ICC Player of the month: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਵਲੋਂ ਹਰ ਮਹੀਨੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਮਹੀਨੇ ਦਾ ਵੱਕਾਰੀ ਪਲੇਅਰ ਅਵਾਰਡ ਦਿੱਤਾ ਜਾਂਦਾ ਹੈ। ਇਸ ਸਬੰਧੀ ਆਈਸੀਸੀ ਨੇ ਜਨਵਰੀ ਮਹੀਨੇ ਲਈ ਚੁਣੇ ਗਏ ਖਿਡਾਰੀਆਂ ਦੇ ਨਾਂ ਜਾਰੀ ਕਰ ਦਿੱਤੇ ਹਨ।
2023 ਦਾ ਪਹਿਲਾ ਮਹੀਨਾ ਸ਼ਾਨਦਾਰ ਐਕਸ਼ਨ ਨਾਲ ਭਰਪੂਰ ਰਿਹਾ ਹੈ ਤੇ ਕਈ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕੀਤਾ। ਇਨ੍ਹਾਂ ਚੋਂ ਆਈਸੀਸੀ ਨੇ ਇਸ ਵੱਕਾਰੀ ਪੁਰਸਕਾਰ ਲਈ ਸ਼ੁਭਮਨ ਗਿੱਲ, ਮੁਹੰਮਦ ਸਿਰਾਜ ਤੇ ਡੇਵੋਨ ਕੋਨਵੇ ਨੂੰ ਚੁਣਿਆ ਹੈ।
ਇਨ੍ਹਾਂ ਖਿਡਾਰੀਆਂ ਨੂੰ ਕੀਤਾ ਗਿਆ ਸੀ ਨੌਮੀਨੇਟ
1. ਡੇਵੋਨ ਕੋਨਵੇ:- ਨਿਊਜ਼ੀਲੈਂਡ ਦੇ ਡੈਸ਼ਰ ਡੇਵੋਨ ਕੋਨਵੇ ਨੇ ਪਿਛਲੇ ਸਾਲ ਤੋਂ ਆਪਣੀ ਖਤਰਨਾਕ ਫਾਰਮ ਜਾਰੀ ਰੱਖੀ ਹੈ। ਕੋਨਵੇ ਨੇ ਇਸ ਸਾਲ ਦੋ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਲਗਾਏ ਤੇ ਇਸ ਮਹੀਨੇ ਨਿਊਜ਼ੀਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਕੋਨਵੇ ਨੇ ਇਸ ਸਾਲ ਭਾਰਤ ਦੇ ਖਿਲਾਫ ਤਿੰਨ ਵਨਡੇ ਤੇ ਤਿੰਨ ਟੀ-20 ਮੈਚ ਖੇਡੇ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਪ੍ਰਦਰਸ਼ਨ ਕਾਰਨ ਉਸ ਨੂੰ ਇਸ ਪੁਰਸਕਾਰ ਲਈ ਨੌਮੀਨੇਟ ਕੀਤਾ ਗਿਆ ਹੈ।
🇮🇳 🇳🇿 🇮🇳
Three incredible performers have made the shortlist for ICC Men's Player of the Month for January 2023 👌
— ICC (@ICC) February 7, 2023
2. ਸ਼ੁਭਮਨ ਗਿੱਲ:– ਭਾਰਤੀ ਟੀਮ ਦੇ ਉੱਭਰਦੇ ਸਟਾਰ ਸ਼ੁਭਮਨ ਗਿੱਲ ਆਪਣੇ ਪ੍ਰਦਰਸ਼ਨ ਨਾਲ ਹਰ ਕਿਸੇ ਨੂੰ ਆਪਣੇ ਦੀਵਾਨੇ ਬਣਾ ਰਹੇ ਹਨ। ਜਨਵਰੀ ਦਾ ਮਹੀਨਾ ਉਸ ਲਈ ਬਹੁਤ ਖਾਸ ਸੀ। ਉਸ ਨੇ ਹੈਦਰਾਬਾਦ ‘ਚ ਖੇਡੇ ਗਏ ਵਨਡੇ ਮੈਚ ‘ਚ 212 ਦੌੜਾਂ ਦੀ ਪਾਰੀ ਖੇਡੀ ਤੇ ਕਈ ਵੱਡੇ ਰਿਕਾਰਡ ਤੋੜੇ। ਇਸ ਤੋਂ ਬਾਅਦ ਗਿੱਲ ਨੇ ਟੀ-20 ‘ਚ ਵੀ ਸੈਂਕੜਾ ਜੜਿਆ ਅਤੇ ਖੁਦ ਨੂੰ ਇਸ ਐਵਾਰਡ ਲਈ ਨਾਮਜ਼ਦ ਕੀਤਾ।
3. ਮੁਹੰਮਦ ਸਿਰਾਜ:– ਭਾਰਤੀ ਟੀਮ ਦੇ ਖਤਰਨਾਕ ਗੇਂਦਬਾਜ਼ ਮੁਹੰਮਦ ਸਿਰਾਜ ਲਈ ਜਨਵਰੀ ਦਾ ਮਹੀਨਾ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ। ਸਿਰਾਜ ਨੂੰ ਇਸ ਮਹੀਨੇ ਵਨਡੇ ‘ਚ ਨੰਬਰ 1 ਗੇਂਦਬਾਜ਼ ਬਣਨ ਦਾ ਤਾਜ ਮਿਲਿਆ। ਇਸ ਤੋਂ ਇਲਾਵਾ ਉਸ ਨੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ‘ਚ 10 ਤੋਂ ਜ਼ਿਆਦਾ ਵਿਕਟਾਂ ਲਈਆਂ ਅਤੇ ਕਈ ਦਿੱਗਜ ਖਿਡਾਰੀਆਂ ਨੂੰ ਆਊਟ ਕੀਤਾ। ਇਸ ਪ੍ਰਦਰਸ਼ਨ ਦੀ ਬਦੌਲਤ ਸਿਰਾਜ ਨੂੰ ਇਸ ਵੱਕਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h