ਬਿੱਗ ਬੌਸ 13 ਫੇਮ Shehnaaz Gill ਇਨ੍ਹੀਂ ਦਿਨੀਂ ਬੈਕ-ਟੂ-ਬੈਕ ਪ੍ਰੋਜੈਕਟਾਂ ‘ਚ ਰੁੱਝੀ ਹੋਈ ਹੈ। ‘ਘਣੀ ਸਿਆਨੀ’ ਗਾਣੇ ਦੇ ਸੁਪਰਹਿੱਟ ਹੋਣ ਤੋਂ ਬਾਅਦ ਸ਼ਹਿਨਾਜ਼ ਹਾਲ ਹੀ ਵਿੱਚ ਦਿੱਲੀ ਵਿੱਚ ਕੇਨ ਫਰਨਜ਼ ਦੇ ਇਵੈਂਟ ਵਿੱਚ ਪਹੁੰਚੀ, ਜਿੱਥੇ ਉਸਨੇ ਰੈਂਪ ਵਾਕ ਕੀਤਾ।

ਹੁਣ ਸ਼ਹਿਨਾਜ਼ ਗਿੱਲ ਦਿੱਲੀ ਤੋਂ ਮੁੰਬਈ ਵਾਪਸ ਆ ਗਈ ਹੈ। ਮੁੰਬਈ ਏਅਰਪੋਰਟ ਤੋਂ ਸ਼ਹਿਨਾਜ਼ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ‘ਚ ਪੰਜਾਬ ਦੀ ਕੈਟਰੀਨਾ ਕੈਫ ਬਲੈਕ ਹੂਡੀ ਅਤੇ ਮਾਸਕ ਪਾਏ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਕੈਪ ਵੀ ਪਾਈ ਹੈ। ਤਸਵੀਰਾਂ ‘ਚ ਸ਼ਹਿਨਾਜ਼ ਬਿਲਕੁਲ ਵੀ ਪਛਾਣੀ ਨਹੀਂ ਜਾ ਰਹੀ।

ਸ਼ਹਿਨਾਜ਼ ਨੇ ਬਲੈਕ ਹੂਡੀ ਦੇ ਨਾਲ ਨੀਲੇ ਰੰਗ ਦੀ ਡੈਨਿਮ ਪੈਂਟ ਪਾਈ ਹੋਈ ਹੈ। ਇਸ ਦੇ ਨਾਲ ਹੀ ਐਕਟਰਸ ਨੇ ਪਿੰਕ ਕੈਪ ਤੇ ਚਿਹਰੇ ‘ਤੇ ਮਾਸਕ ਲਗਾਇਆ ਹੋਇਆ ਹੈ।

ਇਸ ਤਸਵੀਰ ‘ਚ ਸ਼ਹਿਨਾਜ਼ ਗਿੱਲ ਪੈਪਸ ਦੇ ਕੈਮਰਿਆਂ ਤੋਂ ਬਚਣ ਲਈ ਸਿਰ ਝੁਕਾਉਂਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦਾ ਪੈਪਸ ਨਾਲ ਅਜਿਹਾ ਵਿਵਹਾਰ ਸਭ ਨੂੰ ਹੈਰਾਨ ਕਰ ਰਿਹਾ ਹੈ।

ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਸ਼ਹਿਨਾਜ਼ ਗਿੱਲ ਆਪਣੇ ਰਵੱਈਏ ਨੂੰ ਲੈ ਕੇ ਕਾਫੀ ਟ੍ਰੋਲ ਹੋ ਰਹੀ ਹੈ। ਐਕਟਰਸ ਦੀ ਤਸਵੀਰ ‘ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, “ਸਾਨਾ ਤੁਸੀਂ ਰਾਜ ਕੁੰਦਰਾ ਬਣ ਗਏ ਹੋ, ਤੁਸੀਂ ਟੋਪੀ ਅਤੇ ਮਾਸਕ ਨਾਲ ਆਪਣਾ ਚਿਹਰਾ ਲੁਕਾ ਰਹੇ ਹੋ।”

ਆਪਣੇ ਅੰਦਾਜ਼ ਨਾਲ ਫੈਨਸ ‘ਚ ਹਮੇਸ਼ਾ ਸੁਰਖੀਆਂ ਦਾ ਹਿੱਸਾ ਰਹਿਣ ਵਾਲੀ ਸ਼ਹਿਨਾਜ਼ ਹੀ ਦੱਸ ਸਕਦੀ ਹੈ ਕਿ ਉਸ ਨੇ ਆਪਣਾ ਚਿਹਰਾ ਕਿਉਂ ਛੁਪਾਇਆ।
