Corona Virus: ਜੰਗਲੀ ਜਾਨਵਰਾਂ ਨੂੰ ਖਾਣਾ ਕਿੰਨਾ ਖਤਰਨਾਕ ਹੋ ਸਕਦਾ ਹੈ, ਕੋਰੋਨਾ ਵਾਇਰਸ ਇਸ ਦਾ ਇੱਕ ਸਬੂਤ ਹੈ। ਚਮਗਿੱਦੜਾਂ ਦੁਆਰਾ ਫੈਲੇ ਇਸ ਵਾਇਰਸ ਨੇ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਚਮਗਿੱਦੜ ਦਾ ਨਾਂ ਸੁਣ ਕੇ ਲੋਕ ਡਰਨ ਲੱਗ ਪਏ, ਪਰ ਕੁਝ ਸ਼ਰਾਰਤੀ ਲੋਕ ਅਜੇ ਵੀ ਇਸ ਜਾਨਵਰ ਨੂੰ ਆਪਣੇ ਖਾਣੇ ‘ਚ ਸ਼ਾਮਲ ਕਰ ਰਹੇ ਹਨ।
ਹਾਲ ਹੀ ‘ਚ ਕੋਰੋਨਾ ਵਾਇਰਸ ਵਰਗੀ ਖਤਰਨਾਕ ਮਹਾਮਾਰੀ ਫੈਲਾਉਣ ਵਾਲੇ ਚਮਗਿੱਦੜ ਦਾ ਸੂਪ ਪੀਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਔਰਤ ਚਮਗਿੱਦੜ ਦਾ ਸੂਪ ਪੀਂਦੀ ਨਜ਼ਰ ਆ ਰਹੀ ਹੈ। ਪੁਲਸ ਨੇ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੇ ਮੁਆਫੀ ਵੀ ਮੰਗ ਲਈ ਹੈ। ਉਹ ਔਰਤ ਪੇਸ਼ੇ ਤੋਂ ਟੀਚਰ ਅਤੇ ਯੂਟਿਊਬਰ ਵੀ ਹੈ, ਲੱਖਾਂ ਲੋਕ ਉਸ ਨੂੰ ਫਾਲੋ ਕਰਦੇ ਹਨ।
ਔਰਤ ਨੇ 9 ਨਵੰਬਰ ਨੂੰ ਸਾਖੋਨ ਨਖੋਨ ਸੂਬੇ ਵਿੱਚ ਆਪਣੇ ਆਪ ਨੂੰ ਚਮਗਿੱਦੜ ਦਾ ਸੂਪ ਪੀਂਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਸੀ। ਵੀਡੀਓ ਵਿੱਚ, ਉਹ ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰ ਰਹੀ ਸੀ। ਉਸਨੇ ਇਹ ਵਿਵਾਦਿਤ ਵੀਡੀਓ ਆਪਣੇ ਚੈਨਲ ‘ਤੇ ‘ਜਿਨ ਜ਼ੈਪ ਬੇਪ ਨੂਆ ਨੂਆ’ (ਮਸਾਲੇਦਾਰ ਅਤੇ ਸੁਆਦੀ ਖਾਓ) ‘ਤੇ ਪਾਈ ਸੀ, ਜਿਸ ਵਿੱਚ ਉਹ ਸੂਪ ਵਿੱਚੋਂ ਇੱਕ ਚਮਗਿੱਦੜ ਖਾ ਰਹੀ ਸੀ। ਜਦੋਂ ਪੁਲਿਸ ਨੇ ਇਹ ਵੀਡੀਓ ਦੇਖਿਆ ਤਾਂ ਉਨ੍ਹਾਂ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਉਸ ਨੂੰ ਜਾਂ ਤਾਂ 5 ਸਾਲ ਦੀ ਕੈਦ ਜਾਂ 11 ਲੱਖ ਜੁਰਮਾਨਾ ਭਰਨਾ ਪੈ ਸਕਦਾ ਹੈ।
1 ਮਿੰਟ 40 ਸੈਕਿੰਡ ਦੇ ਇਸ ਕਲਿੱਪ ਵਿੱਚ ਔਰਤ ਸੂਪ ਨੂੰ ਸਵਾਦਿਸ਼ਟ ਅਤੇ ਪੌਸ਼ਟਿਕ ਦੱਸ ਰਹੀ ਸੀ। ਇਸ ਨੂੰ ਦੇਖ ਕੇ ਸ਼ਿਕਾਇਤ ਕਰਨ ਵਾਲਿਆਂ ਦੀ ਲਾਈਨ ਲੱਗ ਗਈ। ਲੋਕਾਂ ਨੇ ਕੰਮੈਂਟ ਕਰਦੇ ਲਿਖਿਆ ਜੇਕਰ ਕੋਈ ਮਹਾਂਮਾਰੀ ਫੈਲ ਗਈ ਤਾਂ ਇਹ ਬਹੁਤ ਬੁਰਾ ਹੋਵੇਗਾ। ਇਸ ਦੇ ਨਾਲ ਹੀ ਮਾਹਿਰਾਂ ਦੀ ਮੰਨੀਏ ਤਾਂ ਚਮਗਿੱਦੜ ਦੇ ਮਾਸ ‘ਚ ਇਨਫੈਕਸ਼ਨ ਹੋਣ ਦਾ ਖਤਰਾ ਖਾਣਾ ਪਕਾਉਣ ‘ਤੇ ਵੀ ਬਣਿਆ ਰਹਿੰਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h