Babbu Maan: ਕਾਫੀ ਲੰਬੇ ਸਮੇਂ ਤੋਂ ਬਾਅਦ ਨੌਜਵਾਨਾਂ ਵਲੋਂ ਉਸਤਾਦ ਮੰਨੇ ਜਾਂਦਾ ਪੰਜਾਬੀ ਸਿੰਗਰ ਉਰਫ ਬੱਬੂ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਟ੍ਰੀਟ ਦਿੱਤੀ। ਅਗਸਤ ਵਿੱਚ ਆਪਣਾ ਆਖਰੀ ਗੀਤ ਰਿਲੀਜ਼ ਕਰਨ ਵਾਲੇ ਗਾਇਕ ਨੇ ਆਪਣਾ ਹਾਲ ਹੀ ‘ਚ ਰਿਲੀਜ਼ ਹੋਏ ਗਾਣੇ ‘ਕਲਮ ਕੱਲਾ’ ਬਾਰੇ ਕੁੱਝ ਖਾਸ ਸਾਂਝਾ ਕੀਤਾ।
ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਬੱਬੂ ਮਾਨ ਨੇ ਲਿਖਿਆ ਕਿ ਉਸ ਨੇ ਇਹ ਗਾਣਾ ਕਿਵੇਂ ਅਤੇ ਕਦੋਂ ਲਿਖਿਆ।
ਵੇਖੋ ਬੱਬੂ ਮਾਨ ਦੀ ਪੋਸਟ
View this post on Instagram
1990 ਦੀ ਗੱਲ- ਮੈ ਤੇ ਮੇਰਾ ਬੜਾ ਪਿਆਰਾ ਮਿੱਤਰ ਸੁੱਖਾ ਨਾਨੋਵਾਲੀਆ, ਰੋਪੜ ਤੋਂ ਅਸੀਂ ਆਏ ਸੀ CHP 4714 ਸਾਡੇ ਕੋਲ ਸਕੂਟਰ ਸੀ। ਘਰੇ ਰੋਟੀ ਖਾਦੀ ਪੈਸੇ ਲੈ ਕੇ ਮੋਟਰ ਤੇ ਆ ਗਏ। ਮੈ ਸੁੱਖੇ ਨੂੰ ਕਿਹਾ ਦਿਮਾਗ ਜਿਹਾ ਭਰਿਆ ਪਿਆ ਹੈ, ਕੁੱਝ ਲਿਖਣ ਨੂੰ ਦਿਲ ਕਰਦਾ। ਉਹ ਕਹਿੰਦਾ ਹੈ (ਹੈ ਕੋਈ ਪੈਨ ਡਾਇਰੀ) ਮੈਂ ਕਿਹਾ ਨਾਲ ਹੀ ਰੱਖਦਾ ਮੈਂ। ਬਸ ਕੱਢ ਕੇ ਪੈਨ ਲਿੱਖਣ ਲੱਗ ਗਿਆ। ਇੱਕੋ ਝਟਕੇ ‘ਚ ਗਾਣਾ ਲਿਖਿਆ ਗਿਆ। ਉਦੋਂ ਵੀ ਇਹ ਗਾਣਾ ਦੋ ਤਰ੍ਹਾਂ ਦਾ ਲਿਖਿਆ ਸੀ। ਪਹਿਲੀ ਕੈਸਿਡ 1999 ਤੋਂ ਪਹਿਲਾਂ ਰਿਕਾਰਡ ਕੀਤੀ ਗਈ। ਫਿਰ ਪਿਆ ਰਿਹਾ, ਪਿਆ ਰਿਹਾ, ਫਿਰ ਹੁਣ ਇਸ ਦਾ ਸਬਬ ਬਣਿਆ।
ਜ਼ਿੰਦਗੀ ਦੇ ਪਹਿਰੀਆਂ ਚੋਂ ਇੱਕ ਗੀਤ।
ਬੇਈਮਾਨ
ਬਿਨਾਂ ਸ਼ੱਕ ਬੱਬੂ ਮਾਨ ਪੰਜਾਬੀ ਸੰਗੀਤ ਉਦਯੋਗ ਦੇ ਸਭ ਤੋਂ ਵੱਕਾਰੀ ਨਾਵਾਂ ਵਿੱਚੋਂ ਇੱਕ ਹੈ। ਉਸ ਦਾ ਹਰ ਐਲਾਨ ਉਸ ਦੇ ਸਮਰਥਕਾਂ ਵਿੱਚ ਇੱਕ ਖਾਸ ਕਿਸਮ ਦਾ ਉਤਸ਼ਾਹ ਪੈਦਾ ਕਰਦਾ ਹੈ। ਉਨ੍ਹਾਂ ਦਾ ਇਹ ਗੀਤ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਧੂਮ ਮਚਾ ਰਿਹਾ ਹੈ। ਬੀਤੇ ਦਿਨੀਂ ਉਸ ਦੇ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੇ ਦਰਸ਼ਕਾਂ ਨੂੰ ਡੂੰਘੀ ਸੋਚ ਵਿਚ ਪਾ ਦਿੱਤਾ ਸੀ ਕਿ ਉਸ ਦੇ ਨਵੇਂ ਗੀਤ ਦਾ ਸੰਕਲਪ ਕੀ ਹੋਵੇਗਾ।
‘Kalam Kalla’ 19 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ। ਬੱਬੂ ਮਾਨ ਨੇ ਇਹ ਗੀਤ ਉਨ੍ਹਾਂ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਰਿਲੀਜ਼ ਕੀਤਾ ਜਿਨ੍ਹਾਂ ਨੇ ਖੇਤਾਂ ਵਿੱਚ ਹਰ ਸਮੇਂ ਫਸਲਾਂ ਉਗਾਉਣ ਲਈ ਸਖ਼ਤ ਮਿਹਨਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਭਰ ਦੇ ਕਿਸਾਨਾਂ ਦੇ ਹੱਕ ਵਿੱਚ ਗੀਤਕਾਰੀ ਵੀ ਕੀਤੀ ਹੈ।