Shehnaaz Gill: ‘ਬਿੱਗ ਬੌਸ’ ਫੇਮ ਐਕਟਰਸ ਸ਼ਹਿਨਾਜ਼ ਗਿੱਲ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਸ਼ਹਿਨਾਜ਼ ਗਿੱਲ ਹਾਲ ਹੀ ‘ਚ ਇਕ ਫਿਲਮ ਦੇਖ ਕੇ ਫੁੱਟ-ਫੁੱਟ ਕੇ ਰੋ ਪਈ।
ਦੱਸ ਦਈਏ ਕਿ ਬੀਤੇ ਦਿਨੀਂ ਮੁੰਬਈ ‘ਚ ਅਮਿਤਾਭ ਬੱਚਨ, ਅਨੁਪਮ ਖੇਰ, ਬੋਮਨ ਇਰਾਨੀ ਅਤੇ ਡੈਨੀ ਡੇਨਜੋਂਗੱਪਾ ਸਟਾਰਰ ਫਿਲਮ ‘ਉਂਚਾਈ’ (Uunchai) ਦਾ ਗ੍ਰੈਂਡ ਪ੍ਰੀਮੀਅਰ ਆਯੋਜਿਤ ਕੀਤਾ ਗਿਆ, ਜਿਸ ਨੂੰ ਦੇਖਣ ਲਈ ਸ਼ਹਿਨਾਜ਼ ਗਿੱਲ ਵੀ ਪਹੁੰਚੀ। ਸ਼ੁੱਕਰਵਾਰ ਦੇਸ਼ ਭਰ ਦੇ ਸਿਨੇਮਾਘਰਾਂ ‘ਚ ‘ਉਂਚਾਈ’ ਰਿਲੀਜ਼ ਹੋਈ, ਇਸ ਫਿਲਮ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਹੈ।
ਸਲਮਾਨ ਖ਼ਾਨ, ਅਭਿਸ਼ੇਕ ਬੱਚਨ, ਅਕਸ਼ੈ ਕੁਮਾਰ, ਫਰਦੀਨ ਖ਼ਾਨ, ਸ਼ਹਿਨਾਜ਼ ਗਿੱਲ, ਜਯਾ ਬੱਚਨ ਅਤੇ ਕੰਗਨਾ ਰਣੌਤ ਵਰਗੇ ਕਈ ਵੱਡੇ ਸਿਤਾਰੇ ‘ਉਂਚਾਈ’ ਦੇ ਗ੍ਰੈਂਡ ਪ੍ਰੀਮੀਅਰ ‘ਚ ਪਹੁੰਚੇ। ਫਿਲਮ ਦੇਖਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਫਿਲਮ ਦੇਖ ਕੇ ਉਨ੍ਹਾਂ ਨੂੰ ਰੋਣਾ ਪਿਆ ਤਾਂ ਸ਼ਹਿਨਾਜ਼ ਨੇ ਕਿਹਾ, ‘ਹਾਂ ਬਹੁਤ।’
ਦੇਖੋ ਸ਼ਹਿਨਾਜ਼ ਗਿੱਲ ਨੇ ਕੀ ਕਿਹਾ?
View this post on Instagram
ਫਿਲਮ ਹਿੱਟ ਅਤੇ ਫਲਾਪ ਹੋਣ ਦੇ ਸਵਾਲ ‘ਤੇ ਉਸ ਨੇ ਕਿਹਾ, ‘ਫਿਲਮ ਯਕੀਨੀ ਤੌਰ ‘ਤੇ ਹਿੱਟ ਹੋਵੇਗੀ, ਮੈਂ ਕਹਿ ਰਹੀ ਹਾਂ ਕਿ ਮੈਂ ਬਹੁਤ ਰੋਈ। ਬਹੁਤ ਸੋਹਣੀ ਫਿਲਮ ਹੈ, ਹਰ ਕਿਸੇ ਨੂੰ ਦੇਖਣੀ ਚਾਹੀਦੀ ਹੈ। ਜਿੱਥੋਂ ਤੱਕ ਮੈਂ ਇਸਨੂੰ ਸਮਝੀ ਹਾਂ ਇਸ ਵਿੱਚ ਇੱਕ ਮੈਸੇਜ ਹੈ। ਅਸੰਭਵ ਚੀਜ਼ਾਂ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ।’