Shehnaaz Gill with Salman Number: ਸ਼ਹਿਨਾਜ਼ ਗਿੱਲ, ਜਲਦ ਹੀ ਬਾਲੀਵੁੱਡ ਖ਼ਾਨ ਸਲਮਾਨ ਦੀ ਆਉਣ ਵਾਲੀ ਫਿਲਮ ‘Kisi Ka Bhai Kisi Ki Jaan’ ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਸ਼ਹਿਨਾਜ਼ ਨੇ ਫਿਲਮ ‘ਚ ਚੰਗੀ ਭੂਮਿਕਾ ਨਿਭਾਈ ਹੈ ਅਤੇ ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਵੀ ਪੂਰੀ ਸਟਾਰ ਕਾਸਟ ਦੀ ਤਰ੍ਹਾਂ ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ।
ਇਸ ਦੌਰਾਨ ਫਿਲਮ ਦੀ ਟੀਮ ਹਾਲ ਹੀ ‘ਚ ‘ਦ ਕਪਿਲ ਸ਼ਰਮਾ ਸ਼ੋਅ’ (The Kapil Sharma Show) ‘ਤੇ ਨਜ਼ਰ ਆਈ ਤੇ ਉੱਥੇ ਸ਼ਹਿਨਾਜ਼ ਨੇ ਖੁਲਾਸਾ ਕੀਤਾ ਕਿ ਉਸ ਨੇ ਇੱਕ ਵਾਰ ਸਲਮਾਨ ਦਾ ਫੋਨ ਨੰਬਰ ਬਲਾਕ ਕਰ ਦਿੱਤਾ ਸੀ।
ਸਲਮਾਨ ਨੇ ਕੀਤਾ ਸੀ ਸ਼ਹਿਨਾਜ਼ ਨੂੰ ਫੋਨ
ਦੱਸ ਦੇਈਏ ਕਿ ਕਾਮੇਡੀ ਸ਼ੋਅ ‘ਚ ਕਪਿਲ ਸ਼ਰਮਾ ਨਾਲ ਗੱਲਬਾਤ ਕਰਦੇ ਹੋਏ ਸ਼ਹਿਨਾਜ਼ ਨੇ ਦੱਸਿਆ ਸੀ ਕਿ- ‘ਇਹ ਕਿਸਾ ਉਦੋਂ ਦਾ ਹੈ ਜਦੋਂ ਸਲਮਾਨ ਨੇ ਉਨ੍ਹਾਂ ਨੂੰ ‘ਕਿਸ ਕਾ ਭਾਈ ਕਿਸੀ ਕੀ ਜਾਨ’ ‘ਚ ਰੋਲ ਆਫਰ ਕਰਨ ਲਈ ਬੁਲਾਇਆ ਸੀ ਤੇ ਉਸ ਸਮੇਂ ਉਹ ਅੰਮ੍ਰਿਤਸਰ ‘ਚ ਸੀ। ਜਦੋਂ ਸਲਮਾਨ ਨੇ ਫ਼ੋਨ ਕੀਤਾ ਤਾਂ ਇਹ ਉਸਦੇ ਫ਼ੋਨ ‘ਤੇ Unknown Number ਦਿਖਾ ਰਿਹਾ ਸੀ।’
ਸ਼ਹਿਨਾਜ਼ ਨੇ Truecaller ਐਪ ‘ਤੇ ਸਰਚ ਕੀਤਾ ਨੰਬਰ
ਦੂਜੇ ਪਾਸੇ ਸ਼ਹਿਨਾਜ਼ ਅੱਗੇ ਕਹਿੰਦੀ ਹੈ ਕਿ- ਉਸ ਨੂੰ Unknown Number ਨੂੰ ਬਲਾਕ ਕਰਨ ਦੀ ਆਦਤ ਹੈ ਤੇ ਉਸ ਨੇ ਇਹ ਜਾਣੇ ਬਗੈਰ ਕਿ ਇਹ ਸਲਮਾਨ ਖ਼ਾਨ ਦਾ ਕਾਲ ਸੀ, ਤੁਰੰਤ ਨੰਬਰ ਨੂੰ ਬਲਾਕ ਕਰ ਦਿੱਤਾ। ਕੁਝ ਮਿੰਟਾਂ ਬਾਅਦ ਸ਼ਹਿਨਾਜ਼ ਨੂੰ ਸੁਨੇਹਾ ਮਿਲਿਆ ਕਿ ਸਲਮਾਨ ਉਸ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ਹਿਨਾਜ਼ ਨੂੰ ਇਸ ‘ਤੇ ਯਕੀਨ ਨਹੀਂ ਹੋਇਆ ਤੇ ਫਿਰ ਉਸਨੇ ਨੰਬਰ ਕੰਫਰਮ ਕਰਨ ਲਈ Truecaller ਐਪ ‘ਤੇ ਨੰਬਰ ਸਰਚ ਕੀਤਾ ਤੇ ਫਿਰ ਪਤਾ ਲੱਗਾ ਕਿ ਇਹ ਅਸਲ ਵਿੱਚ ਸਲਮਾਨ ਖ਼ਾਨ ਦਾ ਨੰਬਰ ਹੈ। ਇਸ ਤੋਂ ਤੁਰੰਤ ਬਾਅਦ ਸ਼ਹਿਨਾਜ਼ ਨੇ ਸਲਮਾਨ ਦਾ ਨੰਬਰ ਅਨਬਲੌਕ ਕੀਤਾ ਤੇ ਉਸ ਨੂੰ ਵਾਪਸ ਕਾਲ ਕੀਤੀ। ਇਸ ਤੋਂ ਬਾਅਦ ਸਲਮਾਨ ਨੇ ਉਨ੍ਹਾਂ ਨੂੰ ਫਿਲਮ ‘ਚ ਰੋਲ ਆਫਰ ਕੀਤਾ ਅਤੇ ਇਸ ਤਰ੍ਹਾਂ ਸ਼ਹਿਨਾਜ਼ ਨੂੰ ਬਾਲੀਵੁੱਡ ‘ਚ ਡੈਬਿਊ ਕਰਨ ਦਾ ਮੌਕਾ ਮਿਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h