Stock Market Opening: ਹਫ਼ਤੇ ਦੇ ਆਖਰੀ ਕਾਰੋਬਾਰੀ (Business) ਦਿਨ ਭਾਰਤੀ ਸ਼ੇਅਰ ਬਾਜ਼ਾਰ (Indian stock market) ਦੀ ਹਲਚਲ ਮਜ਼ਬੂਤ ਨਜ਼ਰ ਆ ਰਹੀ ਹੈ। ਗਲੋਬਲ ਸੂਚਕਾਂਕ ਦੀ ਗੱਲ ਕਰੀਏ ਤਾਂ ਅਮਰੀਕੀ ਬਾਜ਼ਾਰਾਂ (American markets) ‘ਚ ਕੱਲ੍ਹ ਗਿਰਾਵਟ ਦੇਖਣ ਨੂੰ ਮਿਲੀ ਅਤੇ ਡਾਓ ਜੋਂਸ, ਨੈਸਡੈਕ ਅਤੇ ਐੱਸਐਂਡਪੀ 500 ਇੰਡੈਕਸ ਲਾਲ ਨਿਸ਼ਾਨ ‘ਤੇ ਬੰਦ ਹੋਏ।
ਸ਼ੁੱਕਰਵਾਰ ਨੂੰ ਬਾਜ਼ਾਰ ਦੀ ਸ਼ੁਰੂਆਤ ‘ਚ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ ਅਤੇ SGX ਨਿਫਟੀ ਹਰੇ ਨਿਸ਼ਾਨ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਬੈਂਕ ਨਿਫਟੀ ‘ਚ ਬਾਜ਼ਾਰ ਨੂੰ ਸਮਰਥਨ ਮਿਲਿਆ ਹੈ। ਐਕਸਿਸ ਬੈਂਕ ਦੇ ਸ਼ੇਅਰਾਂ ‘ਚ ਸ਼ੁਰੂਆਤ ‘ਚ 4 ਫੀਸਦੀ ਦਾ ਵਾਧਾ ਹੋਇਆ ਹੈ।
ਕਿਵੇਂ ਹੋਈ ਬਾਜ਼ਾਰ ਦੀ ਸ਼ੁਰੂਆਤ?
ਅੱਜ ਕਾਰੋਬਾਰ ਦੀ ਸ਼ੁਰੂਆਤ ‘ਚ BSE ਸੈਂਸੈਕਸ 178.46 ਅੰਕ ਭਾਵ 0.30 ਫੀਸਦੀ ਦੇ ਵਾਧੇ ਨਾਲ 59,381.36 ‘ਤੇ ਖੁੱਲ੍ਹਿਆ। ਇਸ ਤੋਂ ਇਲਾਵਾ NSE ਦਾ ਨਿਫਟੀ 58.90 ਅੰਕ ਜਾਂ 0.34 ਫੀਸਦੀ ਦੀ ਛਾਲ ਨਾਲ 17,622 ‘ਤੇ ਖੁੱਲ੍ਹਣ ‘ਚ ਕਾਮਯਾਬ ਰਿਹਾ।
ਸੈਕਟਰਲ ਇੰਡੈਕਸ ਦੀ ਚਾਲ
ਅੱਜ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਆਈਟੀ ਸੈਕਟਰ ਵਿੱਚ ਗਿਰਾਵਟ ਹੈ, ਮੀਡੀਆ ਅਤੇ ਮੈਟਲ ਸਟਾਕ ਅਤੇ ਹੋਰ ਸਾਰੇ ਸੈਕਟਰਲ ਸੂਚਕਾਂਕ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਮਿਡਕੈਪ ਇੰਡੈਕਸ ਅੱਜ 0.3 ਫੀਸਦੀ ਦੇ ਉਛਾਲ ਨਾਲ ਕਾਰੋਬਾਰ ਕਰ ਰਹੇ ਹਨ।