US Midterms 2022: ਅਮਰੀਕਾ ‘ਚ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨਸ, ਡੈਮੋਕਰੇਟਸ ‘ਤੇ ਭਾਰੀ ਪਏ, ਪਰ ਇੱਕ ਡੈਮੋਕਰੇਟ ਅਜਿਹਾ ਹੈ ਜਿਸ ਨੇ ਰਿਪਬਲਿਕਨ ਪਾਰਟੀ ਦੇ ਗੜ੍ਹ ਨੂੰ ਤੋੜ ਕੇ ਜਿੱਤ ਹਾਸਲ ਕੀਤੀ ਹੈ। ਇਸ ਡੈਮੋਕਰੇਟਸ ਨੇ ਭਾਰਤ ਦਾ ਨਾਂ ਵੀ ਉੱਚਾ ਕੀਤਾ ਹੈ। ਜਿਸ ਦਾ ਨਾਂ ਹੈ – ਸ਼੍ਰੀ ਥਾਣੇਦਾਰ, ਜੋ ਭਾਰਤ ਦੇ ਕਰਨਾਟਕ ਨਾਲ ਸਬੰਧਿਤ ਹੈ।
ਅਮਰੀਕੀ ਉਦਯੋਗਪਤੀ ਸ਼੍ਰੀ ਥਾਣੇਦਾਰ ਦਾ ਜਨਮ ਕਰਨਾਟਕ ਦੇ ਬੇਲਗਾਮ ਵਿੱਚ 1955 ਵਿੱਚ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਜ਼ਿੰਦਗੀ ਅਸਫ਼ਲਤਾ ਚੋਂ ਲੰਘ ਰਹੀ ਸੀ ਤੇ ਪਿਤਾ ਮਾਮੂਲੀ ਨੌਕਰੀ ਕਰਦੇ ਸੀ। ਜਦੋਂ ਸ੍ਰੀ ਦੇ ਪਿਤਾ ਸੇਵਾਮੁਕਤ ਹੋਏ ਤਾਂ ਸ਼੍ਰੀ ਨੂੰ ਵੀ ਕੰਮ ਕਰਨਾ ਪਿਆ। ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਚੌਕੀਦਾਰੀ ਵੀ ਕੀਤੀ। ਕਿਸੇ ਤਰ੍ਹਾਂ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਮੁੰਬਈ ਤੋਂ ਕੈਮਿਸਟਰੀ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਪੋਸਟ ਗ੍ਰੈਜੂਏਟ ਕੀਤੀ।
ਸ਼੍ਰੀ ਦੇ ਜੀਵਨ ਵਿੱਚ ਇੱਕ ਮੋੜ ਆਇਆ ਜਦੋਂ ਉਸਨੂੰ ਭਾਭਾ ਪਰਮਾਣੂ ਖੋਜ ਕੇਂਦਰ ਵਿੱਚ ਇੱਕ ਵਿਗਿਆਨੀ ਦੀ ਨੌਕਰੀ ਮਿਲੀ। ਕੁਝ ਸਾਲ ਕੰਮ ਕਰਨ ਤੋਂ ਬਾਅਦ ਉਹ 1979 ਵਿੱਚ ਪੀਐਚਡੀ ਕਰਨ ਲਈ ਅਮਰੀਕਾ ਚਲਾ ਗਿਆ। ਉੱਥੇ ਉਸਨੇ 1982 ਵਿੱਚ ਐਕਰੋਨ ਯੂਨੀਵਰਸਿਟੀ ਤੋਂ ਆਪਣੀ ਪੀਐਚਡੀ ਪੂਰੀ ਕੀਤੀ। ਛੇ ਸਾਲਾਂ ਬਾਅਦ ਉਸਨੇ ਅਮਰੀਕੀ ਨਾਗਰਿਕਤਾ ਲੈ ਲਈ। ਕੁਝ ਸਮਾਂ ਉਸਨੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਵੀ ਕੰਮ ਕੀਤਾ। ਫਿਰ 1984 ਵਿੱਚ, ਉਸਨੇ ਪੈਟਰੋਲਾਈਟ ਕਾਰਪੋਰੇਸ਼ਨ ਵਿੱਚ ਇੱਕ ਖੋਜਕਾਰ ਵਜੋਂ ਨੌਕਰੀ ਕੀਤੀ।
ਕੁਝ ਸਾਲਾਂ ਬਾਅਦ, 1990 ਵਿੱਚ ਉਸਨੇ ਕੇਮੀਰ ਪੌਲੀਟੈਕ ਲੈਬਾਰਟਰੀਜ਼ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਉਸਨੂੰ 15 ਡਾਲਰ ਪ੍ਰਤੀ ਘੰਟਾ ਮਿਲਦਾ ਸੀ। ਇੱਕ ਸਾਲ ਬਾਅਦ 1991 ‘ਚ ਉਸਨੇ ਬੈਂਕ ਤੋਂ 75,000 ਡਾਲਰ ਦਾ ਕਰਜ਼ਾ ਲਿਆ ਤੇ ਕੰਪਨੀ ਖਰੀਦੀ। ਤਿੰਨ ਕਰਮਚਾਰੀਆਂ ਨਾਲ ਉਸਨੇ $150,000 ਦਾ ਕਾਰੋਬਾਰ ਸ਼ੁਰੂ ਕੀਤਾ। ਕਾਰੋਬਾਰ ਵਧਿਆ ਅਤੇ ਉਸ ਦਾ ਕਾਰੋਬਾਰ ਕਈ ਕਰੋੜਾਂ ‘ਚ ਪਹੁੰਚ ਗਿਆ।
ਬਚਪਨ ‘ਚ ਚੌਕੀਦਾਰੀ ਕਰਨ ਲਈ ਮਜ਼ਬੂਰ ਥਾਣੇਦਾਰ ਨੇ ਆਪਣੇ ਸੰਘਰਸ਼ਾਂ ਦੇ ਬਲਬੂਤੇ ਕਾਮਯਾਬੀ ਹਾਸਿਲ ਕੀਤੀ। ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਉਹ ਇੱਕ ਵਿਗਿਆਨੀ ਬਣ ਗਿਆ, ਫਿਰ ਇੱਕ ਉਦਯੋਗਪਤੀ ਤੇ ਹੁਣ ਇੱਕ ਅਮਰੀਕੀ ਸੰਸਦ ਮੈਂਬਰ ਬਣ ਗਿਆ। ਮਿਸ਼ੀਗਨ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਮੂਲ ਦੇ ਨੇਤਾ ਨੇ ਜਿੱਤ ਹਾਸਲ ਕੀਤੀ ਹੈ।
ਸ੍ਰੀ ਥਾਣੇਦਾਰ ਦਾ ਕਹਿਣਾ ਹੈ ਕਿ ਉਹ ਵੱਡੇ-ਵੱਡੇ ਸੁਪਨੇ ਲੈ ਕੇ ਅਮਰੀਕਾ ਆਇਆ ਸੀ ਅਤੇ ਉਨ੍ਹਾਂ ਸੁਪਨੇ ਵੀ ਪੂਰੇ ਕੀਤੇ। ਉਹ ਕਾਲੇ ਭਾਈਚਾਰੇ ਲਈ ਕੰਮ ਕਰਨਾ ਚਾਹੁੰਦਾ ਸੀ, ਇਸ ਲਈ ਚੋਣ ਲੜਿਆ। ਹੁਣ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸਨੇ ਮਰਾਠੀ ਭਾਸ਼ਾ ਵਿੱਚ ਆਪਣੀ ਆਤਮਕਥਾ ਲਿਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਰਤ ਨੂੰ ਬਹੁਤ ਮਿਸ ਕਰਦੇ ਹਨ ਅਤੇ ਮੌਕਾ ਲੈ ਕੇ ਇੱਥੇ ਆਉਣਗੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।’
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h