[caption id="attachment_127100" align="aligncenter" width="1200"]<img class="wp-image-127100 size-full" src="https://propunjabtv.com/wp-content/uploads/2023/02/Shubman-Gill-2.jpg" alt="" width="1200" height="667" /> ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਸੀਰੀਜ਼ ਦਾ ਤੀਜਾ ਤੇ ਫੈਸਲਾਕੁੰਨ ਮੈਚ ਜਿੱਤ ਲਿਆ ਹੈ। ਅਹਿਮਦਾਬਾਦ 'ਚ ਖੇਡੇ ਗਏ ਇਸ ਮੈਚ ਵਿੱਚ Shubman Gill ਨੇ ਨਾਬਾਦ 126 ਦੌੜਾਂ ਬਣਾਈਆਂ।[/caption] [caption id="attachment_127101" align="aligncenter" width="1200"]<img class="wp-image-127101 size-full" src="https://propunjabtv.com/wp-content/uploads/2023/02/Shubman-Gill-3.jpg" alt="" width="1200" height="675" /> ਇਸ ਦੇ ਨਾਲ ਸ਼ੁਭਮਨ ਗਿੱਲ ਨੇ ਟੀ-20 ਇੰਟਰਨੈਸ਼ਨਲ 'ਚ ਆਪਣਾ ਪਹਿਲਾ ਸੈਂਕੜਾ ਲਗਾਇਆ। 168 ਦੌੜਾਂ ਨਾਲ ਇਸ ਜਿੱਤ ਦੇ ਨਾਲ ਹੀ ਭਾਰਤ ਨੇ ਸੀਰੀਜ਼ 'ਤੇ ਵੀ ਕਬਜ਼ਾ ਕਰ ਲਿਆ ਹੈ।[/caption] [caption id="attachment_127102" align="aligncenter" width="1200"]<img class="wp-image-127102 size-full" src="https://propunjabtv.com/wp-content/uploads/2023/02/Shubman-Gill-4.jpg" alt="" width="1200" height="675" /> ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿੱਚ 234 ਦੌੜਾਂ ਦਾ ਵੱਡਾ ਸਕੋਰ ਬਣਾਇਆ। ਟੀਮ ਇੰਡੀਆ ਲਈ ਪਾਰੀ ਦੀ ਸ਼ੁਰੂਆਤ ਕਰਨ ਆਏ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 63 ਗੇਂਦਾਂ ਵਿੱਚ 126 ਦੌੜਾਂ ਦੀ ਪਾਰੀ ਖੇਡੀ।[/caption] [caption id="attachment_127103" align="aligncenter" width="921"]<img class="wp-image-127103 size-full" src="https://propunjabtv.com/wp-content/uploads/2023/02/Shubman-Gill-5.jpg" alt="" width="921" height="549" /> ਉਹ ਆਪਣੇ ਪਹਿਲੇ 2 ਮੈਚਾਂ 'ਚ ਫਲਾਪ ਰਿਹਾ ਸੀ। ਸ਼ੁਭਮਨ ਨੇ ਇਸ ਪਾਰੀ ਨਾਲ ਕਈ ਰਿਕਾਰਡ ਬਣਾਏ। ਇਸ ਸੈਂਕੜੇ ਦੇ ਨਾਲ ਹੀ ਸ਼ੁਭਮਨ ਸਾਰੇ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣ ਗਏ ਹਨ।[/caption] [caption id="attachment_127104" align="aligncenter" width="999"]<img class="wp-image-127104 size-full" src="https://propunjabtv.com/wp-content/uploads/2023/02/Shubman-Gill-6.jpg" alt="" width="999" height="565" /> ਸ਼ੁਭਮਨ ਹੁਣ ਟੀ-20 ਮੈਚਾਂ 'ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਦੇ ਨਾਂ ਭਾਰਤ ਲਈ ਟੀ-20 ਮੈਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ। ਇਸ ਤੋਂ ਇਲਾਵਾ ਸ਼ੁਭਮਨ ਵਨਡੇ ਮੈਚਾਂ 'ਚ 200 ਦੌੜਾਂ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਹਨ।[/caption] [caption id="attachment_127105" align="aligncenter" width="1002"]<img class="wp-image-127105 size-full" src="https://propunjabtv.com/wp-content/uploads/2023/02/Shubman-Gill-7.jpg" alt="" width="1002" height="564" /> ਇਸ ਨਾਲ ਗਿੱਲ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਸੈਂਕੜਾ ਲਗਾਉਣ ਵਾਲੇ ਭਾਰਤ ਦੇ 7ਵੇਂ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ ਅਤੇ ਦੀਪਕ ਹੁੱਡਾ ਭਾਰਤ ਲਈ ਟੀ-20 ਮੈਚਾਂ ਵਿੱਚ ਸੈਂਕੜੇ ਲਗਾ ਚੁੱਕੇ ਹਨ।[/caption] [caption id="attachment_127106" align="aligncenter" width="1000"]<img class="wp-image-127106 size-full" src="https://propunjabtv.com/wp-content/uploads/2023/02/Shubman-Gill-8.jpg" alt="" width="1000" height="561" /> ਗਿੱਲ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਭਾਰਤ ਦੇ ਪੰਜਵੇਂ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਅਜਿਹਾ ਕਰ ਚੁੱਕੇ ਹਨ।[/caption] [caption id="attachment_127107" align="aligncenter" width="1200"]<img class="wp-image-127107 size-full" src="https://propunjabtv.com/wp-content/uploads/2023/02/Shubman-Gill-9.jpg" alt="" width="1200" height="675" /> ਦੱਸ ਦਈਏ ਕਿ ਸ਼ੁਭਮਨ ਨੇ ਪਿਛਲੇ 17 ਦਿਨਾਂ 'ਚ ਚੌਥਾ ਅੰਤਰਰਾਸ਼ਟਰੀ ਸੈਂਕੜਾ ਲਗਾਇਆ ਹੈ। ਇਸ ਤੋਂ ਪਹਿਲਾਂ ਸ਼ੁਭਮਨ ਵਨਡੇ ਫਾਰਮੈਟ 'ਚ 3 ਸੈਂਕੜੇ ਲਗਾ ਚੁੱਕੇ ਹਨ। ਇਨ੍ਹਾਂ ਵਿੱਚ ਦੋਹਰਾ ਸੈਂਕੜਾ ਵੀ ਸ਼ਾਮਲ ਹੈ।[/caption] [caption id="attachment_127108" align="aligncenter" width="1004"]<img class="wp-image-127108 size-full" src="https://propunjabtv.com/wp-content/uploads/2023/02/Shubman-Gill-10.jpg" alt="" width="1004" height="564" /> 235 ਦੌੜਾਂ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਨਿਊਜ਼ੀਲੈਂਡ ਦੇ ਸ਼ੁਰੂਆਤੀ 4 ਬੱਲੇਬਾਜ਼ 5 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਪੂਰੀ ਟੀਮ 66 ਦੇ ਸਕੋਰ 'ਤੇ ਢਹਿ ਗਈ।[/caption] [caption id="attachment_127109" align="aligncenter" width="1096"]<img class="wp-image-127109 size-full" src="https://propunjabtv.com/wp-content/uploads/2023/02/Shubman-Gill-11.jpg" alt="" width="1096" height="618" /> ਨਿਊਜ਼ੀਲੈਂਡ ਦੇ ਬੱਲੇਬਾਜ਼ ਸਿਰਫ਼ 12.1 ਓਵਰ ਹੀ ਖੇਡ ਸਕੇ। ਡੇਰੀ ਮਿਸ਼ੇਲ ਨਿਊਜ਼ੀਲੈਂਡ ਲਈ ਲੜਿਆ, ਪਰ ਜਿੱਤ ਉਸ ਤੋਂ ਬਹੁਤ ਦੂਰ ਸੀ। ਮਿਸ਼ੇਲ ਨੇ 25 ਗੇਂਦਾਂ ਵਿੱਚ 35 ਦੌੜਾਂ ਬਣਾਈਆਂ।[/caption]