ਜਲੰਧਰ ਦੇ ਹਲਕਾ ਨਕੋਦਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਬੀਤੀ ਰਾਤ ਹਾਰਟ ਅਟੈਕ ਆਉਣ ਨਾਲ ਦਿਹਾਂਤ ਹੋ ਗਿਆ।ਦਿਹਾਂਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾਵਾਂ ‘ਚ ਸੋਗ ਦੀ ਲਹਿਰ ਹੈ।ਮਿਲੀ ਜਾਣਕਾਰੀ ਮੁਤਾਬਕ ਸ਼ਰਨਜੀਤ ਸਿੰਘ ਆਪਣੇ ਘਰ ‘ਚ ਹੀ ਮੌਜੂਦ ਸੀ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।











