ਸ਼ਿਵ ਸੈਨਾ ਪ੍ਰਧਾਨ ਹਰੀਸ਼ ਸਿੰਗਲਾ ਜੋ 29 ਅਪ੍ਰੈਲ ਨੂੰ ਪਟਿਆਲਾ ‘ਚ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਣ ਦੇ ਕਾਰਨ 29 ਅਪ੍ਰੈਲ ਤੋਂ ਹੀ ਪਟਿਆਲਾ ਜੇਲ ‘ਚ ਬੰਦ ਹੈ।
ਹਰੀਸ਼ ਸਿੰਗਲਾ ‘ਤੇ ਦਰਜ ਐੱਫਆਈਆਰ ਨੰਬਰ 74 ‘ਚ ਅੱਜ ਸੈਸ਼ਨ ਜੱਜ ਤਰਸੇਮ ਮੰਗਲਾ ਵਲੋਂ ਬਹਿਸ ਸੁਣਨ ਤੋਂ ਬਾਅਦ ਬੇਲ ਦਿੱਤੀ ਗਈ।ਅੱਜ ਸ਼ਾਮ 5 ਵਜੇ ਹਰੀਸ਼ ਸਿੰਗਲਾ ਜੀ ਨੂੰ ਪਟਿਆਲਾ ਜੇਲ੍ਹ ਤੋਂ ਰਿਹਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਅਪ੍ਰੈਲ ‘ਚ ਪਟਿਆਲਾ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਪੁਲਿਸ ਨੇ ਗ੍ਰਿਫ਼ਤਾਰੀਆਂ ਕੀਤੀਆਂ ਸਨ।ਜਿਨ੍ਹਾਂ ‘ਚ ਪੁਲਿਸ ਨੇ ਬਰਜਿੰਦਰ ਸਿੰਘ ਪਰਵਾਨਾ ਸਮੇਤ 6 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਜਿਸ ‘ਚ ਸ਼ਿਵਸੈਨਾ ਆਗੂ ਹਰੀਸ਼ ਸਿੰਗਲਾ ਵੀ ਸ਼ਾਮਿਲ ਸੀ।ਦੱਸ ਦੇਈਏ ਕਿ ਭੜਕਾਊ ਬਿਆਨਾਂ ਦੇ ਚਲਦਿਆਂ ਪੁਲਿਸ ਨੇ ਗੱਗੀ ਪੰਡਿਤ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ।