ਦੰਦ ਵੱਖ-ਵੱਖ ਡੇਂਸਿਟੀ ਦੇ ਠੋਸ ਟਿਸ਼ੂ ਨਾਲ ਬਣੇ ਹੁੰਦੇ ਹਨ। ਬਚਪਨ ਵਿੱਚ ਆਏ ਦੰਦ, ਜਿਨ੍ਹਾਂ ਨੂੰ ਆਮ ਭਾਸ਼ਾ ਵਿੱਚ ਦੁੱਧ ਦੇ ਦੰਦ ਕਿਹਾ ਜਾਂਦਾ ਹੈ 6 ਤੋਂ 12 ਸਾਲ ਦੀ ਉਮਰ ਵਿੱਚ ਵੱਖ-ਵੱਖ ਕਾਰਨਾਂ ਕਰਕੇ ਡਿੱਗ ਜਾਂਦੇ ਹਨ ਅਤੇ ਉਸ ਤੋਂ ਬਾਅਦ ਪੱਕੇ ਦੰਦ ਆ ਜਾਂਦੇ ਹਨ। ਹਾਲ ਹੀ ‘ਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇਕ 35 ਸਾਲਾ ਵਿਅਕਤੀ ਦੇ ਸਾਰੇ ਦੰਦ ਟੁੱਟ ਗਏ ਹਨ ਅਤੇ ਜੇਕਰ ਉਸ ਨੇ ਹੁਣ ਦੁਬਾਰਾ ਦੰਦ ਲਗਾਉਣੇ ਹੋਣ ਤਾਂ ਉਸ ਨੂੰ ਲਗਭਗ 36 ਲੱਖ (40,000 ਪੌਂਡ) ਖਰਚ ਕਰਨੇ ਪੈਣਗੇ। ਖਾਣਾ ਖਾਂਦੇ ਸਮੇਂ ਉਸਦੇ ਸਾਰੇ ਦੰਦ ਡਿੱਗ ਗਏ। ਦੰਦ ਟੁੱਟਣ ਤੋਂ ਬਾਅਦ ਉਹ ਕੁਝ ਵੀ ਖਾਣ ਦੇ ਯੋਗ ਨਹੀਂ ਹੈ। ਇਹ ਆਦਮੀ ਕੌਣ ਹੈ ਅਤੇ ਇਸਦੇ ਦੰਦ ਕਿਉਂ ਡਿੱਗੇ? ਇਸ ਬਾਰੇ ਜਾਣੋ।
ਇਹ ਵੀ ਪੜ੍ਹੋ- Watch Video : ਮੋਹਾਲੀ ਤੋਂ ਬਾਅਦ ਗਾਜ਼ੀਆਬਾਦ ‘ਚ ਟੁੱਟਿਆ ਝੂਲਾ, ਰਾਮਲੀਲਾ ਮੇਲੇ ਦੌਰਾਨ ਹੋਇਆ ਹਾਦਸਾ
ਇਹ ਵਿਅਕਤੀ ਕੌਣ ਹੈ
ਆਪਣੇ ਸਾਰੇ ਦੰਦ ਗਵਾਉਣ ਵਾਲੇ ਵਿਅਕਤੀ ਦਾ ਨਾਂ ਅਲੈਗਜ਼ੈਂਡਰ ਸਟੋਇਲੋਵ ਹੈ, ਜੋ ਕਿ ਬ੍ਰਿਸਟਲ (ਇੰਗਲੈਂਡ) ਦਾ ਰਹਿਣ ਵਾਲਾ ਹੈ। ਹੁਣ ਅਲੈਗਜ਼ੈਂਡਰ ਦੀ ਉਮਰ 35 ਸਾਲ ਹੈ ਅਤੇ 6 ਸਾਲ ਪਹਿਲਾਂ 29 ਸਾਲ ਦੀ ਉਮਰ ‘ਚ ਉਸ ਦੇ ਸਾਰੇ ਦੰਦ ਨਿਕਲ ਗਏ ਸਨ। ਜਦੋਂ ਉਸ ਨੇ ਇਸ ਬਾਰੇ ਡਾਕਟਰਾਂ ਨੂੰ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਅਲੈਗਜ਼ੈਂਡਰ ਕੁਝ ਨਹੀਂ ਖਾ ਸਕਦਾ, ਉਹ ਸਿਰਫ ਸ਼ੇਕ ਜਾਂ ਤਰਲ ਦੇ ਰੂਪ ਵਿੱਚ ਭੋਜਨ ਲੈ ਸਕਦਾ ਹੈ।
ਦੰਦ ਦੇ ਨੁਕਸਾਨ ਦਾ ਕਾਰਨ
ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਅਲੈਗਜ਼ੈਂਡਰ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਮੈਨੂੰ ਬਚਪਨ ‘ਚ ਐਂਟੀਬਾਇਓਟਿਕਸ ਦਿੱਤੇ ਗਏ ਸਨ ਹੋ ਸਕਦਾ ਹੈ ਕਿ ਉਸ ਕਾਰਨ ਮੇਰੇ ‘ਤੇ ਇਹ ਸਾਈਡ ਇਫੈਕਟ ਹੋਇਆ ਹੋਵੇ ਅਤੇ ਮੇਰੇ ਦੰਦ ਕਮਜ਼ੋਰ ਹੋ ਗਏ ਅਤੇ ਬਾਹਰ ਡਿੱਗ ਗਏ। ਮੇਰੇ ਮੂੰਹ ‘ਚ ਅਜੇ ਤੱਕ ਇਕ ਵੀ ਦੰਦ ਨਹੀਂ ਹੈ। ਮੈਂ ਯੂਕੇ ਵਿੱਚ ਡਾਕਟਰਾਂ ਨਾਲ ਗੱਲ ਕੀਤੀ, ਉਨ੍ਹਾਂ ਨੇ ਦੱਸਿਆ ਕਿ ਮੇਰੇ ਜਬਾੜੇ ਵਿੱਚੋਂ ਦੰਦਾਂ ਦੀਆਂ ਜੜ੍ਹਾਂ ਕੱਢਣੀਆਂ ਪੈਂਦੀਆਂ ਹਨ ਪਰ ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਜਬਾੜੇ ਦੀਆਂ ਹੱਡੀਆਂ ਵਿੱਚ ਇਨਫੈਕਸ਼ਨ ਹੋ ਸਕਦੀ ਹੈ। ਮੈਂ ਇਸ ਸਮੇਂ ਕਈ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਿਹਾ ਹਾਂ।”
ਇਹ ਵੀ ਪੜ੍ਹੋ- ਆਪਣੇ ਹੌਸਲੇ ਸਦਕਾ 18ਵਾਂ ਜਨਮ ਦਿਨ ਮਨਾ ਰਿਹੈ ਦੋ ਚਿਹਰਿਆਂ ਵਾਲਾ ਇਹ ਬੱਚਾ, ਡਾਕਟਰਾਂ ਨੂੰ ਨਹੀਂ ਸੀ ਬਚਣ ਦੀ ਉਮੀਦ
ਬਚਪਨ ਤੋਂ ਹੀ ਕਰਦੇ ਸੀ ਦੰਦਾਂ ਦੀ ਦੇਖਭਾਲ
ਅਲੈਗਜ਼ੈਂਡਰ ਨੇ ਕਿਹਾ, “ਮੈਨੂੰ ਬਚਪਨ ਤੋਂ ਹੀ ਦੰਦਾਂ ਦੀ ਕੋਈ ਸਮੱਸਿਆ ਨਹੀਂ ਸੀ ਕਿਉਂਕਿ ਮੈਂ ਆਪਣੇ ਦੰਦਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਰਿਹਾ ਸੀ। ਫਿਰ ਜਿਵੇਂ ਹੀ ਮੇਰੇ ਦੰਦ ਡਿੱਗਣ ਲੱਗੇ ਤਾਂ ਮੈਂ ਹੈਰਾਨ ਰਹਿ ਗਿਆ। ਲਗਭਗ 6 ਸਾਲ ਪਹਿਲਾਂ ਤੱਕ ਮੈਨੂੰ ਦੰਦਾਂ ਦੀ ਕੋਈ ਸਮੱਸਿਆ ਨਹੀਂ ਸੀ ਪਰ ਹੌਲੀ-ਹੌਲੀ ਮੇਰੇ ਦੰਦ ਡਿੱਗਣੇ ਸ਼ੁਰੂ ਹੋ ਗਏ ਅਤੇ ਮੈਨੂੰ ਫਿਲਿੰਗ ਦੀ ਜ਼ਰੂਰਤ ਸੀ। ਜਦੋਂ ਪਹਿਲੀ ਵਾਰ ਮੇਰਾ ਇੱਕ ਦੰਦ ਟੁੱਟਿਆ ਤਾਂ ਮੈਂ ਹੈਰਾਨ ਰਹਿ ਗਿਆ ਕਿਉਂਕਿ ਮੈਨੂੰ ਕਦੇ ਉਮੀਦ ਨਹੀਂ ਸੀ ਕਿ ਮੇਰੇ ਸਾਫ਼ ਮੂੰਹ ਵਿੱਚ ਮੈਨੂੰ ਦੰਦਾਂ ਦੀ ਕੋਈ ਸਮੱਸਿਆ ਵੀ ਹੋ ਸਕਦੀ ਸੀ। ਰੋਟੀ ਖਾਂਦੇ ਹੋਏ ਅਚਾਨਕ ਮੇਰਾ ਇੱਕ ਦੰਦ ਟੁੱਟ ਗਿਆ। ਉਸ ਤੋਂ ਬਾਅਦ ਤਿੰਨ ਹਫ਼ਤਿਆਂ ਵਿੱਚ ਮੇਰੇ 10 ਦੰਦ ਟੁੱਟ ਗਏ ਅਤੇ ਅਗਲੇ ਪੰਜ ਸਾਲਾਂ ਵਿੱਚ ਮੇਰੇ ਸਾਰੇ ਦੰਦ ਟੁੱਟ ਗਏ।”
ਅਲੈਗਜ਼ੈਂਡਰ ਨੇ ਅੱਗੇ ਕਿਹਾ, “ਮੈਨੂੰ ਆਪਣੇ ਦੰਦ ਟੁੱਟਣ ਵੇਲੇ ਬਿਲਕੁਲ ਵੀ ਦਰਦ ਮਹਿਸੂਸ ਨਹੀਂ ਹੋਇਆ ਅਤੇ ਨਾ ਹੀ ਮੇਰੇ ਮਸੂੜਿਆਂ ਵਿੱਚੋਂ ਖੂਨ ਨਿਕਲਿਆ। ਇਸ ਤੋਂ ਬਾਅਦ ਮੈਂ ਸਮਝਿਆ ਕਿ ਮੈਂ ਸਾਧਾਰਨ ਭੋਜਨ ਨਹੀਂ ਖਾ ਸਕਦਾ।
ਸਿਰਫ ਤਰਲ ਚੀਜ਼ਾਂ ਹੀ ਖਾਂਦੇ ਸਨ ਅਲੈਗਜ਼ੈਂਡਰ ਸਟੋਇਲੋਵ
ਅਲੈਗਜ਼ੈਂਡਰ ਨੇ ਕਿਹਾ, “ਇਹ ਮੇਰੀ ਜ਼ਿੰਦਗੀ ਦਾ ਬਹੁਤ ਔਖਾ ਸਮਾਂ ਹੈ। ਮੇਰੇ ਬੱਚੇ ਪੀਜ਼ਾ ਖਾਂਦੇ ਹਨ ਪਰ ਮੈਂ ਪੀਜ਼ਾ ਚਬਾ ਵੀ ਨਹੀਂ ਸਕਦਾ। ਲੋਕ ਮੈਨੂੰ ਨਰਮ ਚੀਜ਼ਾਂ ਖਾਣ ਦੀ ਸਲਾਹ ਦਿੰਦੇ ਹਨ ਪਰ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਮੈਂ ਨਰਮ ਭੋਜਨ ਵੀ ਨਹੀਂ ਖਾ ਸਕਦਾ।” ਚਬਾ ਨਹੀਂ ਸਕਦਾ।ਕਈ ਵਾਰ ਮੇਰੀ ਪਤਨੀ ਨੇ ਚਿਕਨ ਨੂੰ ਮਿਕਸਰ ਵਿੱਚ ਪੀਸ ਕੇ ਇਸ ਦਾ ਸ਼ੇਕ ਪੀਣ ਦਿੱਤਾ ਪਰ ਸੁਆਦ ਨਾ ਹੋਣ ਕਾਰਨ ਮੈਂ ਨਹੀਂ ਪੀ ਸਕਿਆ।