ਮਸ਼ਹੂਰ ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਆਪਣੇ ਤਾਜ਼ਾ ਟਵੀਟਸ ਨੂੰ ਲੈ ਕੇ ਸੁਰਖੀਆਂ ‘ਚ ਹਨ। 29 ਨਵੰਬਰ ਦੀ ਰਾਤ ਨੂੰ ਉਸ ਨੇ ਇਕ ਤੋਂ ਬਾਅਦ ਇਕ ਤਿੰਨ ਪੋਸਟਾਂ ਕੀਤੀਆਂ ਅਤੇ ਇੰਡੀਗੋ ਏਅਰਲਾਈਨਜ਼ ਨੂੰ ਸਖ਼ਤ ਤਾੜਨਾ ਕੀਤੀ। ਦੋਸ਼ ਸੀ ਕਿ ਇੰਡੀਗੋ ਨੇ ਯਾਤਰੀਆਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਵਾਇਆ, ਜਿਸ ਕਾਰਨ ਸਾਰਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਨੇ ਦਾਅਵਾ ਕੀਤਾ ਕਿ ਯਾਤਰੀਆਂ ਵਿਚ ਵ੍ਹੀਲ ਚੇਅਰ ‘ਤੇ ਸਵਾਰ ਕੁਝ ਬਜ਼ੁਰਗ ਵੀ ਸ਼ਾਮਲ ਸਨ।
ਕਪਿਲ ਸ਼ਰਮਾ ਨੇ ਸਭ ਤੋਂ ਪਹਿਲਾਂ ਰਾਤ 9.30 ਵਜੇ ਪੋਸਟ ਵਿੱਚ ਲਿਖਿਆ,
ਇੰਡੀਗੋ, ਪਹਿਲਾਂ ਤੁਸੀਂ ਸਾਨੂੰ ਬੱਸ ਵਿੱਚ 50 ਮਿੰਟ ਤੱਕ ਇੰਤਜ਼ਾਰ ਕਰਵਾਇਆ ਅਤੇ ਹੁਣ ਤੁਹਾਡੀ ਟੀਮ ਕਹਿ ਰਹੀ ਹੈ ਕਿ ਪਾਇਲਟ ਟ੍ਰੈਫਿਕ ਵਿੱਚ ਫਸਿਆ ਹੋਇਆ ਹੈ। ਸੱਚਮੁੱਚ? ਅਸੀਂ ਰਾਤ 8 ਵਜੇ ਤੱਕ ਉਡਾਣ ਭਰਨੀ ਸੀ ਅਤੇ ਹੁਣ 9:20 ਹੋ ਗਏ ਹਨ। ਕਾਕਪਿਟ ਵਿੱਚ ਅਜੇ ਵੀ ਕੋਈ ਪਾਇਲਟ ਨਹੀਂ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਹ 180 ਯਾਤਰੀ ਇੰਡੀਗੋ ‘ਚ ਦੁਬਾਰਾ ਯਾਤਰਾ ਕਰਨਗੇ? ਕਦੇ ਨਹੀਂ। #ਬੇਸ਼ਰਮ
Now they r de boarding all the passengers n saying we will send you in another aircraft but again we have to go back to terminal for security check 👏👏👏👏👏 #indigo👎 pic.twitter.com/NdqbG0xByt
— Kapil Sharma (@KapilSharmaK9) November 29, 2023
ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਕਰੀਬ 10 ਵਜੇ ਇਸ ਮਾਮਲੇ ‘ਤੇ ਅਪਡੇਟ ਸ਼ੇਅਰ ਕੀਤੀ। ਲਿਖਿਆ,
ਹੁਣ ਉਹ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਅਸੀਂ ਤੁਹਾਨੂੰ ਕਿਸੇ ਹੋਰ ਜਹਾਜ਼ ਰਾਹੀਂ ਭੇਜਾਂਗੇ ਪਰ ਸੁਰੱਖਿਆ ਜਾਂਚ ਲਈ ਸਾਨੂੰ ਦੁਬਾਰਾ ਟਰਮੀਨਲ ‘ਤੇ ਜਾਣਾ ਪਵੇਗਾ।
ਫਿਰ ਰਾਤ 11 ਵਜੇ ਕਪਿਲ ਸ਼ਰਮਾ ਨੇ ਵੀਡੀਓ ਸ਼ੇਅਰ ਕੀਤੀ ਅਤੇ ਇੰਡੀਗੋ ਨੂੰ ਟੈਗ ਕੀਤਾ ਅਤੇ ਲਿਖਿਆ,
ਤੁਹਾਡੇ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਤੁਸੀਂ ਸਿਰਫ਼ ਝੂਠ ਬੋਲ ਰਹੇ ਹੋ। ਵ੍ਹੀਲ ਚੇਅਰ ‘ਤੇ ਸਵਾਰ ਕੁਝ ਬਜ਼ੁਰਗ ਸਵਾਰ ਹਨ, ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।
People r suffering bcoz of you @IndiGo6E lying lying n lying, there r some old passengers on wheel chairs, not in a very good health condition. Shame on you #indigo 👎 pic.twitter.com/87OZGcUlPU
— Kapil Sharma (@KapilSharmaK9) November 29, 2023
ਕਪਿਲ ਨੇ ਪੋਸਟ ‘ਚ ਫਲਾਈਟ ਦੀ ਡਿਟੇਲ ਵੀ ਸ਼ੇਅਰ ਕੀਤੀ ਹੈ। ਇਹ ਫਲਾਈਟ ਚੇਨਈ ਤੋਂ ਮੁੰਬਈ ਜਾ ਰਹੀ ਸੀ। ਟੇਕ ਆਫ ਰਾਤ 8 ਵਜੇ ਅਤੇ ਲੈਂਡਿੰਗ ਰਾਤ 10 ਵਜੇ ਹੋਣੀ ਸੀ। ਗੂਗਲ ਫਲਾਈਟਸ ਦੇ ਮੁਤਾਬਕ, ਫਲਾਈਟ ਚਾਰ ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ। ਕਪਿਲ ਦੀ ਇਸ ਪੋਸਟ ‘ਤੇ ਕਈ ਯੂਜ਼ਰਸ ਨੇ ਆਪਣੀ ਨਾਰਾਜ਼ਗੀ ਜਤਾਈ ਹੈ। ਇੱਕ ਯੂਜ਼ਰ ਨੇ ਲਿਖਿਆ-
ਜਿਸ ਤਰ੍ਹਾਂ @IndiGo6E ਆਪਣੇ ਯਾਤਰੀਆਂ ਨਾਲ ਮਾੜਾ ਵਿਵਹਾਰ ਕਰਦਾ ਹੈ, ਕੁਝ ਮਿੰਟਾਂ ਦੀ ਦੇਰੀ ਲਈ ਵੀ, ਯਾਤਰੀਆਂ ਦਾ ਸਮਾਂ ਬਰਬਾਦ ਕਰਨ ਲਈ ਇੰਡੀਗੋ ਨੂੰ ਵੀ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ।