਕਤੂਬਰ 2, 2025
in Featured, Featured News, ਤਕਨਾਲੋਜੀ, ਧਰਮ, ਪੰਜਾਬ
0

ਅੰਮ੍ਰਿਤਸਰ : ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨਾਲੋਜੀ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਕੀਤੀ ਜਾ ਰਹੀ ਬੇਅਦਬੀ ਰੋਕਣ ਲਈ ਨੀਤੀ ਬਨਾਉਣ ਵਾਸਤੇ ਇਸ ਖੇਤਰ ਵਿਚ ਕੰਮ ਕਰ ਰਹੇ ਤਕਨੀਕੀ ਮਾਹਿਰਾਂ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਇਕੱਤਰਤਾ ਹੋਈ। ਇਕੱਤਰਤਾ ਵਿਚ ਏਆਈ ਤਕਨੀਕ ਦੀ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਨੇ ਭਵਿੱਖ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਅਤੇ ਇਸ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਆਪਣੇ ਕੀਮਤੀ ਸੁਝਾਅ ਦਿੱਤੇ।

ਇਕੱਤਰਤਾ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਰਾਹੀਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਵੀਡੀਓ ਅਤੇ ਹੋਰ ਸਮੱਗਰੀ ਦਾ ਸੋਸ਼ਲ ਮੀਡੀਏ ’ਤੇ ਲਗਾਤਾਰ ਵਾਧਾ ਵੱਡੀ ਚਿੰਤਾ ਵਾਲਾ ਹੈ। ਇਸੇ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਇਸ ਖੇਤਰ ਵਿਚ ਕੰਮ ਕਰ ਰਹੇ ਮਾਹਿਰਾਂ ਤੋਂ ਸੁਝਾਅ ਲੈਣ ਲਈ ਅੱਜ ਦੀ ਇਕੱਤਰਤਾ ਬੁਲਾਈ ਸੀ, ਤਾਂ ਜੋ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਠੋਸ ਨੀਤੀ ਤਿਆਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ਵਿਚ ਕੀਮਤੀ ਸੁਝਾਅ ਪ੍ਰਾਪਤ ਹੋਏ ਹਨ, ਜਿਨ੍ਹਾਂ ਨੂੰ ਅੰਤ੍ਰਿੰਗ ਕਮੇਟੀ ਦੀ ਆਉਣ ਵਾਲੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸੱਦੇ ’ਤੇ ਪੁੱਜੇ ਏਆਈ ਮਾਹਿਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ।

ਇਕੱਤਰਤਾ ’ਚ ਸ੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਮੋਹਨ ਸਿੰਘ ਬੰਗੀ, ਰਣਜੀਤ ਸਿੰਘ ਕਾਹਲੋਂ, ਗੁਰਨਾਮ ਸਿੰਘ ਜੱਸਲ, ਓਐਸਡੀ ਸਤਬੀਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ, ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਡਾ. ਜਸਵਿੰਦਰ ਸਿੰਘ, ਡਾ. ਵਿਲੀਅਮ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਦੇ ਪ੍ਰਿੰਸੀਪਲ ਸ. ਲਖਵੀਰ ਸਿੰਘ, ਗੁਰੂ ਨਾਨਕ ਦੇਵ ਇੰਜੀ: ਕਾਲਜ ਲੁਧਿਆਣਾ ਤੋਂ ਡਾ. ਜਗਦੀਪ ਸਿੰਘ ਅਤੇ ਪ੍ਰੋ. ਸਤਿੰਦਰਪਾਲ ਸਿੰਘ, ਰਿਆਤ ਬਹਾਰਾ ਇੰਸਟੀਚਿਊਟ, ਹੁਸ਼ਿਆਰਪੁਰ ਤੋਂ ਡਾਇਰੈਕਟਰ ਪ੍ਰਿੰਸੀਪਲ ਡਾ. ਗੁਰਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਾ. ਕੁਲਦੀਪ ਸਿੰਘ, ਦਿੱਲੀ ਤੋਂ ਡਾ. ਸਰਬਜੋਤ ਸਿੰਘ ਆਨੰਦ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਐਡਵੋਕੇਟ ਸ. ਅਮਰਦੀਪ ਸਿੰਘ ਧਾਰਨੀ, ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ, ਸਿਸਟਮ ਐਡਮਿਨਸਟ੍ਰੇਟਰ ਸ. ਕਰਮਵੀਰ ਸਿੰਘ, ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ. ਜਸਕਰਨ ਸਿੰਘ ਆਦਿ ਹਾਜ਼ਰ ਸਨ। ਇਸੇ ਦੌਰਾਨ ਕੈਨੇਡਾ ਤੋਂ ਸ. ਗਿਆਨ ਸਿੰਘ ਸੰਧੂ, ਅਮਰੀਕਾ ਤੋਂ ਡਾ. ਹਰਿੰਦਰ ਸਿੰਘ ਅਤੇ ਏਆਈ ਮਾਹਿਰ ਡਾ. ਸੰਦੀਪ ਸਿੰਘ ਸੰਧਾ ਆਨਲਾਈਨ ਮਾਧਿਅਮ ਰਾਹੀਂ ਇਕੱਤਰਤਾ ’ਚ ਸ਼ਾਮਲ ਹੋਏ।

Tags: Artificial Intelligenceartificial intelligence expertsiPro Punjab TVLatest News Pro Punjab Tvlatest punjabi news pro punjab tvpro punjab tvpro punjab tv newspro punjab tv punjabi newssgpcSGPC holds meeting with AI technology experts and scholars
Share200Tweet125Share50

Related Posts

ਪੰਜਾਬ ‘ਚ 6 IAS ਅਧਿਕਾਰੀਆਂ ਦੇ ਤਬਾਦਲੇ, ਅੰਮ੍ਰਿਤਸਰ ਸਮੇਤ 3 ਜ਼ਿਲ੍ਹਿਆਂ ਦੇ ਬਦਲੇ DC

ਅਕਤੂਬਰ 22, 2025

Maruti ਦੀ ਪਹਿਲੀ ਇਲੈਕਟ੍ਰਿਕ SUV ਦਾ ਇੰਤਜ਼ਾਰ ਖਤਮ, ਇਸ ਦਿਨ ਹੋਵੇਗੀ ਲਾਂਚ , ਜਾਣੋ ਕੀਮਤ

ਅਕਤੂਬਰ 22, 2025

ਜੇਕਰ ਤੁਸੀਂ ਵੀ ਘਰ ਤੋਂ ਬਾਹਰ ਜਾਣ ਦੀ ਬਣਾ ਰਹੇ ਹੋ ਯੋਜਨਾ ਤਾਂ ਪਹਿਲਾਂ ਆਪਣੇ ਆਲੇ-ਦੁਆਲੇ AQI ਦੀ ਕਰੋ ਜਾਂਚ

ਅਕਤੂਬਰ 22, 2025

Olympic Gold Medalist ਨੀਰਜ ਚੋਪੜਾ ਨੂੰ ਭਾਰਤੀ ਫੌਜ ‘ਚ ਲੈਫਟੀਨੈਂਟ ਕਰਨਲ ਵਜੋਂ ਕੀਤਾ ਗਿਆ ਨਿਯੁਕਤ

ਅਕਤੂਬਰ 22, 2025

ED ਦੀ ਰਾਡਾਰ ‘ਤੇ ਹੁਣ ਪੰਜਾਬ ਦੇ DIG ਭੁੱਲਰ, ਰਿਟਰਨਾਂ ‘ਚ ਦਿਖਾਈ ਗਈ ਸਾਲਾਨਾ ਆਮਦਨ 18 ਕਰੋੜ

ਅਕਤੂਬਰ 22, 2025

ਕੀ ਖਤਮ ਹੋ ਜਾਵੇਗਾ ਭਾਰਤ-ਅਮਰੀਕਾ ਟੈਰਿਫ ਵਿਵਾਦ ? ਨਵੀਂ ਰਿਪੋਰਟ ‘ਚ ਇੰਨੇ % ਟੈਰਿਫ ਦਾ ਦਾਅਵਾ

ਅਕਤੂਬਰ 22, 2025
Load More

Recent News

ਪੰਜਾਬ ‘ਚ 6 IAS ਅਧਿਕਾਰੀਆਂ ਦੇ ਤਬਾਦਲੇ, ਅੰਮ੍ਰਿਤਸਰ ਸਮੇਤ 3 ਜ਼ਿਲ੍ਹਿਆਂ ਦੇ ਬਦਲੇ DC

ਅਕਤੂਬਰ 22, 2025

Maruti ਦੀ ਪਹਿਲੀ ਇਲੈਕਟ੍ਰਿਕ SUV ਦਾ ਇੰਤਜ਼ਾਰ ਖਤਮ, ਇਸ ਦਿਨ ਹੋਵੇਗੀ ਲਾਂਚ , ਜਾਣੋ ਕੀਮਤ

ਅਕਤੂਬਰ 22, 2025

ਜੇਕਰ ਤੁਸੀਂ ਵੀ ਘਰ ਤੋਂ ਬਾਹਰ ਜਾਣ ਦੀ ਬਣਾ ਰਹੇ ਹੋ ਯੋਜਨਾ ਤਾਂ ਪਹਿਲਾਂ ਆਪਣੇ ਆਲੇ-ਦੁਆਲੇ AQI ਦੀ ਕਰੋ ਜਾਂਚ

ਅਕਤੂਬਰ 22, 2025

Olympic Gold Medalist ਨੀਰਜ ਚੋਪੜਾ ਨੂੰ ਭਾਰਤੀ ਫੌਜ ‘ਚ ਲੈਫਟੀਨੈਂਟ ਕਰਨਲ ਵਜੋਂ ਕੀਤਾ ਗਿਆ ਨਿਯੁਕਤ

ਅਕਤੂਬਰ 22, 2025

ED ਦੀ ਰਾਡਾਰ ‘ਤੇ ਹੁਣ ਪੰਜਾਬ ਦੇ DIG ਭੁੱਲਰ, ਰਿਟਰਨਾਂ ‘ਚ ਦਿਖਾਈ ਗਈ ਸਾਲਾਨਾ ਆਮਦਨ 18 ਕਰੋੜ

ਅਕਤੂਬਰ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.