SGPC President Election Results: SGPC ਪ੍ਰਧਾਨ ਦੀਆਂ ਚੋਣਾਂ ਦੇ ਨਤੀਜ਼ੇ ਆ ਗਏ ਹਨ। ਜਾਣਕਾਰੀ ਮੁਤਾਬਕ ਐਡਵੋਕੇਟ ਧਾਮੀ ਨੂੰ 104 ਵੋਟਾਂ ਮਿਲੀਆਂ ਹਨ ਤੇ ਬੀਬੀ ਜਗੀਰ ਕੌਰ ਨੂੰ ਸਿਰਫ 42 ਵੋਟਾਂ ਪਈਆਂ ਹਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਕ ਵਾਰ ਫਿਰ SGPC ਦੇ ਪ੍ਰਧਾਨ ਬਣੇ ਹਨ। ਚੋਣਾਂ ਨੂੰ ਲੈ ਕੇ ਕਾਫੀ ਦੇਰ ਤੋਂ ਵਿਵਾਦ ਵੀ ਛਿੜਿਆ ਹੋਇਆ ਸੀ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਵਿਵਾਦ ਖਤਮ ਹੁੰਦਾ ਹੈ ਜਾਂ ਹੋਰ ਵਧਦਾ ਹੈ ਇਸ ਦਾ ਪਤਾ ਤਾਂ ਸਮਾਂ ਆਉਣ ‘ਤੇ ਹੀ ਲੱਗੇਗਾ।
ਦੱਸ ਦੇਈਏ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਸਮੇਂ ਤੋਂ ਤਲਖ ਤੇਵਰ ਦਿਖਾ ਰਹੇ ਸਨ। ਓਧਰ ਅਕਾਲੀ ਦਲ ਵੱਲੋਂ ਵੀ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਤੇ ਬੀਬੀ ਨੂੰ ਬੀਜੇਪੀ ਦਾ ਸਮਰਥਨ ਹੋਣ ਦੀ ਗੱਲ ਕਹਿ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਮਾਮਲਾ ਉਦੋਂ ਇਕ ਵਾਰ ਫਿਰ ਗਰਮਾ ਗਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਪੀ.ਐਮ. ਮੋਦੀ ਦੇ ਆਫੀਸ਼ਲ ਪੇਜ ‘ਤੇ ਇੱਕ ਥਮਨੇਲ ਸ਼ੇਅਰ ਕੀਤਾ ਗਿਆ ਜਿਸ ‘ਚ ਮੁੱਖ ਮੰਤਰੀ ਮੋਦੀ ਤੇ ਬੀਬੀ ਜਗੀਰ ਕੌਰ ਦੀ ਤਸਵੀਰ ਦਿਖਾਈ ਦੇ ਰਹੀ ਸੀ।
ਦੱਸ ਦੇਈਏ ਕਿ ਇਸ ਤਸਵੀਰ ਦੇ ਉਸ ਸਮੇਂ ਕਈ ਮਤਲਬ ਕੱਡੇ ਗਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਬੀਬੀ ਜਗੀਰ ਕੌਰ ਨੂੰ ਬੀਜੇਪੀ ਦਾ ਸਮਰਥਨ ਹੋਣ ਦੇ ਦੋਸ਼ ਲਗਾਏ ਜਾ ਰਹੇ ਸੀ। ਜਿਸ ਤੋਂ ਬਾਅਦ ਅਜਿਹੀ ਤਸਵੀਰ ਦੇ ਕਈ ਮਤਲਬ ਕੱਡੇ ਗਏ ਸੀ।
ਦੱਸ ਦੇਈਏ ਕਿ ਬੀਬੀ ਜਗੀਰ ਕੌਰ ਵੱਲੋਂ ਬਾਦਲ ਪਰਿਵਾਰ ‘ਤੇ ਗੰਭੀਰ ਦੋਸ਼ ਲਾਏ ਗਏ ਸਨ। ਉਨ੍ਹਾਂ ਕਿਹਾ ਸੀ ਕਿ ਐਸਜੀਪੀਸੀ ਪ੍ਰਧਾਨ ਬਾਦਲ ਪਰਿਵਾਰ ਵੱਲੋਂ ਲਾਏ ਜਾਂਦੇ ਹਨ ਜੋ ਕਿ SGPC ਦੇ ਅਕਸ਼ ਨੂੰ ਧੁੰਦਲਾ ਕਰਦੀ ਹੈ। ਉਨ੍ਹਾ ਕਿਹਾ ਸੀ ਕਿ ਸਾਨੂੰ ਇਹ ਚੱਲੀ ਆ ਰਹੀ ਪ੍ਰਮਪਰਾ ਨੂੰ ਤੋੜਣਾ ਪਵੇਗਾ। ਇਸ ਲਈ ਮੈਂ ਆਪਣੇ ਤੌਰ ‘ਤੇ ਪ੍ਰਧਾਨਗੀ ਦੀ ਚੌਣ ਲੱੜਣ ਦਾ ਫੈਸਲਾ ਕੀਤਾ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h