Guru Randhawa-Shehnaaz Gill’s Song Moon Rise: ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਨੇ ਗਾਣੇ ਦੇ ਸੈੱਟ ‘ਤੇ ਆਪਣੇ ਵਲੋਂ ਕੀਤੀ ਮਸਤੀ ਦੇ ਬਿਹਾਇੰਡ ਦ ਸੀਨ ਸ਼ੇਅਰ ਕੀਤੇ ਸੀ। ਦੋਵਾਂ ਦੇ ਇਨ੍ਹਾਂ ਵੀਡੀਓਜ਼ ਨੇ ਇੰਟਰਨੈੱਟ ‘ਤੇ ਖੂਬ ਲਾਈਮਲਾਈਟ ਹਾਸਲ ਕੀਤੀ। ਇਸ ਦੇ ਨਾਲ ਹੀ ਹੁਣ ਆਖਰਕਾਰ ਇਸ ਗਾਣੇ ਦਾ ਵੀਡੀਓ ਵੀ ਰਿਲੀਜ਼ ਹੋ ਗਿਆ ਹੈ। ਮੂਨ ਰਾਈਜ਼ ਨਾਂਅ ਦਾ ਇਹ ਮਿਊਜ਼ਿਕ ਵੀਡੀਓ ਪਹਿਲਾਂ ਹੀ ਲੋਕਾਂ ਦੀ ਪਲੇਲਿਸਟ ਦਾ ਹਿੱਸਾ ਬਣ ਗਿਆ ਹੈ।
ਦੱਸ ਦਈਏ ਕਿ ਭੂਸ਼ਣ ਕੁਮਾਰ ਵਲੋਂ ਨਿਰਮਿਤ ਐਲਬਮ ‘ਮੈਨ ਆਫ ਦਾ ਮੂਨ’ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ‘ਮੂਨ ਰਾਈਜ਼’ ਦੇ ਆਡੀਓ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਿਫਟੀ ਵਲੋਂ ਨਿਰਦੇਸ਼ਤ ਇਸ ਸੰਗੀਤ ਵੀਡੀਓ ਵਿੱਚ ਨਵੀਂ ਆਨਸਕ੍ਰੀਨ ਜੋੜੀ ਗੁਰੂ ਅਤੇ ਸ਼ਹਿਨਾਜ਼ ਨੇ ਸ਼ਾਨਦਾਰ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਗਾਣੇ ਨੂੰ ਖੁਦ ਗੁਰੂ ਰੰਧਾਵਾ ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ, ਜਦੋਂ ਕਿ ਇਸ ਦਾ ਮਿਊਜ਼ਿਕ ਸੰਜੇ ਨੇ ਤਿਆਰ ਕੀਤਾ ਹੈ।
ਮਿਊਜ਼ਿਕ ਵੀਡੀਓ ਬਾਰੇ ਗੱਲ ਕਰਦਿਆਂ ਗੁਰੂ ਰੰਧਾਵਾ ਨੇ ਕਿਹਾ, ”ਮੂਨ ਰਾਈਜ਼ ਦੇ ਆਡੀਓ ਵਰਜ਼ਨ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ ਮੈਂ ਇਸ ਗੀਤ ਦਾ ਮਿਊਜ਼ਿਕ ਵੀਡੀਓ ਰਿਲੀਜ਼ ਕਰਕੇ ਬੇਹੱਦ ਖੁਸ਼ ਹਾਂ।ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਦੇ ਲਈ ਸ਼ਹੀਨਾਜ਼ ਤੋਂ ਬੇਸਟ ਕੋਈ ਹੋ ਸਕਦਾ ਹੈ ਕਿਉਂਕਿ ਉਹ ਇੱਕ ਫੰਨ ਲਵਿੰਗ ਪਰਸਨ ਹੈ ਜੋ ਪੂਰੇ ਮੂਡ ਨੂੰ ਵਧੀਆ ਕਰਦੀ ਹੈ। ਸਾਡੇ ਕੋਲ ਬਹੁਤ ਸਾਰੇ ਮਜ਼ਾਕੀਆ ਅਤੇ ਮਨੋਰੰਜਕ ਪਲਾਂ ਦੇ ਨਾਲ ਸ਼ੂਟਿੰਗ ਕਰਨ ਦਾ ਸ਼ਾਨਦਾਰ ਸਮਾਂ ਸੀ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਸੰਗੀਤ ਵੀਡੀਓ ਨੂੰ ਦੇਖ ਕੇ ਉਨਾ ਹੀ ਮਜ਼ਾ ਵੀ ਆਏਗਾ, ਜਿੰਨਾ ਅਸੀਂ ਸ਼ੂਟਿੰਗ ਦਾ ਮਾਣਿਆ ਹੈ।”
ਜਦਕਿ ਸ਼ਹਿਨਾਜ਼ ਗਿੱਲ ਨੇ ਕਿਹਾ, “ਗੁਰੂ ਦੇ ਨਾਲ ਸ਼ੂਟਿੰਗ ਕਰਨਾ ਯਕੀਨੀ ਤੌਰ ‘ਤੇ ਇੱਕ ਯਾਦਗਾਰ ਅਨੁਭਵ ਰਿਹਾ ਹੈ, ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਅਸੀਂ ਇਕੱਠੇ ਕੰਮ ਕਰ ਰਹੇ ਸੀ। ਅਸੀਂ ਇੱਕ ਦੂਜੇ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਹਾਂ ਤੇ ਫਿਰ ਇੰਨੀ ਖੂਬਸੂਰਤ ਲਈ ਇਕੱਠੇ ਆਉਣਾ ਬਹੁਤ ਵਧੀਆ ਸੀ। ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਸਾਨੂੰ ਬਹੁਤ ਮਜ਼ੇਦਾਰ ਸਮਾਂ ਮਿਲਿਆ ਅਤੇ ਮੈਂ ਅੱਗੇ ਵੀ ਹੋਰ ਪ੍ਰੋਜੈਕਟਾਂ ਦੀ ਉਡੀਕ ਕਰ ਰਹੀ ਹਾਂ।”
ਮਿਊਜ਼ਿਕ ਵੀਡੀਓ ਦੇ ਨਿਰਦੇਸ਼ਕ ਗਿਫਟੀ ਨੇ ਕਿਹਾ, “ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਪੂਰੇ ਮਿਊਜ਼ਿਕ ਵੀਡੀਓ ‘ਚ ਕੈਮਿਸਟਰੀ ਜ਼ਬਰਦਸਤ ਹੈ। ਦੋਵੇਂ ਮਸਤੀ ਕਰਨ ਵਾਲੀਆਂ ਸ਼ਖਸੀਅਤਾਂ ਹਨ ਤੇ ਇਹ ਸਕ੍ਰੀਨ ‘ਤੇ ਵੀ ਨਜ਼ਰ ਆਇਆ। ਦੋਵਾਂ ਨੇ ਗਾਣੇ ਨਾਲ ਪੂਰਾ ਇਨਸਾਫ ਕੀਤਾ ਹੈ।
ਟੀ-ਸੀਰੀਜ਼ ਵਲੋਂ ਗੁਰੂ ਰੰਧਾਵਾ ਦਾ ਗਾਣਾ ‘ਮੂਨ ਰਾਈਜ਼’ ਪੇਸ਼ ਕਰਦੀ ਹੈ। ਇਸ ਗੀਤ ਦਾ ਸੰਗੀਤ ਸੰਜੇ ਨੇ ਤਿਆਰ ਕੀਤਾ ਹੈ। ਨਿਰਦੇਸ਼ਕ ਗਿਫਟੀ ਦੁਆਰਾ ਨਿਰਦੇਸ਼ਿਤ ਇਸ ਮਿਊਜ਼ਿਕ ਵੀਡੀਓ ਵਿੱਚ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਤਾਜ਼ਾ ਜੋੜੀ ਨਜ਼ਰ ਆ ਰਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h