ਦਿੱਲੀ ਦੇ ਸ਼ਰਧਾ ਕਤਲ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। 27 ਸਾਲਾ ਸ਼ਰਧਾ ਵਾਕਰ ਨੂੰ ਉਸ ਦੇ ਲਿਵ-ਇਨ ਪਾਰਟਨਰ ਆਫ਼ਤਾਬ ਪੂਨਾਵਾਲਾ ਨੇ ਬੇਰਹਿਮੀ ਨਾਲ ਮਾਰ ਦਿੱਤਾ। ਲਾਸ਼ ਨੂੰ ਠਿਕਾਣੇ ਲਗਾਉਣ ਲਈ ਆਫਤਾਬ ਨੇ ਲਾਸ਼ ਨੂੰ 35 ਟੁਕੜਿਆਂ ‘ਚ ਕੱਟਿਆ ਤੇ ਅਗਲੇ ਕਈ ਹਫ਼ਤਿਆਂ ਤੱਕ ਟੁਕੜਿਆਂ ਨੂੰ ਪੌਲੀਥੀਨ ਬੈਗ ‘ਚ ਪਾ ਕੇ ਜੰਗਲ ਵਿੱਚ ਸੁੱਟਦਾ ਰਿਹਾ।
ਇਸ ਕੇਸ ‘ਚ ਪੁਲਿਸ ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ ਕਿਸੇ ਦੀ ਵੀ ਰੂਹ ਨੂੰ ਕੰਬਾ ਸਕਦੀ ਹੈ। ਸਾਰਾ ਮਾਮਲਾ ਜਾਣਨ ਤੋਂ ਬਾਅਦ ਹਰ ਕੋਈ ਸੋਚ ਰਿਹਾ ਹੈ ਕਿ ਇਸ ਤਰ੍ਹਾਂ ਦੇ ਕਤਲ ਨੂੰ ਅੰਜ਼ਾਮ ਦੇਣ ਲਈ ਆਫਤਾਬ ਦੇ ਅੰਦਰ ਕਿੰਨੀ ਹਿੰਸਾ ਕਿਵੇਂ ਭਰੀ ਹੋਵੇਗੀ। ਖ਼ਬਰਾਂ ਮੁਤਾਬਕ ਆਫਤਾਬ ਨੇ ਪੁਲਿਸ ਨੂੰ ਦੱਸਿਆ ਹੈ ਕਿ ਇਹ ਆਈਡੀਆ ਉਸ ਨੂੰ ਮਸ਼ਹੂਰ ਅਮਰੀਕੀ ਕ੍ਰਾਈਮ ਸੀਰੀਜ਼ ‘Dexter’ ਤੋਂ ਆਇਆ।
ਵਿਜੀਲੈਂਟ ਜਸਟਿਸ ਫੋਰੈਂਸਿਕ ਮਾਹਰ – Dexter
ਸ਼ੋਅ ਦਾ ਮੁੱਖ ਪਾਤਰ ਡੇਕਸਟਰ ਮੋਰਗਨ ਮਿਆਮੀ ਮੈਟਰੋ ਪੁਲਿਸ ਵਿਭਾਗ ਦਾ ਫੋਰੈਂਸਿਕ ਟੈਕਨੀਸ਼ੀਅਨ ਹੰਦਾ ਹੈ। ਉਹ ਦਿਨ ਵੇਲੇ ਆਪਣੇ ਵਿਭਾਗ ਲਈ ਜੁਰਮਾਂ ਨੂੰ ਹੱਲ ਕਰਦਾ ਸੀ, ਪਰ ਰਾਤ ਨੂੰ ਇੱਕ ਤੇਜ਼ ਸੀਰੀਅਲ ਕਿਲਰ ਦੀ ਜ਼ਿੰਦਗੀ ਬਤੀਤ ਕਰਦਾ ਸੀ। ਰਾਤ ਦੇ ਹਨੇਰੇ ਵਿੱਚ ਡੇਕਸਟਰ ਉਨ੍ਹਾਂ ਅਪਰਾਧੀਆਂ ਨੂੰ ਮਾਰਦਾ ਹੈ, ਜਿਨ੍ਹਾਂ ਨੂੰ ਉਹ ਸਮਝਦਾ ਹੈ ਕਿ ਨਿਆਂ ਪ੍ਰਣਾਲੀ ਢੁਕਵੀਂ ਸਜ਼ਾ ਦੇਣ ‘ਚ ਅਸਫਲ ਰਹੀ।
ਸ਼ੋਅ ਦੇ ਪਹਿਲੇ ਸੀਜ਼ਨ ਵਿੱਚ, ਉਹ ਪੀੜਤ ਦੇ ਸਰੀਰ ਦੇ ਟੁਕੜੇ ਕਰਦਾ ਤੇ ਟੁਕੜਿਆਂ ਨੂੰ ਕੂੜੇ ਦੇ ਥੈਲਿਆਂ ਵਿੱਚ ਭਰ ਕੇ ਕਾਰ ਤੋਂ ਆਪਣੀ ਕਿਸ਼ਤੀ ਵਿੱਚ ਲਿਆਉਂਦਾ। ਇਸ ਤੋਂ ਬਾਅਦ ਇਨ੍ਹਾਂ ਬੋਰੀਆਂ ਦਾ ਭਾਰ ਵਧਾਉਣ ਲਈ ਉਹ ਇਨ੍ਹਾਂ ਨੂੰ ਪੱਥਰਾਂ ਨਾਲ ਭਰ ਕੇ, ਡਕਟ ਟੇਪ ਨਾਲ ਸੀਲ ਕਰਕੇ ਡੂੰਘੇ ਸਮੁੰਦਰ ਵਿੱਚ ਸੁੱਟਦਾ।
ਆਫਤਾਬ ਨੇ ਸ਼ੋਅ ਨੂੰ ਫੋਲੋ ਕੀਤਾ
ਆਫਤਾਬ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਰਧਾ ਨੂੰ ‘ਚੁੱਪ’ ਕਰਾਉਣਾ ਚਾਹੁੰਦਾ ਸੀ, ਪਰ ਝਗੜੇ ‘ਚ ਉਸ ਦਾ ਗਲਾ ਘੁੱਟਿਆ। ਉਸਨੇ ਇਹ ਵੀ ਕਿਹਾ ਕਿ ਉਸਨੇ ਸ਼ਰਧਾ ਦੀ ਮ੍ਰਿਤਕ ਦੇਹ ਨੂੰ ਸਟੋਰ ਕਰਨ ਲਈ ਇੱਕ ਨਵਾਂ ਫਰਿੱਜ ਖਰੀਦਿਆ ਤੇ ਅਗਲੇ ਦੋ-ਤਿੰਨ ਮਹੀਨਿਆਂ ਤੱਕ ਉਸਨੇ ਟੁਕੜਿਆਂ ਦੇ ਨਿਪਟਾਰੇ ਲਈ ਮਹਿਰੌਲੀ ਦੇ ਜੰਗਲ ਵਿੱਚ ਕਈ ਚੱਕਰ ਲਗਾਏ। ਰਿਪੋਰਟ ਮੁਤਾਬਕ ਪੁਲਿਸ ਸੂਤਰਾਂ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਉਸਨੇ ਸ਼ਰਧਾ ਦੀਆਂ ਆਂਦਰਾਂ ਕੱਢ ਕੇ ਟਿਕਾਣੇ ਲਗਾਇਆਂ ਤਾਂ ਕਿ ਉਹ ਜਲਦੀ ਡਿਕੰਪੋਜ਼ ਹੋ ਜਾਵੇ।