ਭਾਰਤ ਅਤੇ ਦੱਖਣੀ ਅਫਰੀਕਾ (India vs South Africa) ਵਿਚਾਲੇ ਪ੍ਰਸਤਾਵਿਤ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋ ਗਈ ਹੈ। ਸੀਰੀਜ਼ ਦਾ ਪਹਿਲਾ ਮੈਚ ਅੱਜ ਲਖਨਊ ਦੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।
ਅਫਰੀਕੀ ਟੀਮ ਵੱਲੋਂ ਦਿੱਤੇ 250 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ ‘ਚ ਬਲੂ ਆਰਮੀ ਲਈ ਸ਼ੁਭਮਨ ਗਿੱਲ ਅਤੇ ਸ਼ਿਖਰ ਧਵਨ ਪਾਰੀ ਦੀ ਸ਼ੁਰੂਆਤ ਕਰਨ ਆਏ। ਗਿੱਲ ਇਸ ਮੈਚ ਵਿੱਚ ਸਿਰਫ਼ ਤਿੰਨ ਦੌੜਾਂ ਬਣਾ ਕੇ ਰਬਾਡਾ ਦਾ ਸ਼ਿਕਾਰ ਬਣ ਗਏ।
ਪਹਿਲੇ ਵਨਡੇ ‘ਚ ਸਸਤੇ ‘ਚ ਪੈਵੇਲੀਅਨ ਪਰਤਣ ਦੇ ਬਾਵਜੂਦ ਨੌਜਵਾਨ ਗਿੱਲ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਨਵਜੋਤ ਸਿੰਘ ਸਿੱਧੂ, ਸ਼ਿਖਰ ਧਵਨ, ਕੇਦਾਰ ਜਾਧਵ ਅਤੇ ਸ਼੍ਰੇਅਸ ਅਈਅਰ ਨੂੰ ਪਛਾੜ ਕੇ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 500 ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ।
ਸ਼ੁਭਮਨ ਗਿੱਲ ਨੇ ਆਪਣੀ 10ਵੀਂ ਪਾਰੀ ਵਿੱਚ ਦੇਸ਼ ਲਈ ਇਹ ਖਾਸ ਉਪਲਬਧੀ ਹਾਸਲ ਕੀਤੀ ਹੈ। ਉਸ ਨੇ ਦੇਸ਼ ਲਈ ਵਨਡੇ ਕ੍ਰਿਕਟ ‘ਚ ਹੁਣ ਤੱਕ ਕੁੱਲ 10 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਨੇ 10 ਪਾਰੀਆਂ ‘ਚ 502 ਦੌੜਾਂ ਬਣਾਈਆਂ ਹਨ।
ਦੂਜੇ ਨੰਬਰ ‘ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਨਾਂ ਆਉਂਦਾ ਹੈ। ਸਿੱਧੂ ਨੇ ਵਨਡੇ ਕ੍ਰਿਕਟ ‘ਚ 11 ਪਾਰੀਆਂ ‘ਚ ਪਹਿਲੀ ਵਾਰ 500 ਦੌੜਾਂ ਪੂਰੀਆਂ ਕੀਤੀਆਂ ਸਨ।
ਮੌਜੂਦਾ ਬੱਲੇਬਾਜ਼ ਸ਼ਿਖਰ ਧਵਨ (Shikhar Dhawan) ਦਾ ਨਾਂ ਤੀਜੇ ਸਥਾਨ ‘ਤੇ ਆਉਂਦਾ ਹੈ। ਧਵਨ ਨੇ 13 ਪਾਰੀਆਂ ‘ਚ ਵਨਡੇ ਕ੍ਰਿਕਟ ‘ਚ ਆਪਣੀਆਂ ਪਹਿਲੀਆਂ 500 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : T 20 ਵਰਲਡ ਕੱਪ ਲਈ ਪੰਜਾਬ ਦਾ ਪੁੱਤ ਪਹੁੰਚਿਆ ਆਸਟ੍ਰੇਲੀਆ, ਕੀ ਸੱਟ ਲੱਗਣ ਤੋਂ ਬਾਅਦ ਪਲੇਇੰਗ 11 ‘ਚ ਮਿਲੇਗੀ ਜਗ੍ਹਾ ?
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਭਾਰੇ ਬੱਲੇਬਾਜ਼ ਨੇ ਟੀ-20 ਟੂਰਨਾਮੈਂਟ ‘ਚ ਦੋਹਰਾ ਸੈਂਕੜਾ ਲਗਾ ਕੇ ਰਚਿਆ ਇਤਿਹਾਸ …