Daily Shaving benefits: ਅੱਜਕੱਲ੍ਹ ਮਰਦਾਂ ‘ਚ ਵੱਡੀ ਦਾੜ੍ਹੀ ਰੱਖਣ ਦਾ ਰੁਝਾਨ ਜ਼ੋਰਾਂ ‘ਤੇ ਹੈ। ਮਰਦਾਂ ਨੂੰ ਇਸ ਤਰ੍ਹਾਂ ਦਾੜ੍ਹੀ ਰੱਖਣਾ ਚੰਗਾ ਲੱਗਦਾ ਹੈ। ਇਸ ਦੇ ਪਿੱਛੇ ਇੱਕ ਹੋਰ ਵੱਡਾ ਕਾਰਨ ਇਹ ਹੈ ਕਿ ਲੜਕਿਆਂ ਨੂੰ ਮੁੰਡਿਆਂ ਦਾ ਰਫ ਕੂਲ ਲੁੱਕ ਵੀ ਕਾਫੀ ਪਸੰਦ ਆਉਂਦਾ ਹੈ। ਜਿਸ ਕਾਰਨ ਦਾੜ੍ਹੀ ਰੱਖਣ ਦਾ ਫੈਸ਼ਨ ਬਹੁਤ ਵਧ ਰਿਹਾ ਹੈ।
ਪਰ ਮਰਦ ਸ਼ਾਇਦ ਰੋਜ਼ਾਨਾ ਸ਼ੇਵ ਕਰਨ ਦੇ ਫਾਇਦਿਆਂ ਤੋਂ ਅਣਜਾਣ ਹਨ। ਪਰ ਇਸ ਲੇਖ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਯਕੀਨੀ ਤੌਰ ‘ਤੇ ਰੋਜ਼ਾਨਾ ਆਪਣੀ ਦਾੜ੍ਹੀ ਸ਼ੇਵ ਜ਼ਰੂਰ ਕਰੋਗੇ। ਜੇਕਰ ਤੁਸੀਂ ਰੋਜ਼ਾਨਾ ਸ਼ੇਵ ਕਰਦੇ ਹੋ, ਤਾਂ ਤੁਹਾਡੇ ਚਿਹਰੇ ਦੀ ਚੰਗੀ ਮਾਲਿਸ਼ ਹੁੰਦੀ ਹੈ, ਜਿਸ ਨਾਲ ਚਮੜੀ ਚਮਕਦਾਰ ਹੋਣ ਲੱਗਦੀ ਹੈ।
ਇਸ ਤੋਂ ਇਲਾਵਾ ਰੋਜ਼ਾਨਾ ਸ਼ੇਵ ਕਰਨ ਨਾਲ ਚਮੜੀ ‘ਚ ਜਮ੍ਹਾਂ ਹੋਈ ਗੰਦਗੀ ਵੀ ਬਾਹਰ ਨਿਕਲ ਜਾਂਦੀ ਹੈ। ਨਾਲ ਹੀ ਰੋਜ਼ਾਨਾ ਸ਼ੇਵ ਕਰਨ ਨਾਲ ਬੈਕਟੀਰੀਆ ਦੀ ਇਨਫੈਕਸ਼ਨ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ ਤੇ ਇਹ ਖ਼ਰਾਬ ਬੈਕਟੀਰੀਆ ਨੂੰ ਦੂਰ ਕਰਦਾ ਹੈ। ਇਸ ਦੇ ਨਾਲ ਚਮੜੀ ਦੇ ਮਰੇ ਹੋਏ ਸੈੱਲ ਵੀ ਬਾਹਰ ਆ ਜਾਂਦੇ ਨੇ ਅਤੇ ਇਸ ਕਾਰਨ ਚਮੜੀ ‘ਤੇ ਦਾਗ-ਧੱਬਿਆਂ ਦੇ ਨਿਸ਼ਾਨ ਵੀ ਘੱਟ ਹੋਣ ਲੱਗਦੇ ਹਨ।
ਰੋਜ਼ਾਨਾ ਸ਼ੇਵ ਕਰਨ ਨਾਲ ਤੁਹਾਡੀ ਚਮੜੀ ਦਾ PH ਪੱਧਰ ਬਰਕਰਾਰ ਰਹਿੰਦਾ ਹੈ। ਸ਼ੇਵਿੰਗ ਲਈ ਤੁਸੀਂ ਜੋ ਕਰੀਮ, ਜੈੱਲ, ਸ਼ੇਵਿੰਗ ਤੇਲ ਦੀ ਵਰਤੋਂ ਕਰਦੇ ਹੋ, ਉਹ ਤੁਹਾਡੀ ਚਮੜੀ ਨੂੰ ਸੁੰਦਰ ਬਣਾਉਣ ਲਈ ਬਹੁਤ ਫਾਇਦੇਮੰਦ ਹੈ। ਸ਼ੇਵ ਕਰਨ ਤੋਂ ਬਾਅਦ ਚਮੜੀ ‘ਤੇ ਠੰਢਾ ਦੁੱਧ ਅਤੇ ਪਪੀਤਾ ਲਗਾਓ, ਜਿਸ ਨਾਲ ਚਮੜੀ ‘ਤੇ ਧੱਫੜ ਅਤੇ ਜਲਣ ਨਹੀਂ ਹੁੰਦੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h