Shubman Gill’s Century in IPL History: ਗੁਜਰਾਤ ਟਾਇਟਨਸ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਬੀਤੀ ਰਾਤ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਨਦਾਰ ਸੈਂਕੜਾ ਲਗਾਇਆ। ਉਸ ਨੇ ਪਹਿਲੀਆਂ 22 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਫਿਰ 101 (58) ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਿਆ।
ਇਸ ਦੌਰਾਨ Shubman Gill ਨੇ 13 ਚੌਕੇ ਅਤੇ 1 ਛੱਕਾ ਲਗਾਇਆ। ਗਿੱਲ ਦੀ ਇਸ ਪਾਰੀ ਨੇ ਨਾ ਸਿਰਫ਼ ਗੁਜਰਾਤ ਨੂੰ 188 ਦੇ ਸਕੋਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਸਗੋਂ ਇਤਿਹਾਸ ਵੀ ਰਚਿਆ। ਤਾਂ ਆਓ ਇਸ ਲੇਖ ਵਿੱਚ ਗਿੱਲ ਵੱਲੋਂ ਕੱਲ੍ਹ ਬਣਾਏ ਰਿਕਾਰਡਾਂ ‘ਤੇ ਇੱਕ ਨਜ਼ਰ ਮਾਰੀਏ।
Records of Shubman Gill:-
1- ਸ਼ੁਭਮਨ ਗਿੱਲ ਗੁਜਰਾਤ ਟਾਈਟਨਸ ਲਈ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਫਰੈਂਚਾਈਜ਼ੀ ਨੇ ਆਈਪੀਐਲ 2022 ਵਿੱਚ ਟੂਰਨਾਮੈਂਟ ਵਿੱਚ ਪ੍ਰਵੇਸ਼ ਕੀਤਾ ਤੇ ਦੂਜੇ ਸੀਜ਼ਨ ਵਿੱਚ ਹੀ, ਉਨ੍ਹਾਂ ਦੇ ਬੱਲੇਬਾਜ਼ ਨੇ ਸੈਂਕੜਾ ਲਗਾਇਆ।
Innings Break!
A superb ton by @ShubmanGill powers @gujarat_titans to 188/9 in the first innings! 👏🏻@BhuviOfficial was the pick of the bowlers for @SunRisers with an impressive fifer 🙌
Scorecard ▶️ https://t.co/GH3aM3hyup #TATAIPL | #GTvSRH pic.twitter.com/jLHVzMz34Q
— IndianPremierLeague (@IPL) May 15, 2023
2- ਆਈਪੀਐਲ 2023 ਵਿੱਚ, ਸ਼ੁਭਮਨ ਗਿੱਲ ਨੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਤੇ ਤੇਜ਼ ਦੌੜਾਂ ਬਣਾਈਆਂ। 7 ਪਾਰੀਆਂ ‘ਚ ਉਨ੍ਹਾਂ ਨੇ 1 ਸੈਂਕੜਾ ਤੇ 3 ਅਰਧ ਸੈਂਕੜੇ ਲਗਾਏ ਹਨ। ਇਸ ਸਟੇਡੀਅਮ ‘ਚ ਗਿੱਲ ਦੀ ਪਰਫਾਰਮੈਂਸ ਦੇਖੋ-
63(36) ਬਨਾਮ CSK
39(31) ਬਨਾਮ ਕੇਕੇਆਰ
45(34) ਬਨਾਮ ਆਰ.ਆਰ
56(34) ਬਨਾਮ MI
6(7) ਬਨਾਮ DC
94*(51) ਬਨਾਮ LSG
101(58) ਬਨਾਮ SRH
3- ਸ਼ੁਭਮਨ ਗਿੱਲ ਦਾ ਨਰਿੰਦਰ ਮੋਦੀ ਸਟੇਡੀਅਮ ਤੋਂ ਵੱਖਰਾ ਹੀ ਲਗਾਵ ਦੇਖਣ ਨੂੰ ਮਿਲ ਰਿਹਾ ਹੈ।
ਫਰਵਰੀ ਵਿੱਚ ਟੀ-20 ਵਿੱਚ ਸੈਂਕੜਾ
ਮਾਰਚ ਵਿੱਚ ਟੈਸਟ ਸੈਂਕੜਾ
ਮਈ ਵਿੱਚ ਆਈਪੀਐਲ ਦੇ ਸੈਂਕੜੇ
4- ਸ਼ੁਭਮਨ ਗਿੱਲ ਆਈਪੀਐਲ 2023 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਹੁਣ ਤੱਕ ਖੇਡੇ ਗਏ 13 ਮੈਚਾਂ ‘ਚ 576 ਦੌੜਾਂ ਬਣਾਈਆਂ ਹਨ।
5- ਸ਼ੁਭਮਨ ਗਿੱਲ ਅਤੇ ਇਆਨ ਸੁਦਰਸ਼ਨ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਗੁਜਰਾਤ ਟਾਈਟਨਸ ਲਈ ਦੂਜੇ ਵਿਕਟ ਲਈ 145 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਹੁਣ ਤੱਕ ਕਿਸੇ ਵੀ ਨੰਬਰ ‘ਤੇ ਗੁਜਰਾਤ ਟਾਈਟਨਸ ਲਈ IPL ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h